02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਖਿਡਾਰਨਾਂ ਨੇ ਗਤਕਾ ਮੁਕਾਬਲਿਆਂ ’ਚੋਂ ਜਿੱਤੇ ਤਗਮੇ

ਤਲਵੰਡੀ ਸਾਬੋ , 1 ਅਕਤੂਬਰ ( ਰਵਜੋਤ ਸਿੰਘ ਰਾਹੀ )- ਸਰਕਾਰੀ ਹਾਈ ਸਕੂਲ , ਘੁੰਗਰਾਲੀ ਰਾਜਪੂਤਾਂ ( ਲੁਧਿਆਣਾ ) ਵਿਖੇ ਕਰਵਾਈਆਂ ਗਈਆਂ 70 ਵੀਆਂ ਪੰਜਾਬ ਰਾਜ ਅੰਤਰ - ਜ਼ਿਲ੍ਹਾ ਸਕੂਲੀ ਖੇਡਾਂ ਦੌਰਾਨ ਗਤਕਾ ਮੁਕਾਬਲਿਆਂ ‘ ਚ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਗਤਕਾ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ । ਪ੍ਰਬੰਧਕਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਅੰਡਰ -17 ਫ਼ਰੀ ਸੋਟੀ ਟੀਮ ਨੇ ਸੋਨ ਤਗਮਾ ਹਾਸਲ ਕੀਤਾ ।

Ad Position 21
No active advertisement
ਅਜੀਤ ਡੈਸਕ 02-10-2026
ਤਲਵੰਡੀ ਸਾਬੋ , 1 ਅਕਤੂਬਰ ( ਰਵਜੋਤ ਸਿੰਘ ਰਾਹੀ )- ਸਰਕਾਰੀ ਹਾਈ ਸਕੂਲ , ਘੁੰਗਰਾਲੀ ਰਾਜਪੂਤਾਂ ( ਲੁਧਿਆਣਾ ) ਵਿਖੇ ਕਰਵਾਈਆਂ ਗਈਆਂ 70 ਵੀਆਂ ਪੰਜਾਬ ਰਾਜ ਅੰਤਰ - ਜ਼ਿਲ੍ਹਾ ਸਕੂਲੀ ਖੇਡਾਂ ਦੌਰਾਨ ਗਤਕਾ ਮੁਕਾਬਲਿਆਂ ‘ ਚ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਗਤਕਾ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ । ਪ੍ਰਬੰਧਕਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਅੰਡਰ -17 ਫ਼ਰੀ ਸੋਟੀ ਟੀਮ ਨੇ ਸੋਨ ਤਗਮਾ ਹਾਸਲ ਕੀਤਾ । ਇਸ ਤੋਂ ਇਲਾਵਾ ਅੰਡਰ -17 ਫ਼ਰੀ ਸੋਟੀ ਵਿਅਕਤੀਗਤ ਵਰਗ ਅਤੇ ਅੰਡਰ -19 ਫ਼ਰੀ ਸੋਟੀ ਵਿਅਕਤੀਗਤ ਵਰਗ ਵਿਚ ਖਿਡਾਰਨਾਂ ਚਾਂਦੀ ਦੇ ਤਗਮੇ ਜਿੱਤੇ । ਅੰਡਰ -17 ਸਿੰਗਲ ਸੋਟੀ ਟੀਮ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ , ਜਦਕਿ ਅੰਡਰ -19 ਸਿੰਗਲ ਸੋਟੀ ਟੀਮ ਨੇ ਸੋਨ ਤਗਮਾ ਜਿੱਤ ਕੇ ਸਕੂਲ ਦੀ ਝੋਲੀ ਇੱਕ ਹੋਰ ਵੱਡੀ ਪ੍ਰਾਪਤੀ ਪਾਈ । ਇਸ ਮੌਕੇ ਪ੍ਰੋ . ਸ਼ਾਲਿਨੀ ਸਹਿਗਲ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਖਿਡਾਰਨਾਂ ਦੀ ਅਣਥੱਕ ਮਿਹਨਤ , ਅਨੁਸ਼ਾਸਨ ਅਤੇ ਸਮਰਪਣ ਦਾ ਨਤੀਜਾ ਹੈ । ਗਤਕਾ ਕੋਚ ਹਰਜਿੰਦਰ ਸਿੰਘ ਕਿਲੀ , ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ . ਹਰਜਿੰਦਰ ਕੌਰ ਅਤੇ ਐੱਸ . ਜੀ . ਪੀ . ਸੀ . ਗਤਕਾ ਸਪੋਰਟਸ ਇੰਚਾਰਜ ਗੁਰਪ੍ਰੀਤ ਸਿੰਘ ਜੱਜਲ ਨੇ ਵੀ ਜੇਤੂ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ । ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਸੰਸਥਾ ਸਿੱਖਿਆ ਦੇ ਨਾਲ - ਨਾਲ ਗਤਕਾ ਅਤੇ ਹੋਰ ਖੇਡਾਂ ਦੇ ਖੇਤਰ ਵਿਚ ਵੀ ਵਿਦਿਆਰਥਣਾਂ ਨੂੰ ਉੱਚ ਪੱਧਰੀ ਮੰਚ ਪ੍ਰਦਾਨ ਕਰ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਵਿਖੇ ਗਊ ਵੰਸ਼ ਦਾ ਟੀਕਾਕਰਨ ਅਗਲੀ ਖ਼ਬਰ ਕਣਕ ਦੀ ਐਮ.ਐਸ. ਪੀ. ’ਚ 25 ਪੈਸੇ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਦੀਪੂ ਮੰਡੀ ਕਲਾਂ
Ad Position 24