ਮਨੂ ਵਾਟਿਕਾ ਸਕੂਲ ਦੇ ਖਿਡਾਰੀਆਂ ਨੇ ਕਿੱਕ ਬਾਕਸਿੰਗ ਤੇ ਫੈਂਸਿੰਗ ਮੁਕਾਬਲਿਆਂ ’ਚ ਜਿੱਤੇ ਤਗਮੇ
ਬੁਢਲਾਡਾ, 6 ਨਵੰਬਰ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮੇ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਪਟਿਆਲਾ ਵਿਖੇ 2 ਨਵੰਬਰ ਤੋਂ 6 ਨਵੰਬਰ ਤੱਕ ਕਰਵਾਏ ਗਏ 70ਵੇਂ ਪੰਜਾਬ ਸਟੇਟ ਕਿੱਕ ਬਾਕਸਿੰਗ ਟੂਰਨਾਮੈਂਟ ’ਚ ਸਕੂਲ ਦੇ ਅੰਡਰ-14 ਤੇ ਅੰਡਰ-19 ਵਰਗ ਦੇ ਖਿਡਾਰੀਆਂ ਨੇ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਬੁਢਲਾਡਾ, 6 ਨਵੰਬਰ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮੇ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਪਟਿਆਲਾ ਵਿਖੇ 2 ਨਵੰਬਰ ਤੋਂ 6 ਨਵੰਬਰ ਤੱਕ ਕਰਵਾਏ ਗਏ 70ਵੇਂ ਪੰਜਾਬ ਸਟੇਟ ਕਿੱਕ ਬਾਕਸਿੰਗ ਟੂਰਨਾਮੈਂਟ ’ਚ ਸਕੂਲ ਦੇ ਅੰਡਰ-14 ਤੇ ਅੰਡਰ-19 ਵਰਗ ਦੇ ਖਿਡਾਰੀਆਂ ਨੇ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਿੱਕ ਬਾਕਸਿੰਗ ਚ ਸੱਤਵੀਂ ਜਮਾਤ ਦੀ ਨਵਨੀਤ ਕੌਰ ਨੇ 28 ਕਿੱਲੋਗ੍ਰਾਮ ਭਾਰ ਵਰਗ ’ਚ ਸੋਨ ਤਗਮਾ ਜਿੱਤਿਆ। ਇਸੇ ਤਰ੍ਹਾਂ 11ਵੀਂ ਜਮਾਤ ਦੀ ਨਵਰੀਤ ਕੌਰ ਨੇ ਅੰਡਰ-19 ਵਰਗ ’ਚ ਕਾਂਸੀ ਅਤੇ 7ਵੀਂ ਜਮਾਤ ਦੀ ਰਵਨੀਤ ਕੌਰ ਨੇ 37 ਕਿੱਲੋਗ੍ਰਾਮ ’ਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। ਇਸ ਤੋਂ ਇਲਾਵਾ ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਰਹਿਮਤਪ੍ਰੀਤ ਕੌਰ ਤੇ ਭਾਵੇਆ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦੇ ਤਗਮੇ ਜਿੱਤੇ। ਪ੍ਰਿੰਸੀਪਲ ਉਮੇਸ਼ ਗਰਗ (ਸੀ.ਬੀ.ਐਸ.ਈ.), ਸਤੀਸ਼ ਕੁਮਾਰ (ਪੀ.ਐਸ.ਈ.ਬੀ.) ਤੇ ਚੇਅਰਮੈਨ ਭਾਰਤ ਭੂਸ਼ਣ ਗੁਪਤਾ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਸਫਲਤਾ ਪਿੱਛੇ ਕਿੱਕ ਬਾਕਸਿੰਗ ਕੋਚ ਅਰਸ਼ਦੀਪ ਸਿੰਘ ਗਿੱਲ ਤੇ ਫੈਂਸਿੰਗ ਕੋਚ ਜੀਤੂ ਦੀ ਮਿਹਨਤ ਤੇ ਸਹੀ ਮਾਰਗ ਦਰਸ਼ਨ ਅਹਿਮ ਰਿਹਾ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਹੋਰਨਾਂ ਬੱਚਿਆਂ ਲਈ ਪੇ੍ਰਨਾ ਦਾ ਸਰੋਤ ਬਣੇਗੀ।