ਖਨਾਲੀਆ ਖੇਤੀਬਾੜੀ ਸਹਿਕਾਰੀ ਸਭਾ ਬੁਢਲਾਡਾ ਦੇ ਪ੍ਰਧਾਨ ਤੇ ਕੁਲੈਹਿਰੀ ਮੀਤ ਪ੍ਰਧਾਨ ਚੁਣੇ
ਬੁਢਲਾਡਾ, 6 ਨਵੰਬਰ (ਸੁਨੀਲ ਮਨਚੰਦਾ)- ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਬੁਢਲਾਡਾ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ’ਚ ਸਤਨਾਮ ਸਿੰਘ ਖਨਾਲੀਆ ਨੂੰ ਪ੍ਰਧਾਨ ਅਤੇ ਸੁਖਦਰਸ਼ਨ ਸਿੰਘ ਕੁਲੈਹਿਰੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਨਵਨਿਯੁਕਤ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਸਹਿਕਾਰੀ ਸਭਾ ਦੀ ਬਿਹਤਰੀ ਲਈ ਹਰ ਸੰਭਵ ਯਤਨ ਜੁਟਾਉਣਗੇ।
ਬੁਢਲਾਡਾ, 6 ਨਵੰਬਰ (ਸੁਨੀਲ ਮਨਚੰਦਾ)- ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਬੁਢਲਾਡਾ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ’ਚ ਸਤਨਾਮ ਸਿੰਘ ਖਨਾਲੀਆ ਨੂੰ ਪ੍ਰਧਾਨ ਅਤੇ ਸੁਖਦਰਸ਼ਨ ਸਿੰਘ ਕੁਲੈਹਿਰੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਨਵਨਿਯੁਕਤ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਸਹਿਕਾਰੀ ਸਭਾ ਦੀ ਬਿਹਤਰੀ ਲਈ ਹਰ ਸੰਭਵ ਯਤਨ ਜੁਟਾਉਣਗੇ। ਹਲਕਾ ਵਿਧਾਇਕ ਬੁੱਧ ਰਾਮ ਨੇ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਘਵੀਰ ਸਿੰਘ ਚਹਿਲ, ਪ੍ਰਿਤਪਾਲ ਸਿੰਘ ਕੁਲੈਹਿਰੀ, ਸੁਖਜੀਤ ਸਿੰਘ ਕੁਲੈਹਿਰੀ, ਰਣਜੀਤ ਕੌਰ ਕੁਲੈਹਿਰੀ, ਸੁਖਵਿੰਦਰ ਕੌਰ ਬੁਢਲਾਡਾ, ਦਰਸ਼ਨ ਸਿੰਘ ਬੁਢਲਾਡਾ, ਗੁਰਪ੍ਰੀਤ ਸਿੰਘ ਬੁਢਲਾਡਾ, ਜਗਜੀਤ ਸਿੰਘ ਬੁਢਲਾਡਾ, ਰਣਧੀਰ ਸਿੰਘ ਬੁਢਲਾਡਾ, ਸਭਾ ਦੇ ਸਕੱਤਰ ਹਰਪ੍ਰੀਤ ਸਿੰਘ ਪਿਪਲੀਆਂ ਆਦਿ ਹਾਜ਼ਰ ਸਨ।