ਅਕਾਲੀ ਦਲ (ਬ) ਨੇ ਦੋ ਸਾਬਕਾ ਪਟਵਾਰੀਆਂ ’ਤੇ ਖੇਡਿਆ ਦਾਅ
ਮੰਡੀ ਕਿੱਲਿਆਂਵਾਲੀ, 13 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਾਲਵਾ ਖੇਤਰ ਵਿੱਚ ਦੋ ਸਾਬਕਾ ਪਟਵਾਰੀਆਂ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੈ। ਪਾਰਟੀ ਨੇ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਬਠਿੰਡਾ ਦਿਹਾਤੀ ਅਤੇ ਬਲਵਿੰਦਰ ਸਿੰਘ ਹਾਕਮਵਾਲਾ ਨੂੰ ਬੁਢਲਾਡਾ ਹਲਕੇ ਵਿੱਚ ਅੱਗੇ ਲਿਆਂਦਾ ਹੈ।
ਬ
ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਕਰਨ ਸਿੰਘ ਗਹਿਰੀ ਬੁੱਟਰ। (ਸੱਜੇ) ਬੁਢਲਾਡਾ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਹਾਕਮਵਾਲਾ।
14-10-2026
ਮੰਡੀ ਕਿੱਲਿਆਂਵਾਲੀ, 13 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਾਲਵਾ ਖੇਤਰ ਵਿੱਚ ਦੋ ਸਾਬਕਾ ਪਟਵਾਰੀਆਂ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੈ। ਪਾਰਟੀ ਨੇ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਬਠਿੰਡਾ ਦਿਹਾਤੀ ਅਤੇ ਬਲਵਿੰਦਰ ਸਿੰਘ ਹਾਕਮਵਾਲਾ ਨੂੰ ਬੁਢਲਾਡਾ ਹਲਕੇ ਵਿੱਚ ਅੱਗੇ ਲਿਆਂਦਾ ਹੈ। ਦੋਵਾਂ ਨਿਯੁਕਤੀਆਂ ਰਾਹੀਂ ਅਕਾਲੀ ਦਲ ਨੇ ਮਾਲ ਵਿਭਾਗ ਵਾਲੇ ਜਮੀਨੀ ਤੇ ਪ੍ਰਸ਼ਾਸਨਿਕ ਤਜਰਬੇ ਤੇ ਸਥਾਨਕ ਪੱਧਰ ‘ਤੇ ਪੈਠ ਰੱਖਣ ਵਾਲੇ ਚਿਹਰਿਆਂ ‘ਤੇ ਦਾਅ ਖੇਡਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੋਸ਼ਲ ਮੀਡੀਆ ਮੰਚ ਐਕਸ ‘ਤੇ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਨਿਯੁਕਤੀ ਦਾ ਐਲਾਨ ਕੀਤਾ। ਸੇਵਾਮੁਕਤ ਪਟਵਾਰੀ ਗਹਿਰੀ ਬੁੱਟਰ ਪੰਜਾਬ ਨਹਿਰੀ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਸਰਕਾਰੀ ਸੇਵਾ ਤੋਂ ਅਸਤੀਫ਼ਾ ਦੇ ਕੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਸੀ। ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ‘ਪਾਣੀਆਂ ਦਾ ਰਾਖਾ’ ਦੱਸਦਿਆਂ ਕਿਹਾ ਕਿ ਉਹ 2017 ਤੋਂ ਯੂਨੀਅਨ ਦੇ ਸੂਬਾ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਅਕਾਲੀ ਦਲ ਨੂੰ ਉਮੀਦ ਹੈ ਕਿ ਨਹਿਰੀ ਪ੍ਰਬੰਧਾਂ ਬਾਰੇ ਤਜਰਬਾ ਰੱਖਣ ਵਾਲੇ ਗਹਿਰੀ ਬੁੱਟਰ ਬਠਿੰਡਾ ਦਿਹਾਤੀ ਵਿੱਚ ਪਾਰਟੀ ਦੀ ਜਥੇਬੰਦਕ ਪਕੜ ਮਜ਼ਬੂਤ ਕਰਨਗੇ। ਇਸ ਰਾਖਵੇਂ ਹਲਕੇ ਵਿੱਚ ਆਮ ਆਦਮੀ ਪਾਰਟੀ ਵਲੋਂ ਸੇਵਾਮੁਕਤ ਪੀ.ਸੀ.ਐੱਸ. ਅਧਿਕਾਰੀ ਗੋਪਾਲ ਸਿੰਘ ਪਹਿਲਾਂ ਹੀ ਹਲਕਾ ਇੰਚਾਰਜ ਵਜੋਂ ਸਰਗਰਮ ਹਨ । ਅਜਿਹੇ ’ਚ ਦੋਵਾਂ ਸਾਬਕਾ ਸਰਕਾਰੀ ਮੁਲਾਜ਼ਮਾਂ ਵਿਚਕਾਰ ਸੰਭਾਵੀ ਸਿਆਸੀ ਮੁਕਾਬਲਾ ਵੀ ਚਰਚਾ ਦਾ ਵਿਸ਼ਾ ਬਣ ਸਕਦਾ ਹੈ। ਕਾਂਗਰਸ, ਭਾਜਪਾ ਅਤੇ ਹੋਰਨਾਂ ਪਾਰਟੀਆਂ ਨੇ ਹਾਲੇ ਆਪਣੇ ਪੱਤੇ ਨਹੀਂ ਖੋਲ੍ਹੇ। ਉੱਧਰ, ਬੁਢਲਾਡਾ ਹਲਕੇ ’ਚ ਡਾ. ਨਿਸ਼ਾਨ ਸਿੰਘ ਦੇ ਅਸਤੀਫ਼ੇ ਮਗਰੋਂ ਪੈਦਾ ਹੋਏ ਸਿਆਸੀ ਖਲਾਅ ਨੂੰ ਭਰਨ ਲਈ ਅਕਾਲੀ ਦਲ ਨੇ ਬਲਵਿੰਦਰ ਸਿੰਘ ਹਾਕਮਵਾਲਾ ‘ਤੇ ਭਰੋਸਾ ਜਤਾਇਆ ਹੈ। ਪੰਜ ਮਹੀਨੇ ਪਹਿਲਾਂ ਭਾਜਪਾ ’ਚ ਗਏ ਸਾਬਕਾ ਪਟਵਾਰੀ ਹਾਕਮਵਾਲਾ ਨੇ ਪਿੰਡ ਬਾਦਲ ਵਿਖੇ ਸਮਰਥਕਾਂ ਸਮੇਤ ਅਕਾਲੀ ਦਲ ’ਚ ਵਾਪਸੀ ਕੀਤੀ, ਜਿਸ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪ ਦਿੱਤੀ।