06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਅਜੀਤ, ਜਲੰਧਰ ਨੈਸ਼ਨਲ ਤੇ ਸਟੇਟ ਹਾਈਵੇ ’ਤੇ ਬਣਨ ਵਾਲੇ ਫਲਾਈਓਵਰਾਂ ਦੇ ਪਿੱਲਰ ਬੀਮਾਂ ਵਾਲੇ ਬਣਾਉਣ ਦੀ ਮੰਗ

ਮਾਨਸਾ , 6 ਨਵੰਬਰ ( ਬਲਵਿੰਦਰ ਸਿੰਘ ਧਾਲੀਵਾਲ )- ਰੈਡੀਕਲ ਪੀਪਲਜ਼ ਫੋਰਮ ਪੰਜਾਬ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਨਸਾ ਸ਼ਹਿਰ ਸਮੇਤ ਸਮੁੱਚੇ ਪੰਜਾਬ ’ ਚ ਨੈਸ਼ਨਲ ਤੇ ਸਟੇਟ ਹਾਈਵੇ ’ ਤੇ ਬਣਨ ਵਾਲੇ ਫਲਾਈਓਵਰ ਮਿੱਟੀ ਨਾਲ ਭਰਵੇਂ ਬਣਾਉਣ ਦੀ ਬਜਾਏ ਪਿੱਲਰਾਂ ਅਤੇ ਬੀਮਾਂ ਵਾਲੇ ਬਣਾਏ ਜਾਣ । ਫ਼ੋਰਮ ਦੇ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਨੇੜੇ ਮਾਨਸਾ ਕੈਂਚੀਆਂ , ਰਾਮਦਿੱਤੇਵਾਲਾ ਚੌਂਕ ਅਤੇ ਭੈਣੀਬਾਘਾ ਵਿਖੇ ਹਾਲੇ ਬਣਨੇ ਸ਼ੁਰੂ ਹੋਏ ਤਿੰਨੇ ਫਲਾਈਓਵਰਾਂ ਨੂੰ ਲਾਜ਼ਮੀ ਕੰਕਰੀਟ ਪਿੱਲਰਾਂ ’ ਤੇ ਉਸਾਰਿਆ ਜਾਣਾ ਚਾਹੀਦਾ ਹੈ , ਜਿਸ ਲਈ ਲੋਕਾਂ , ਕਾਰੋਬਾਰੀ ਤੇ ਵਾਤਾਵਰਣ ਪੱਖੀ ਸੰਗਠਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ।

Ad Position 21
No active advertisement
ਅਜੀਤ ਡੈਸਕ 07-11-2026
ਮਾਨਸਾ , 6 ਨਵੰਬਰ ( ਬਲਵਿੰਦਰ ਸਿੰਘ ਧਾਲੀਵਾਲ )- ਰੈਡੀਕਲ ਪੀਪਲਜ਼ ਫੋਰਮ ਪੰਜਾਬ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਨਸਾ ਸ਼ਹਿਰ ਸਮੇਤ ਸਮੁੱਚੇ ਪੰਜਾਬ ’ ਚ ਨੈਸ਼ਨਲ ਤੇ ਸਟੇਟ ਹਾਈਵੇ ’ ਤੇ ਬਣਨ ਵਾਲੇ ਫਲਾਈਓਵਰ ਮਿੱਟੀ ਨਾਲ ਭਰਵੇਂ ਬਣਾਉਣ ਦੀ ਬਜਾਏ ਪਿੱਲਰਾਂ ਅਤੇ ਬੀਮਾਂ ਵਾਲੇ ਬਣਾਏ ਜਾਣ । ਫ਼ੋਰਮ ਦੇ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਨੇੜੇ ਮਾਨਸਾ ਕੈਂਚੀਆਂ , ਰਾਮਦਿੱਤੇਵਾਲਾ ਚੌਂਕ ਅਤੇ ਭੈਣੀਬਾਘਾ ਵਿਖੇ ਹਾਲੇ ਬਣਨੇ ਸ਼ੁਰੂ ਹੋਏ ਤਿੰਨੇ ਫਲਾਈਓਵਰਾਂ ਨੂੰ ਲਾਜ਼ਮੀ ਕੰਕਰੀਟ ਪਿੱਲਰਾਂ ’ ਤੇ ਉਸਾਰਿਆ ਜਾਣਾ ਚਾਹੀਦਾ ਹੈ , ਜਿਸ ਲਈ ਲੋਕਾਂ , ਕਾਰੋਬਾਰੀ ਤੇ ਵਾਤਾਵਰਣ ਪੱਖੀ ਸੰਗਠਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਸਬੰਧੀ ਸਰਕਾਰਾਂ ਅਤੇ ਸਬੰਧਿਤ ਵਿਭਾਗਾਂ ਦੀ ਮੁੱਖ ਦਲੀਲ ਹੈ ਕਿ ਮਿੱਟੀ ਦੀ ਭਰਤੀ ਵਾਲੇ ਪੁਲ ਕੰਕਰੀਟ ਵਾਲੇ ਪੁਲਾਂ ਤੋਂ ਕਾਫੀ ਸਸਤੇ ਪੈਂਦੇ ਹਨ ਪਰ ਪਿਛਲਾ ਤਜਰਬਾ ਵਿਖਾਉਂਦਾ ਹੈ ਕਿ ਕਿਵੇਂ ਮਿੱਟੀ ਵਾਲੇ ਪੁਲ ਬਾਰਿਸ਼ ’ ਚ ਗਿੱਲੇ ਹੋਣ ਮਗਰੋਂ ਭਾਰੀ ਟਿੱਪਰਾਂ ਤੇ ਟ੍ਰੇਲਰਾਂ ਦੇ ਬੋਝ ਹੇਠ ਬੈਠ ਜਾਂਦੇ ਹਨ , ਜਿਸ ਨਾਲ ਕਿੰਨੇ ਹੀ ਸੜਕ ਹਾਦਸੇ ਵਾਪਰਦੇ ਹਨ ਅਤੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ । ਇਸ ਤੋਂ ਇਲਾਵਾ ਇਨ੍ਹਾਂ ਪੁਲਾਂ ਨੂੰ ਮੁਰੰਮਤ ਲਈ ਵਾਰ - ਵਾਰ ਬੰਦ ਕਰਨਾ ਪੈਂਦਾ ਹੈ , ਜਿਸ ਨਾਲ ਟਰੈਫਿਕ ਜਾਮ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ । ਆਗੂਆਂ ਅਨੁਸਾਰ ਮਿੱਟੀ ਵਾਲੇ ਪੁਲ ਤੇ ਸੜਕਾਂ ਜਿੱਥੇ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ ਮਿੱਟੀ ਹੇਠ ਦੱਬ ਕੇ ਬੇਕਾਰ ਕਰ ਰਹੇ ਹਨ ਉੱਥੇ ਸ਼ਹਿਰਾਂ , ਕਸਬਿਆਂ ਤੇ ਪਿੰਡਾਂ ਨੂੰ ਪੱਕੇ ਤੌਰ ’ ਤੇ 2 ਹਿੱਸਿਆਂ ’ ਚ ਵੰਡ ਕੇ ਉਨ੍ਹਾਂ ਦੇ ਸਰੂਪ ਨੂੰ ਬੁਰੀ ਤਰ੍ਹਾਂ ਵਿਗਾੜ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ‘ਜੀ ਇਮੀਗ੍ਰੇਸ਼ਨ ਅਤੇ ਸੋਸ਼ਲ ਬੱਡੀਜ਼’ ਵਲੋਂ ਗ੍ਰੀਨ ਦੀਵਾਲੀ ਤਹਿਤ ਬਠਿੰਡਾ ’ਚ ਵੰਡੇ ਬੂਟੇ ਅਗਲੀ ਖ਼ਬਰ ਡੀ.ਏ.ਵੀ ਕਾਲਜ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24