ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ ਦੀਆਂ ਤਿਆਰੀਆਂ ਜ਼ੋਰਾਂ ’ਤੇ
ਝੁਨੀਰ, 2 ਅਕਤੂਬਰ (ਸੰਜੀਵ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੀ ਮੀਟਿੰਗ ਇੱਥੇ ਡੇਰਾ ਬਾਬਾ ਧਿਆਨ ਦਾਸ ਵਿਖੇ ਜਗਜੀਤ ਸਿੰਘ ਰਾਮਾਨੰਦੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 11 ਅਕਤੂਬਰ ਦੀ ਬਰਸੀ ਸਬੰਧੀ ਤਿਆਰੀ ਕਰ ਕੇ ਪੋਸਟਰ ਜਾਰੀ ਕੀਤੇ ਗਏ।
ਝੁਨੀਰ, 2 ਅਕਤੂਬਰ (ਸੰਜੀਵ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੀ ਮੀਟਿੰਗ ਇੱਥੇ ਡੇਰਾ ਬਾਬਾ ਧਿਆਨ ਦਾਸ ਵਿਖੇ ਜਗਜੀਤ ਸਿੰਘ ਰਾਮਾਨੰਦੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 11 ਅਕਤੂਬਰ ਦੀ ਬਰਸੀ ਸਬੰਧੀ ਤਿਆਰੀ ਕਰ ਕੇ ਪੋਸਟਰ ਜਾਰੀ ਕੀਤੇ ਗਏ। ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਜ਼ਿਲ੍ਹਾ ਆਗੂ ਦੇਵੀ ਰਾਮ ਰੰਘੜਿਆਲ, ਹਰਬੰਸ ਸਿੰਘ ਪਾਂਧੀ, ਬਲਕਾਰ ਸਿੰਘ ਚਹਿਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਮ.ਐਸ.ਪੀ. ’ਤੇ ਵਿਕਣ ਵਾਲੀਆਂ ਫ਼ਸਲਾਂ ਉੱਪਰ ਜੋ ਨਿਗੂਣਾ ਵਾਧਾ ਕੀਤਾ ਹੈ, ਉਹ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਭਾਅ ਵਿਚ 25 ਰੁਪਏ ਵਾਧਾ ਕਰਨ ਦੀ ਬਜਾਏ ਸਾਰੀਆਂ ਫ਼ਸਲਾਂ ਉੱਪਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਭਾਅ ਦਿੱਤਾ ਜਾਵੇ। ਇਸ ਮੌਕੇ ਬੂਟਾ ਸਿੰਘ ਰਾਮਾਨੰਦੀ, ਬਹਾਲ ਸਿੰਘ ਮੋਫ਼ਰ, ਕਰਨੈਲ ਸਿੰਘ ਮੋਫ਼ਰ, ਬਲਜੀਤ ਸਿੰਘ ਚੋਟੀਆਂ, ਬਲਵਿੰਦਰ ਸਿੰਘ ਭੰਮੇ ਖ਼ੁਰਦ, ਤਿੱਤਰ ਸਿੰਘ, ਬੂਟਾ ਸਿੰਘ ਘੁੱਦੂਵਾਲਾ, ਗੁਰਜੀਤ ਸਿੰਘ ਘੁੱਦੂਵਾਲਾ ਆਦਿ ਹਾਜ਼ਰ ਸਨ।