ਪਾਵਰ ਲਿਫ਼ਟਿੰਗ ਅੰਡਰ-17 ’ਚ ਅਕਾਸ਼ਦੀਪ ਨੇ ਪਹਿਲਾ ਸਥਾਨ ਮੱਲਿਆ ਸੂਬਾ ਪੱਧਰੀ ਮੁਕਾਬਲੇ ਕਰਵਾਏ
ਮਾਨਸਾ, 13 ਅਕਤੂਬਰ (ਰਾਵਿੰਦਰ ਸਿੰਘ ਰਵੀ)- ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਪਾਵਰ ਲਿਫ਼ਟਿੰਗ ਅਤੇ ਕੁਸ਼ਤੀ ਦੇ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ। ਪਾਵਰ ਲਿਫ਼ਟਿੰਗ 74 ਕਿੱਲੋ ਅੰਡਰ-17 ਸਾਲ ’ਚ ਆਕਾਸ਼ਦੀਪ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਗੁਰਦਾਸਪੁਰ ਨੇ ਦੂਜਾ ਅਤੇ ਤਰਨਮ ਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਮਾਨਸਾ, 13 ਅਕਤੂਬਰ (ਰਾਵਿੰਦਰ ਸਿੰਘ ਰਵੀ)- ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਪਾਵਰ ਲਿਫ਼ਟਿੰਗ ਅਤੇ ਕੁਸ਼ਤੀ ਦੇ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ। ਪਾਵਰ ਲਿਫ਼ਟਿੰਗ 74 ਕਿੱਲੋ ਅੰਡਰ-17 ਸਾਲ ’ਚ ਆਕਾਸ਼ਦੀਪ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਗੁਰਦਾਸਪੁਰ ਨੇ ਦੂਜਾ ਅਤੇ ਤਰਨਮ ਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਸਾਲ ’ਚ ਗੁਰਜੀਤ ਸਿੰਘ ਹੁਸ਼ਿਆਰਪੁਰ, ਨਵਦੀਪ ਸਿੰਘ ਮੋਗਾ ਤੇ ਪਰਾਸੂ ਸੈਣੀ, 83 ਕਿੱਲੋ ਭਾਰ 31 ਤੋਂ 40 ਸਾਲ ਉਮਰ ਵਰਗ ’ਚ ਜਗੇਸ਼ ਚੰਦਰ ਪਟਿਆਲਾ, ਜਗਜੀਤ ਸਿੰਘ ਮੋਗਾ ਤੇ ਗੁਰਜੀਤ ਸਿੰਘ ਮਾਨਸਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 105 ਕਿੱਲੋ ਭਾਰ ਵਰਗ ’ਚ ਗੁਰਵਿੰਦਰ ਸਿੰਘ ਲੁਧਿਆਣਾ, ਸੰਦੀਪ ਕੁਮਾਰ ਪਟਿਆਲਾ ਤੇ ਰਾਹੁਲ ਬਾਜਪਾਈ ਪਟਿਆਲਾ, ਕੁਸ਼ਤੀ ਅੰਡਰ-17 ਸਾਲ (ਲੜਕੇ) 45 ਕਿੱਲੋ ਭਾਰ ’ਚ ਮਲਹਾਰ, ਅਭਿਸ਼ੇਕ ਤੇ ਜਸ਼ਨਪ੍ਰੀਤ, 48 ਕਿੱਲੋ ਭਾਰ ’ਚ ਅੰਮ੍ਰਿਤਪਾਲ ਸਿੰਘ, ਪਵਨ ਤੇ ਅਰਮਾਨ ਸਿੰਘ, 51 ਕਿੱਲੋ ਭਾਰ ’ਚ ਜਸ਼ਨ ਕੁਮਾਰ, ਜੈ ਰਾਲ ਤੇ ਮਨਪ੍ਰੀਤ ਸੋਮਨ, 60 ਕਿੱਲੋ ਭਾਰ ’ਚ ਹਰਨੂਰ ਸਿੰਘ, ਹਨੀ ਸਿੰਘ ਤੇ ਅਵੀਜੋਤ ਸਿੰਘ, 71 ਕਿੱਲੋ ਭਾਰ ’ਚ ਜਗਦੇਵ ਸਿੰਘ, ਤੇਜ ਬਹਾਦਰ ਤੇ ਸੰਦੀਪ ਸਿੰਘ, 80 ਕਿੱਲੋ ਭਾਰ ’ਚ ਅਰਮਾਨ ਸਿੰਘ, ਅਮਰਵੀਰ ਸਿੰਘ ਤੇ ਗੁਰਨੂਰ ਸਿੰਘ, 92 ਕਿੱਲੋ ਭਾਰ ’ਚ ਸਮੀਰ ਖਾਨ, ਰਮਣਪ੍ਰੀਤ ਸਿੰਘ ਤੇ ਰਣਵੀਰ ਸਿੰਘ ਅਤੇ 110 ਕਿੱਲੋ ਭਾਰ ’ਚ ਕੁੰਵਰਪ੍ਰੀਤ ਸਿੰਘ, ਦੀਪਇੰਦਰ ਸਿੰਘ ਤੇ ਨਵਜੋਤ ਸਿੰਘ ਧਾਲੀਵਾਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।