ਸਾਬਕਾ ਸੈਨਿਕਾਂ/ ਵਿਧਵਾਵਾਂ/ ਆਸ਼ਰਿਤਾਂ ਦੇ ਲਾਈਫ਼ ਸਰਟੀਫ਼ਿਕੇਟ ਲਈ ਕੈਂਪ 2 ਤੋਂ 20 ਨਵੰਬਰ ਤੱਕ
ਬਠਿੰਡਾ , 29 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਸਪਰਸ਼ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਹਿੱਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ , ਬਠਿੰਡਾ ਵਿਖੇ 2 ਨਵੰਬਰ ਤੋਂ 20 ਨਵੰਬਰ , 2026 ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਦਿਲਪ੍ਰੀਤ ਸਿੰਘ ਕੰਗ ( ਰਿਟਾ .)
ਬਠਿੰਡਾ , 29 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਸਪਰਸ਼ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਹਿੱਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ , ਬਠਿੰਡਾ ਵਿਖੇ 2 ਨਵੰਬਰ ਤੋਂ 20 ਨਵੰਬਰ , 2026 ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਦਿਲਪ੍ਰੀਤ ਸਿੰਘ ਕੰਗ ( ਰਿਟਾ .) ਨੇ ਦੱਸਿਆ ਕਿ ਇਹ ਕੈਂਪ ਦੌਰਾਨ ਸਮੂਹ ਸਾਬਕਾ ਸੈਨਿਕਾਂ / ਵਿਧਵਾਵਾਂ / ਆਸ਼ਰਿਤਾਂ ਦੇ ਲਾਈਫ਼ ਸਰਟੀਫ਼ਿਕੇਟ ਸਬੰਧੀ ਲਗਾਇਆ ਜਾਵੇਗਾ । ਉਨ੍ਹਾਂ ਸਮੂਹ ਸਾਬਕਾ ਸੈਨਿਕਾਂ / ਵਿਧਵਾਵਾਂ / ਆਸ਼ਰਿਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲਾਈਫ਼ ਸਰਟੀਫ਼ਿਕੇਟ ਸਬੰਧੀ ਆਪਣੇ ਲੋੜੀਂਦੇ ਦਸਤਾਵੇਜ਼ ਜਿਨ੍ਹਾਂ ’ ਚ ਡਿਸਚਾਰਜ ਬੁੱਕ , ਸਪਰਸ਼ ਪੀ . ਪੀ . ਓ , ਆਧਾਰ ਕਾਰਡ , ਪੈਨ ਕਾਰਡ , ਬੈਂਕ ਖਾਤੇ ਦੀ ਪਾਸ ਬੁੱਕ , ਮੋਬਾਇਲ ਨੰਬਰ ( ਜਿਹੜਾ ਆਧਾਰ ਕਾਰਡ ਨਾਲ ਲਿੰਕ ਹੋਵੇ ) ਨਾਲ ਲੈ ਕੇ 02 ਨਵੰਬਰ 2026 ਤੋਂ 20 ਨਵੰਬਰ 2026 ਤੱਕ ਲੱਗਣ ਵਾਲੇ ਕੈਂਪ ਵਿਚ ਸ਼ਾਮਿਲ ਹੋ ਕੇ ਸਪਰਸ਼ ਵਿਚ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਵਾਉਣ ਅਤੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ।