13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਲਿਬਰੇਸ਼ਨ ਵਲੋਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਉੱਚ ਪੱਧਰੀ ਜਾਂਚ ਦੀ ਮੰਗ

ਮਾਨਸਾ , 13 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ )- ਸੀ . ਪੀ .

Ad Position 21
No active advertisement
ਅਜੀਤ ਡੈਸਕ 14-10-2026
ਮਾਨਸਾ , 13 ਅਕਤੂਬਰ ( ਬਲਵਿੰਦਰ ਸਿੰਘ ਧਾਲੀਵਾਲ )- ਸੀ . ਪੀ . ਆਈ . ( ਐਮ . ਐਲ ) ਲਿਬਰੇਸ਼ਨ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਦਿਨ - ਦਿਹਾੜੇ ਬਾਜ਼ਾਰ ’ ਚ ਹੋਏ ਕਤਲ ਦੀ ਸਖ਼ਤ ਨਿੰਦਾ ਕੀਤੀ ਹੈ । ਲਿਬਰੇਸ਼ਨ ਦੀ ਸੂਬਾ ਕਮੇਟੀ ਮੈਂਬਰ ਕਾ . ਜਸਬੀਰ ਕੌਰ ਨੱਤ , ਜ਼ਿਲ੍ਹਾ ਸਕੱਤਰ ਕਾ . ਸੁਰਿੰਦਰ ਪਾਲ ਸ਼ਰਮਾ , ਗੁਰਸੇਵਕ ਮਾਨ ਅਤੇ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਇਸ ਕਤਲ ਪਿੱਛੇ ਸਿਰਫ਼ ਨਸ਼ਾ ਤਸਕਰ ਕੈਮਿਸਟ ਨਹੀਂ ਬਲਕਿ ਨਸ਼ਾ ਤਸਕਰ , ਭ੍ਰਿਸ਼ਟ ਪੁਲਿਸ ਅਫ਼ਸਰਾਂ ਤੇ ਸਿਆਸਤਦਾਨਾਂ ਦਾ ਨਾਪਾਕ ਗੱਠਜੋੜ ਜ਼ਿੰਮੇਵਾਰ ਹੈ । ਉਨ੍ਹਾਂ ਮੰਗ ਕੀਤੀ ਕਿ ਕਤਲ ਪਿਛਲੀ ਸਾਜ਼ਿਸ਼ ਦੀ ਨਿਰਪੱਖ ਉੱਚ ਪੱਧਰੀ ਜਾਂਚ ਕਰ ਕੇ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜਾਵਾਂ ਦਿੱਤੀਆਂ ਜਾਣ , ਕਾਤਲ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੀ ਸਮੁੱਚੀ ਚੱਲ ਅਚੱਲ ਜਾਇਦਾਦ ਦੀ ਮੁਕੰਮਲ ਪੜਤਾਲ ਕਰ ਕੇ ਡਰੱਗ ਮਨੀ ਨਾਲ ਬਣਾਈ ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਸ਼ਹੀਦ ਪਰਵਿੰਦਰ ਸਿੰਘ ਝੋਟੇ ਦੇ ਬੱਚਿਆਂ ਦੇ ਪਾਲਣ ਪੋਸ਼ਣ , ਪਰਿਵਾਰ ਦੇ ਗੁਜ਼ਾਰੇ ਅਤੇ ਪਰਵਿੰਦਰ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਸਮੇਤ ਘੱਟੋ - ਘੱਟ 2 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਨਸ਼ੀਲੇ ਕੈਪਸੂਲਾਂ ਦਾ ਜਾਣਿਆ ਪਛਾਣਿਆਂ ਵਿਕਰੇਤਾ ਹੋਣ ਦੇ ਬਾਵਜੂਦ ਕਾਤਲ ਦਾ ਪਿਸਤੌਲ ਦਾ ਲਾਈਸੈਂਸ ਜਾਰੀ ਕਰਨ ਵਿੱਚ ਸ਼ਾਮਲ ਸਾਰੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਖ਼ਿਲਾਫ਼ ਇਸ ਕੁਤਾਹੀ ਬਦਲੇ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਬ) ਨੇ ਦੋ ਸਾਬਕਾ ਪਟਵਾਰੀਆਂ ’ਤੇ ਖੇਡਿਆ ਦਾਅ ਅਗਲੀ ਖ਼ਬਰ ਪਿਰਥੀ ਸਿੰਘ ਕੋਟਗੁਰੂ ਕਾਂਗਰਸ ਐਸ. ਸੀ. ਵਿੰਗ ਬਠਿੰਡਾ ਦਿਹਾਤੀ ਦੇ ਸਕੱਤਰ ਨਿਯੁਕਤ
Ad Position 24