ਸਨਮਦੀਪ ਦੇ ਮਾਪਿਆਂ ਨੂੰ ਜ਼ਲੀਲ ਕਰਨ ਅਤੇ ਧੱਕੇ ਨਾਲ ਸਸਕਾਰ ਕਰਨ ਦੀ ਏਪਵਾ ਵਲੋਂ ਨਿੰਦਾ
ਮਾਨਸਾ , 2 ਅਕਤੂਬਰ ( ਸਟਾਫ਼ ਰਿਪੋਰਟਰ )- ਕੁੱਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ ( ਏਪਵਾ ) ਨੇ ਪਿੰਡ ਕਨੋਈ ( ਸੰਗਰੂਰ ) ਵਿਖੇ ਖ਼ੁਦਕੁਸ਼ੀ ਕਰਨ ਵਾਲੇ ਦਲਿਤ ਨੌਜਵਾਨ ਸਨਮਦੀਪ ਸਿੰਘ ਦੇ ਮਾਪਿਆਂ , ਜੋ ਇਨਸਾਫ਼ ਦੀ ਮੰਗ ਕਰਨ ਲਈ ਸੰਗਰੂਰ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਸਾਹਮਣੇ ਧਰਨੇ ’ ਤੇ ਬੈਠੇ ਸਨ , ਨੂੰ ਪੁਲਿਸ ਵਲੋਂ ਧੱਕੇ ਨਾਲ ਚੁੱਕ ਕੇ ਥਾਣਿਆਂ ’ ਚ ਬੰਦ ਕਰਨ ਅਤੇ ਨੌਜਵਾਨ ਦਾ ਜਬਰੀ ਸਸਕਾਰ ਕਰਨ ਦੀ ਨਿੰਦਾ ਕਰਦਿਆਂ ਇਸ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ । ਸਭਾ ਦੀ ਸੂਬਾਈ ਆਗੂ ਜਸਬੀਰ ਕੌਰ ਨੱਤ ਤੇ ਬਲਵਿੰਦਰ ਕੌਰ ਖਾਰਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲੇ੍ਹ ’ ਚ ਬੀਤੇ ਕੁਝ ਦਿਨਾਂ ’ ਚ ਪੁਲਿਸ ਜਬਰ ਤੇ ਤਸ਼ੱਦਦ ਦੀ ਇਹ ਤੀਜੀ ਘਿਨਾਉਣੀ ਘਟਨਾ ਹੈ ।
ਮਾਨਸਾ , 2 ਅਕਤੂਬਰ ( ਸਟਾਫ਼ ਰਿਪੋਰਟਰ )- ਕੁੱਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ ( ਏਪਵਾ ) ਨੇ ਪਿੰਡ ਕਨੋਈ ( ਸੰਗਰੂਰ ) ਵਿਖੇ ਖ਼ੁਦਕੁਸ਼ੀ ਕਰਨ ਵਾਲੇ ਦਲਿਤ ਨੌਜਵਾਨ ਸਨਮਦੀਪ ਸਿੰਘ ਦੇ ਮਾਪਿਆਂ , ਜੋ ਇਨਸਾਫ਼ ਦੀ ਮੰਗ ਕਰਨ ਲਈ ਸੰਗਰੂਰ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਸਾਹਮਣੇ ਧਰਨੇ ’ ਤੇ ਬੈਠੇ ਸਨ , ਨੂੰ ਪੁਲਿਸ ਵਲੋਂ ਧੱਕੇ ਨਾਲ ਚੁੱਕ ਕੇ ਥਾਣਿਆਂ ’ ਚ ਬੰਦ ਕਰਨ ਅਤੇ ਨੌਜਵਾਨ ਦਾ ਜਬਰੀ ਸਸਕਾਰ ਕਰਨ ਦੀ ਨਿੰਦਾ ਕਰਦਿਆਂ ਇਸ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ । ਸਭਾ ਦੀ ਸੂਬਾਈ ਆਗੂ ਜਸਬੀਰ ਕੌਰ ਨੱਤ ਤੇ ਬਲਵਿੰਦਰ ਕੌਰ ਖਾਰਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲੇ੍ਹ ’ ਚ ਬੀਤੇ ਕੁਝ ਦਿਨਾਂ ’ ਚ ਪੁਲਿਸ ਜਬਰ ਤੇ ਤਸ਼ੱਦਦ ਦੀ ਇਹ ਤੀਜੀ ਘਿਨਾਉਣੀ ਘਟਨਾ ਹੈ । ਉਨ੍ਹਾਂ ਕਿਹਾ ਕਿ ‘ ਆਪ ’ ਦੇ ਮੁੱਖ ਆਗੂਆਂ ਦੇ ਹਲਕਿਆਂ ’ ਚ ਹੋ ਰਹੀਆਂ ਇਹ ਘਟਨਾਵਾਂ ਅਤੇ ਸਰਕਾਰ ਦੇ ਸਿਰੇ ਦੇ ਸੰਵੇਦਨਹੀਣ ਰਵੱਈਏ ਤੋਂ ਸਵਾਲ ਉੱਠਦਾ ਹੈ ਕਿ ਕੀ ਮੁੱਖ ਮੰਤਰੀ ਤੇ ‘ ਆਪ ’ ਅੰਦਰਖਾਤੇ ਸੂਬੇ ਨੂੰ ਭਾਜਪਾ ਦੇ ਹਵਾਲੇ ਕਰਨ ਦੀ ਕਿਸੇ ਗੁਪਤ ਸਾਜ਼ਿਸ਼ ਤਾਂ ਨਹੀਂ ਕਰ ਰਹੇ ? ਉਨ੍ਹਾਂ ਮੰਗ ਕੀਤੀ ਕਿ ਸਨਮਦੀਪ ਦੇ ਮਾਪਿਆਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਐਸ . ਸੀ ./ ਐਸ . ਟੀ . ਵਧੀਕੀਆਂ ਰੋਕੂ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ ।