ਨਸ਼ਾ ਰੋਕੂ ਐਕਟ ਦੇ ਦਰਜ ਮਾਮਲੇ ’ਚੋਂ ਇਕ ਬਰੀ
ਬਠਿੰਡਾ , 29 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਬਠਿੰਡਾ ਦੀ ਸਪੈਸ਼ਲ ਕੋਰਟ ਨੇ ਅੱਠ ਸਾਲ ਪਹਿਲਾਂ ਨਸ਼ੀਲੀਆਂ ਸ਼ੀਸ਼ੀਆਂ ਅਤੇ ਗੋਲੀਆਂ ਬਰਾਮਦ ਹੋਣ ਦੇ ਦਰਜ ਮਾਮਲੇ ਵਿਚੋਂ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ ਹੈ । ਇਸ ਮਾਮਲੇ ਦੀ ਪੈਰਵਾਈ ਵਕੀਲ ਹਰਪਾਲ ਸਿੰਘ ਖਾਰਾ ਵਲੋਂ ਕੀਤੀ ਗਈ ।
ਬਠਿੰਡਾ , 29 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਬਠਿੰਡਾ ਦੀ ਸਪੈਸ਼ਲ ਕੋਰਟ ਨੇ ਅੱਠ ਸਾਲ ਪਹਿਲਾਂ ਨਸ਼ੀਲੀਆਂ ਸ਼ੀਸ਼ੀਆਂ ਅਤੇ ਗੋਲੀਆਂ ਬਰਾਮਦ ਹੋਣ ਦੇ ਦਰਜ ਮਾਮਲੇ ਵਿਚੋਂ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ ਹੈ । ਇਸ ਮਾਮਲੇ ਦੀ ਪੈਰਵਾਈ ਵਕੀਲ ਹਰਪਾਲ ਸਿੰਘ ਖਾਰਾ ਵਲੋਂ ਕੀਤੀ ਗਈ । ਜ਼ਿਕਰਯੋਗ ਹੈ ਕਿ 9 ਸਤੰਬਰ 2018 ਨੂੰ ਥਾਣਾ ਕੈਨਾਲ ਕਾਲੋਨੀ ਦੇ ਐੱਸ . ਆਈ . ਸੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਥਾਨਕ ਪ੍ਰਤਾਪ ਨਗਰ ਦੀ ਠੰਢੀ ਸੜਕ ’ ਤੇ ਗਸ਼ਤ ਕਰ ਰਹੀ ਸੀ । ਇਸ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਕਿ ਇਕ ਵਿਅਕਤੀ ਕੋਲੋਂ ਝੋਲਾ ਡਿੱਗਿਆ , ਜੋ ਕਿ ਨਾਮ ਜਗਦੀਪ ਸਿੰਘ ਪੁੱਤਰ ਗੁਰਮੀਤ ਸਿੰਘ , ਵਾਸੀ ਸੁਰਖਪੀਰ ਰੋਡ , ਬਠਿੰਡਾ ਦਾ ਦੱਸਿਆ ਗਿਆ । ਪੁਲਿਸ ਨੇ ਝੋਲੇ ਦੀ ਤਲਾਸ਼ੀ ਦੌਰਾਨ ਉਸ ਕੋਲੋਂ 11 ਨਸ਼ੀਲੀਆਂ ਸ਼ੀਸ਼ੀਆਂ ਅਤੇ 250 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦਾ ਦਾਅਵਾ ਕੀਤਾ ਸੀ । ਇਸ ਸੰਬੰਧੀ ਥਾਣਾ ਕੈਨਾਲ ਕਾਲੋਨੀ ਵਿਖੇ ਜਗਦੀਪ ਸਿੰਘ ਖ਼ਿਲਾਫ਼ ਧਾਰਾ 22/61/85 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ । 101.25 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਗ੍ਰਿਫ਼ਤਾਰ ਰਾਮਾ ਮੰਡੀ , 29 ਅਕਤੂਬਰ ( ਤਰਸੇਮ ਸਿੰਗਲਾ )- ਰਾਮਾ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ 101.25 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਨੇ ਇਹ ਕਾਰਵਾਈ ਰਾਮਾਂ ਪਿੰਡ ਦੀ ਹੱਦ ’ ਚ ਕੀਤੀ । ਜਾਣਕਾਰੀ ਅਨੁਸਾਰ ਰਾਮਾ ਥਾਣੇ ਦੇ ਐਸ . ਆਈ . ਗਗਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਰਾਮਾ ਮੰਡੀ ਦੇ ਵਸਨੀਕ ਮੋਨੂੰ ਨੂੰ 101.25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ । ਥਾਣਾ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਇਸ ਤੋਂ ਪਹਿਲਾਂ ਵੀ ਰਾਮਾ ਥਾਣੇ ਵਿਚ ਹੈਰੋਇਨ ਤਸਕਰੀ ਸਬੰਧੀ ਮਾਮਲਾ ਦਰਜ ਹੈ । ਇਸ ਮਾਮਲੇ ‘ ਤੇ ਨਸ਼ਾ ਛੁਡਾਊ ਕਮੇਟੀ ਪਿੰਡ ਰਾਮਾ ਦੇ ਆਗੂ ਗੁਰਚੇਤ ਸਿੰਘ ਸਿੱਧੂ ਨੇ ਕਿਹਾ ਕਿ ਹੈਰੋਇਨ ਦੀ ਲਤ ਕਾਰਨ ਨੌਜਵਾਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਨੂੰ ਰੋਕਣ ਲਈ ਪੁਲਿਸ ਦੀ ਕਾਰਵਾਈ ਦੇ ਨਾਲ - ਨਾਲ ਕਾਨੂੰਨੀ ਪ੍ਰਕਿਰਿਆ ਨੂੰ ਵੀ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ । ਉਨ੍ਹਾਂ ਮੰਗ ਕੀਤੀ ਕਿ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਕਾਨੂੰਨੀ ਵਿਵਸਥਾਵਾਂ ਦੀ ਸਮੀਖਿਆ ਕੀਤੀ ਜਾਵੇ ਅਤੇ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ।