ਵਪਾਰਕ ਸਿਲੰਡਰ ਦੀਆਂ ਕੀਮਤਾਂ ’ਚ ਵਾਧਾ ਹੋਟਲ ਕਾਰੋਬਾਰ ਨੂੰ ਫੇਲ੍ਹ ਕਰਨ ਵਾਲੀ ਨੀਤੀ: ਮਹੇਸ਼ ਬਿੰਦਲ
ਰਾਮਾਂ ਮੰਡੀ, 2 ਅਕਤੂਬਰ (ਤਰਸੇਮ ਸਿੰਗਲਾ)-1 ਅਕਤੂਬਰ ਤੋਂ ਵਪਾਰਕ ਐਲ ਪੀ ਜੀ ਸਿਲੰਡਰ ਦੀ ਕੀਮਤ ਵਿਚ 62. 50 ਰੁਪਏ ਪ੍ਰਤੀ 19 ਕਿੱਲੋਗ੍ਰਾਮ ਸਿਲੰਡਰ ਦਾ ਵਾਧਾ ਕੀਤੇ ਜਾਣ ’ਤੇ ਰਾਮਾਂ ਵਪਾਰ ਮੰਡਲ ਦੇ ਪ੍ਰਧਾਨ ਮਹੇਸ਼ ਕੁਮਾਰ ਬਿੰਦਲ ਨੇ ਸਰਕਾਰ ਦੀ ਨੀਤੀ ਦੀ ਨਿੰਦਾ ਕੀਤੀ ਹੈ।
ਰਾਮਾਂ ਮੰਡੀ, 2 ਅਕਤੂਬਰ (ਤਰਸੇਮ ਸਿੰਗਲਾ)-1 ਅਕਤੂਬਰ ਤੋਂ ਵਪਾਰਕ ਐਲ ਪੀ ਜੀ ਸਿਲੰਡਰ ਦੀ ਕੀਮਤ ਵਿਚ 62.50 ਰੁਪਏ ਪ੍ਰਤੀ 19 ਕਿੱਲੋਗ੍ਰਾਮ ਸਿਲੰਡਰ ਦਾ ਵਾਧਾ ਕੀਤੇ ਜਾਣ ’ਤੇ ਰਾਮਾਂ ਵਪਾਰ ਮੰਡਲ ਦੇ ਪ੍ਰਧਾਨ ਮਹੇਸ਼ ਕੁਮਾਰ ਬਿੰਦਲ ਨੇ ਸਰਕਾਰ ਦੀ ਨੀਤੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜਨ ਦੌਰਾਨ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਧਾਉਣ ਨਾਲ ਹੋਟਲ, ਢਾਬਾ, ਰੈਸਟੋਰੈਂਟ ਅਤੇ ਹੋਰ ਛੋਟੇ ਕਾਰੋਬਾਰਾਂ ’ਤੇ ਵਾਧੂ ਆਰਥਿਕ ਬੋਝ ਪਵੇਗਾ। ਮਹੇਸ਼ ਕੁਮਾਰ ਬਿੰਦਰ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ, ਬਿਜਲੀ ਦੇ ਵਧੇ ਖਰਚੇ, ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਹੋਰ ਵਪਾਰਕ ਖਰਚਿਆਂ ਕਾਰਨ ਦੁਕਾਨਦਾਰ ਤੇ ਕਾਰੋਬਾਰੀ ਪ੍ਰੇਸ਼ਾਨ ਹਨ। ਅਜਿਹੇ ਸਮੇਂ ਵਿਚ ਵਪਾਰਕ ਗੈਸ ਦੀ ਕੀਮਤ ਵਧਾਉਣਾ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਮੁਸ਼ਕਿਲਾਂ ਹੋਰ ਵਧਾਉਣ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਪਾਰੀਆਂ ਨੂੰ ਰਾਹਤ ਦੇਣ ਲਈ ਨੀਤੀ ਬਣਾਉਣੀ ਚਾਹੀਦੀ ਹੈ, ਨਾ ਕਿ ਲਗਾਤਾਰ ਖਰਚੇ ਵਧਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਹੋਟਲ ਅਤੇ ਖਾਣ-ਪੀਣ ਦੇ ਕਾਰੋਬਾਰ ਨੂੰ ਫੇਲ੍ਹ ਕਰਨ ਵਾਲੀ ਨੀਤੀ ਸਾਬਤ ਹੋ ਸਕਦਾ ਹੈ। ਇਸ ਦਾ ਅਸਰ ਆਖ਼ਰਕਾਰ ਆਮ ਖਪਤਕਾਰ ’ਤੇ ਵੀ ਪਵੇਗਾ, ਕਿਉਂਕਿ ਵਧੇ ਹੋਏ ਖਰਚਿਆਂ ਦੀ ਭਰਪਾਈ ਲਈ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਸਕਦੀਆਂ ਹਨ। ਉਨ੍ਹਾਂ ਸਰਕਾਰ ਤੋਂ ਵਪਾਰਕ ਐਲਪੀਜੀ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਨੂੰ ਵਾਪਸ ਲੈਣ ਅਤੇ ਛੋਟੇ ਵਪਾਰੀਆਂ ਨੂੰ ਰਾਹਤ ਦੇਣ ਦੀ ਮੰਗ ਕੀਤੀ।