07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਗਹਿਰੀ ਭਾਗੀ ਢਾਣੀਆਂ ਦਾ ਟਰਾਂਸਫ਼ਾਰਮਰ ਨਾਂ ਬਦਲੇ ਜਾਣ ਦੇ ਰੋਸ ਵਜੋਂ ਐੱਸ.ਡੀ.ਓ. ਕੋਟਸ਼ਮੀਰ ਦਾ ਘਿਰਾਓ

ਕੋਟਫੱਤਾ, 6 ਨਵੰਬਰ (ਰਣਜੀਤ ਸਿੰਘ ਬੁੱਟਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਜਸਵੀਰ ਸਿੰਘ ਬਲਾਕ ਪ੍ਰਧਾਨ ਬਠਿੰਡਾ ਅਗਵਾਈ ਵਿਚ ਐਸ. ਡੀ.

Ad Position 21
No active advertisement
ਐੱਸ.ਡੀ.ਓ. ਕੋਟਸਮੀਰ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ, ਜਸਵੀਰ ਸਿੰਘ ਗਹਿਰੀ ਭਾਗੀ ਤੇ ਹੋਰ ਕਿਸਾਨ ਆਗੂ। ਤਸਵੀਰ: ਰਣਜੀਤ ਸਿੰਘ ਬੁੱਟਰ 07-11-2026
ਕੋਟਫੱਤਾ, 6 ਨਵੰਬਰ (ਰਣਜੀਤ ਸਿੰਘ ਬੁੱਟਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਜਸਵੀਰ ਸਿੰਘ ਬਲਾਕ ਪ੍ਰਧਾਨ ਬਠਿੰਡਾ ਅਗਵਾਈ ਵਿਚ ਐਸ.ਡੀ.ਓ. ਕੋਟਸ਼ਮੀਰ ਦਾ ਮੁਕੰਮਲ ਘਿਰਾਓ ਕੀਤਾ, ਜਿਸ ਵਿਚ ਪਿੰਡ ਗਹਿਰੀ ਭਾਗੀ ਦੀਆਂ ਢਾਣੀਆਂ ਦਾ ਮਸਲਾ ਸਾਹਮਣੇ ਆਇਆ ਹੈ। ਗਹਿਰੀ ਭਾਗੀ ਦੀਆਂ ਢਾਣੀਆਂ ਵਿਚ ਪਿਛਲੇ ਪੰਜ ਦਿਨ ਤੋਂ ਸੜੇ ਟਰਾਂਸਫ਼ਾਰਮਰ ਨੂੰ ਬਦਲੇ ਨਾ ਜਾਂਦਾ ਮਾਮਲਾ ਸਾਹਮਣੇ ਆਇਆ। ਧਰਨੇ ‘ਤੇ ਬੈਠੇ ਕਿਸਾਨ ਆਗੂਆਂ ਦਾ ਰੋਸੀ ਕਿ ਕਿਸਾਨ ਐਕਸੀਅਨ ਮੌੜ ਕੋਲ ਗਏ ਅਤੇ ਟਰਾਂਸਫ਼ਰ ਬਦਲਣ ਦੀ ਬੇਨਤੀ ਕੀਤੀ ਪਰ ਮਹਿਕਮੇ ਨੇ ਇਹ ਕਹਿ ਕੇ ਟਰਾਂਸਫ਼ਰ ਨਹੀਂ ਬਦਲਿਆ ਕਿ ਇਹ ਗੈਰ-ਕਾਨੂੰਨੀ ਹੈ ਤੇ ਤੁਸੀਂ 50,000 ਜੁਰਮਾਨਾ ਭਰੋ ਫਿਰ ਟਰਾਂਸਫ਼ਾਰਮਰ ਬਦਲਿਆ ਜਾਵੇਗਾ। ਪਰ ਆਗੂਆਂ ਨੇ ਕਿਹਾ ਕਿ ਇਹ ਟਰਾਂਸਫ਼ਾਰਮਰ 2009 ਵਿਚ ਪੰਜਾਬ ਸਰਕਾਰ ਦੁਆਰਾ ਰੱਖੇ ਗਏ ਸਨ। ਜੇਕਰ ਟਰਾਂਸਫ਼ਾਰਮਰ ਗੈਰ ਕਾਨੂੰਨੀ ਹੈ ਤਾਂ ਇਸ ਵਿਚ ਪੰਜ ਘਰਾਂ ਤੋਂ ਲੋੜ ਵਧਾ ਕੇ ਵੱਧ ਘਰਾਂ ਨੂੰ ਸ਼ਾਮਿਲ ਕਿਉਂ ਕੀਤਾ। ਉਸ ਵੇਲੇ ਮਹਿਕਮੇ ਨੇ ਇਹ ਕਿਉਂ ਨਹੀਂ ਦੇਖਿਆ ਕਿ ਇਹ ਟਰਾਂਸਫ਼ਾਰਮਰ ਗੈਰ ਕਾਨੂੰਨੀ ਹੈ ਤੇ ਮਹਿਕਮੇ ਦੀਆਂ ਗਾਈਡ ਲਾਈਨ ਅਨੁਸਾਰ ਛੇ ਘੰਟੇ ਤੋਂ ਉੱਪਰ ਕਿਸੇ ਵੀ ਤਰ੍ਹਾਂ ਦਾ ਬਿਜਲੀ ਦਾ ਕੱਟ ਨਹੀਂ ਲਗਾਇਆ ਜਾ ਸਕਦਾ। ਪਰ ਇਸ ਢਾਣੀ ਆਂ ਦੀ ਬਿਜਲੀ ਕੱਟੀ ਨੂੰ ਅੱਜ ਤਿੰਨ ਦਿਨ ਹੋ ਚੁੱਕੇ ਹਨ ਜੋ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਇਸ ਦੇ ਵਿਰੋਧ ਵਿਚ ਐਸਡੀਓ ਕੋਟ ਸਮੀਰ ਦਾ ਮੁਕੰਮਲ ਘਿਰਾਓ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਢਾਣੀਆਂ ਦੀ ਸਪਲਾਈ ਕਿਸਾਨ ਆਪਣਾ ਜਨਰੇਟਰ ਲਗਾ ਕੇ ਚਲਾ ਰਹੇ ਹਨ। ਦੀਵਾਲੀ ਦੇ ਤਿਉਹਾਰਾਂ ਨੂੰ ਨਜ਼ਰ ਵਿਚ ਰੱਖਦੇ ਤੁਰੰਤ ਨਵਾਂ ਟਰਾਂਸਫ਼ਾਰਮਰ ਰੱਖਿਆ ਜਾਵੇ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਐਸਡੀਓ ਕੋਟਸ਼ਮੀਰ ਦਾ ਘਿਰਾਓ ਜਾਰੀ ਰਹੇਗਾ। ਐਸਡੀਓ ਬਿਜਲੀ ਬੋਰਡ ਨੇ ਮੀਟਿੰਗ ਕਰਕੇ ਇਸ ਤੇ ਸਹਿਮਤੀ ਦਿੱਤੀ ਕਿ ਕੱਲ੍ਹ ਨੂੰ 10 ਵਜੇ ਤੱਕ ਨਵਾਂ ਟਰਾਂਸਫ਼ਾਰਮਰ ਗਹਿਰੀ ਭਾਗੀ ਢਾਣੀਆਂ ਦੇ ਵਿਚ ਰੱਖਿਆ ਜਾਵੇਗਾ ਤੇ ਜੋ ਪਿੰਡ ਵਿਚ ਕੱਚੀਆਂ ਤਾਰਾਂ ਪਾ ਕੇ ਸਪਲਾਈ ਦਿੱਤੀ ਹੈ ਉਸ ਨੂੰ ਤੁਰੰਤ ਪੱਕੀਆਂ ਤਾਰਾਂ ਪਾ ਕੇ ਸਹੀ ਕੀਤਾ ਜਾਵੇਗਾ। ਧਰਨੇ ਵਿਚ ਸ਼ਾਮਿਲ ਆਗੂ ਰੇਸ਼ਮ ਸਿੰਘ ਯਾਤਰੀ, ਮੁਖ਼ਤਿਆਰ ਸਿੰਘ ਕੁੱਬੇ, ਗੁਰਮੇਲ ਸਿੰਘ ਲਹਿਰਾ, ਕੁਲਵੰਤ ਸਿੰਘ ਨੇਹੀਆਂ ਵਾਲਾ, ਗੁਰਦੀਪ ਸਿੰਘ ਮਹਿਮਾ ਸਰਜਾ, ਜੋਧਪੁਰ ਰਮਾਣਾ ਪਿੰਡ ਪ੍ਰਧਾਨ ਚਰਨਾ ਸਿੰਘ, ਜਸਵੀਰ ਸਿੰਘ ਕਟਾਰ ਸਿੰਘ ਵਾਲਾ ਤੇ ਹਜ਼ੂਰਾ ਸਿੰਘ ਬਠਿੰਡਾ, ਸੁਰਜੀਤ ਸਿੰਘ ਨਹੀਆਂ ਵਾਲਾ, ਜਗਸੀਰ ਸਿੰਘ ਜੱਗਾ ਪਿੰਡ ਪ੍ਰਧਾਨ ਗਹਿਰੀ ਭਾਗੀ, ਮਹਿੰਦਰ ਸਿੰਘ ਗਹਿਰੀ ਭਾਗੀ ਅਤੇ ਬਹਾਦਰ ਸਿੰਘ ਕੋਟਸ਼ਮੀਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਸੇਂਟ ਜੇਵੀਅਰ ਸਕੂਲ ਪੱਕਾ ਕਲਾਂ ਦੇ ਵਿਦਿਆਰਥੀਆਂ ਨੇ ਜਿੱਤੇ ਸੱਤ ਸੋਨ ਤਗਮੇ ਅਗਲੀ ਖ਼ਬਰ ਧਨਤੇਰਸ ਵਾਲੇ ਦਿਨ ਬਠਿੰਡਾ ’ਚ ਇਕ ਘਰ ਦੀ ਛੱਤ ਡਿੱਗੀ
Ad Position 24