ਧਨਤੇਰਸ ਵਾਲੇ ਦਿਨ ਬਠਿੰਡਾ ’ਚ ਇਕ ਘਰ ਦੀ ਛੱਤ ਡਿੱਗੀ
ਬਠਿੰਡਾ, 6 ਨਵੰਬਰ (ਪੱਤਰ ਪ੍ਰੇਰਕ)-ਬਠਿੰਡਾ ਸ਼ਹਿਰ ਦੇ ਪਰਸਰਾਮ ਨਗਰ ਇਲਾਕੇ ਵਿਚ ਧਨਤੇਰਸ ਵਾਲੇ ਦਿਨ ਇੱਕ ਪਰਿਵਾਰ ਦੇ ਮਕਾਨ ਦੀ ਛੱਤ ਅਚਾਨਕ ਡਿੱਗ ਪਈ। ਛੱਤ ਜਦੋਂ ਡਿੱਗੀ ਤਾ ਪਰਿਵਾਰ ਦੇ ਮੈਂਬਰ ਘਰ ਅੰਦਰ ਸਨ ਤੇ ਕੁਝ ਸਮਾਂ ਪਹਿਲਾ ਜਦੋਂ ਉਹ ਬਾਹਰ ਨਿਕਲੇ ਤਾ ਵੱਡਾ ਹਾਦਸਾ ਵਾਪਰ ਗਿਆ।
ਬਠਿੰਡਾ, 6 ਨਵੰਬਰ (ਪੱਤਰ ਪ੍ਰੇਰਕ)-ਬਠਿੰਡਾ ਸ਼ਹਿਰ ਦੇ ਪਰਸਰਾਮ ਨਗਰ ਇਲਾਕੇ ਵਿਚ ਧਨਤੇਰਸ ਵਾਲੇ ਦਿਨ ਇੱਕ ਪਰਿਵਾਰ ਦੇ ਮਕਾਨ ਦੀ ਛੱਤ ਅਚਾਨਕ ਡਿੱਗ ਪਈ। ਛੱਤ ਜਦੋਂ ਡਿੱਗੀ ਤਾ ਪਰਿਵਾਰ ਦੇ ਮੈਂਬਰ ਘਰ ਅੰਦਰ ਸਨ ਤੇ ਕੁਝ ਸਮਾਂ ਪਹਿਲਾ ਜਦੋਂ ਉਹ ਬਾਹਰ ਨਿਕਲੇ ਤਾ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਘਰ ਅੰਦਰ ਪਿਆ ਜ਼ਰੂਰੀ ਸਮਾਨ ਬੈੱਡ, ਪੇਟੀ, ਅਲਮਾਰੀ, ਕੁਰਸੀਆਂ, ਮੰਜਾ ਆਦਿ ਮਲਬੇ ਹੇਠ ਦੱਬ ਗਿਆ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਮੌਕੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਦਿਓਰ ਜੋ ਕਿ ਡਰਾਇਵਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ, ਤੇ ਗਲੀ ਨੰਬਰ 3, ਪਰਸ ਰਾਮ ਨਗਰ ਵਿਖੇ ਰਹਿੰਦੇ ਹਨ। ਉਹ ਆਪਣੇ ਘਰ ਅੰਦਰ ਬੱਚਿਆ ਸਮੇਤ ਬੈਠੇ ਸਨ, ਤੇ ਕੁਝ ਸਮਾਂ ਪਹਿਲਾ ਜਦੋਂ ਉਹ ਘਰ ਵਿਚੋਂ ਬਾਹਰ ਨਿਕਲੇ ਤਾ ਅਚਾਨਕ ਕਮਰੇ ਦੀ ਛੱਤ ਡਿੱਗ ਪਈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਲਈ ਮੁਸ਼ਕਲ ਖੜੀ ਹੋ ਗਈ ਹੈ। ਪਰਿਵਾਰ ਨੇ ਅਪੀਲ ਕੀਤੀ ਕਿ ਇਸ ਔਖੀ ਘੜੀ ਵਿਚ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਅੱਗੇ ਆ ਕੇ ਉਨ੍ਹਾਂ ਦੀ ਮਦਦ ਕਰਨ, ਤਾਂ ਜੋ ਪਰਿਵਾਰ ਮੁੜ ਆਪਣੇ ਸਿਰ ‘ਤੇ ਛੱਤ ਦਾ ਪ੍ਰਬੰਧ ਕਰ ਸਕਣ।