03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਰੇਟਾ ’ਚ ਸਿਆਸੀ ਆਗੂਆਂ ਦੇ ਪੋਸਟਰਾਂ ਨੇ ਸ਼ਹਿਰ ਦੀ ਦਿੱਖ ਵਿਗਾੜੀ

ਬਰੇਟਾ, 2 ਅਕਤੂਬਰ (ਪਾਲ ਸਿੰਘ ਮੰਡੇਰ)- ਸਥਾਨਕ ਸ਼ਹਿਰ ਦੀਆਂ ਸੜਕਾਂ ਅਤੇ ਚੌਰਾਹਿਆਂ ’ਤੇ ਲੱਗੇ ਬਿਜਲੀ ਦੇ ਖੰਭਿਆਂ ਉੱਤੇ ਸਿਆਸੀ ਆਗੂਆਂ ਦੇ ਇਸ਼ਤਿਹਾਰੀ ਪੋਸਟਰਾਂ ਦੀ ਭਰਮਾਰ ਨੇ ਸ਼ਹਿਰ ਦੀ ਦਿੱਖ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ। ਥਾਂ-ਥਾਂ ਲੱਗੇ ਇਹ ਪੋਸਟਰ ਕਿਧਰੇ ਪਾਟੇ ਲਟਕ ਰਹੇ ਹਨ, ਕਿਧਰੇ ਇਕ ਦੂਜੇ ਉੱਤੇ ਚਿਪਕਾਏ ਗਏ ਹਨ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਗਿਆ ਹੈ।

Ad Position 21
No active advertisement
ਅਜੀਤ ਡੈਸਕ 03-10-2026
ਬਰੇਟਾ, 2 ਅਕਤੂਬਰ (ਪਾਲ ਸਿੰਘ ਮੰਡੇਰ)- ਸਥਾਨਕ ਸ਼ਹਿਰ ਦੀਆਂ ਸੜਕਾਂ ਅਤੇ ਚੌਰਾਹਿਆਂ ’ਤੇ ਲੱਗੇ ਬਿਜਲੀ ਦੇ ਖੰਭਿਆਂ ਉੱਤੇ ਸਿਆਸੀ ਆਗੂਆਂ ਦੇ ਇਸ਼ਤਿਹਾਰੀ ਪੋਸਟਰਾਂ ਦੀ ਭਰਮਾਰ ਨੇ ਸ਼ਹਿਰ ਦੀ ਦਿੱਖ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ। ਥਾਂ-ਥਾਂ ਲੱਗੇ ਇਹ ਪੋਸਟਰ ਕਿਧਰੇ ਪਾਟੇ ਲਟਕ ਰਹੇ ਹਨ, ਕਿਧਰੇ ਇਕ ਦੂਜੇ ਉੱਤੇ ਚਿਪਕਾਏ ਗਏ ਹਨ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਗਿਆ ਹੈ। ਸ਼ਹਿਰੀਆਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਮਸ਼ਹੂਰੀ ਲਈ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਕਈ ਥਾਵਾਂ ’ਤੇ ਪੋਸਟਰ ਟਰੈਫ਼ਿਕ ਸਿਗਨਲਾਂ ਅਤੇ ਸੂਚਨਾ ਬੋਰਡਾਂ ਨੂੰ ਵੀ ਢਕ ਰਹੇ ਹਨ, ਜਿਸ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਿਲ ਹੁੰਦੀ ਹੈ। ਸਰਕਾਰੀ ਸੰਪਤੀ ’ਤੇ ਬਿਨਾਂ ਇਜਾਜ਼ਤ ਇਸ਼ਤਿਹਾਰ ਲਗਾਉਣਾ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਪ੍ਰਸ਼ਾਸਨ ਅਤੇ ਨਗਰ ਕੌਂਸਲ ਇਸ ਮਾਮਲੇ ਵਿਚ ਕੁੰਭਕਰਨੀ ਨੀਂਦ ਤੋਂ ਜਾਗ ਕੇ ਕੋਈ ਠੋਸ ਕਾਰਵਾਈ ਕਰਨਗੇ ਜਾਂ ਇਹ ਸਮੱਸਿਆ ਇਸੇ ਤਰ੍ਹਾਂ ਬਰਕਰਾਰ ਰਹੇਗੀ? ਉਨ੍ਹਾਂ ਮੰਗ ਕੀਤੀ ਹੈ ਕਿ ਗ਼ੈਰਕਾਨੂੰਨੀ ਪੋਸਟਰ ਤੁਰੰਤ ਹਟਾਏ ਜਾਣ, ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਜੁਰਮਾਨੇ ਸਮੇਤ ਸਖ਼ਤ ਕਾਰਵਾਈ ਹੋਵੇ ਅਤੇ ਇਸ਼ਤਿਹਾਰਬਾਜ਼ੀ ਲਈ ਵੱਖਰੀਆਂ ਨਿਰਧਾਰਿਤ ਥਾਵਾਂ ਤੈਅ ਕੀਤੀਆਂ ਜਾਣ ਅਤੇ ਨਗਰ ਕੌਂਸਲ ਵਲੋਂ ਤੈਅ ਕੀਤੇ ਰੇਟ ਵੀ ਵਸੂਲੇ ਜਾਣ।
Ad Position 22
No active advertisement
ਪਿਛਲੀ ਖ਼ਬਰ ਕਟਾਰ ਸਿੰਘ ਵਾਲਾ ਬੱਸ ਅੱਡੇ ‘ਤੇ ਬੱਸਾਂ ਨਾ ਰੁਕਣ ਕਾਰਨ ਸਵਾਰੀਆਂ ਪ੍ਰੇਸ਼ਾਨ ਅਗਲੀ ਖ਼ਬਰ ਐਸ.ਡੀ.ਐਮ. ਗੁਰਮੀਤ ਕੁਮਾਰ ਦੀ ਅਗਵਾਈ ਹੇਠ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ
Ad Position 24