ਰਾੜਾ ਸਾਹਿਬ, 31 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)-ਸੱਚਖੰਡ ਵਾਸੀ ਸੰਤ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ 36ਵੀਂ ਸਲਾਨਾ ਬਰਸੀ ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਦੀ ਦੇਖ ਰੇਖ ਹੇਠ ਗੁ. ਰਾੜਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਸੰਪ੍ਰਦਾਇ ਦੇ ਮੁੱਖ ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਬਰਸੀ ਸਮਾਗਮ ਦੇ ਦੂਜੇ ਦੀਵਾਨ ਦੀ ਆਰੰਭਤਾ ਗੁਰਮਤਿ ਸੰਗੀਤ ਵਿਦਿਆਲਾ ਦੇ ਵਿਦਿਆਰਥੀਆਂ ਅਤੇ ਮਹਾਂਪੁਰਖਾਂ ਦੇ ਹਜ਼ੂਰੀ ਕੀਰਤਨੀ ਜਥੇ ਦੇ ਮੁਖੀ ਭਾਈ ਸੁਖਵਿੰਦਰ ਸਿੰਘ, ਬਾਬਾ ਅਮਰ ਸਿੰਘ ਮੁੱਖ ਕਥਾਵਾਚਕ, ਭਾਈ ਜਸਵੀਰ ਸਿੰਘ ਕੋਹਲੀ, ਮੁੱਖ ਗ੍ਰੰਥੀ ਬਾਬਾ ਬਲਦੇਵ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੁਖ ਸਿੰਘ ਵਲੋਂ ਕੀਤੀ | ਉਪਰੰਤ ਸੰਤ ਬਾਬਾ ਹਰੀ ਸਿੰਘ ਰੰਧਾਵਾ, ਸੰਤ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ, ਸੰਤ ਅਮਰੀਕ ਸਿੰਘ ਪੰਜ ਭੈਣੀਆਂ, ਸੰਤ ਪਰਮਜੀਤ ਸਿੰਘ ਹੰਸਾਲੀ ਵਾਲੇ, ਸੰਤ ਗਿਆਨੀ ਅਮੀਰ ਸਿੰਘ ਜਵੱਦੀ ਟਕਸਾਲ, ਪ੍ਰਸਿੱਧ ਪ੍ਰਚਾਰਕ ਭਾਈ ਜਸਵੀਰ ਸਿੰਘ ਡੇਰਾ ਮਹਿਮੇ ਸ਼ਾਹ ਲੋਪੋਂ, ਸੰਤ ਸੇਵਾ ਸਿੰਘ ਨਾਨਕਸਰ ਸਾਹਿਬ, ਸੰਤ ਬਾਬਾ ਸਤਨਾਮ ਸਿੰਘ ਸਿੱਧਸਰ ਭੀਖੀ ਵਾਲਿਆਂ ਵਲੋਂ ਭਾਈ ਦਰਸ਼ਨ ਸਿੰਘ, ਸੰਤ ਬਾਬਾ ਮੋਹਣ ਸਿੰਘ ਫੂਲ ਪਿਹੋਵਾ ਵਾਲ਼ੇ, ਬਾਬਾ ਸੁਰਜਨ ਸਿੰਘ, ਬਾਬਾ ਸੁਰਿੰਦਰ ਸਿੰਘ ਗੁਰਦੁਆਰਾ ਭਗਤ ਧੰਨਾ ਜੀ ਚੰਡੀਗੜ੍ਹ, ਬਾਬਾ ਹਰਨੇਕ ਸਿੰਘ ਲੰਗਰਾਂ ਵਾਲਿਆਂ ਵੱਲੋਂ ਭਾਈ ਚਮਕੌਰ ਸਿੰਘ, ਬਾਬਾ ਹਰਭਜਨ ਸਿੰਘ ਸੁਰਾਜਪੁਰ, ਬਾਬਾ ਹਰਚੰਦ ਸਿੰਘ ਨਾਨਕਸਰ ਸਿਆੜ, ਭਾਈ ਦਲਜੀਤ ਸਿੰਘ ਅੜੈਚਾ, ਭਾਈ ਦਵਿੰਦਰ ਸਿੰਘ ਸੋਢੀ ਜਲੰਧਰ, ਬਾਬਾ ਮਹਿੰਦਰ ਸਿੰਘ ਬੇਗੋਵਾਲ, ਭਾਈ ਮਨਦੀਪ ਸਿੰਘ ਅਤਰਸਰ ਸਾਹਿਬ, ਬਾਬਾ ਵਿਸਾਖਾ ਸਿੰਘ ਕਲਿਆਣ, ਭਾਈ ਸੁਖਦੇਵ ਸਿੰਘ ਮੁਕੰਦਪੁਰ, ਭਾਈ ਹਰਪਾਲ ਸਿੰਘ ਤੇ ਭਾਈ ਜੈਦੇਵ ਸਿੰਘ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆਦਿ ਵਲੋਂ ਗੁਰਬਾਣੀ ਦੀ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਜੋੜਦਿਆਂ ਕਿਹਾ ਕਿ ਸੰਤ ਮਹਾਂਪੁਰਸ਼ ਸੰਸਾਰ ਵਿੱਚ ਲੋਕਾਂ ਦਾ ਭਲਾ ਕਰਨ, ਧਰਮ ਦਾ ਰਾਹ ਦਿਖਾਉਣ ਅਤੇ ਅਧਿਆਤਮਿਕਤਾ ਦਾ ਗਿਆਨ ਵੰਡਣ ਲਈ ਆਉਂਦੇ ਹਨ | ਉਨ੍ਹਾਂ ਕਿਹਾ ਕਿ ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਜਿਥੇ ਸੰਗਤਾਂ ਨੂੰ ਗੁਰਬਾਣੀ, ਸਿਮਰਨ ਅਤੇ ਸੇਵਾ ਰਾਹੀਂ ਲੋਕਾਂ ਨੂੰ ਵਾਹਿਗੁਰੂ ਨਾਲ ਜੋੜਿਆ ਉੱਥੇ ਗੁਰੂ ਆਸ਼ੇ 'ਤੇ ਚੱਲਦਿਆਂ ਸੰਗਤਾਂ ਨੂੰ ਗੁਰੂ ਵਾਲੇ ਬਣਨ ਅਤੇ ਸਫਲ ਜੀਵਨ ਬਣਾਉਣ ਲਈ ਪ੍ਰੇਰਿਤ ਕਰਦੇ ਰਹੇ | ਬਰਸੀ ਸਮਾਗਮ ਵਿੱਚ ਹਾਜ਼ਰੀ ਭਰਨ ਵਾਲ਼ੀਆਂ ਸਮੂਹ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਸੰਪ੍ਰਦਾਇ ਦੇ ਮੁਖੀ ਸੰਤ ਬਾਬਾ ਅਮਰ ਸਿੰਘ ਅਤੇ ਹੈੱਡ ਗ੍ਰੰਥੀ ਬਾਬਾ ਬਲਦੇਵ ਸਿੰਘ ਵਲੋਂ ਕੀਤਾ ਗਿਆ | ਇਸ ਸਮੇਂ ਭਾਈ ਰਣਧੀਰ ਸਿੰਘ ਢੀਂਡਸਾ ਅਤੇ ਭਾਈ ਹਰਦੇਵ ਸਿੰਘ ਦੋਰਾਹਾ ਨੇ ਦੱਸਿਆ ਕਿ ਅੱਜ 1 ਜਨਵਰੀ 2026 ਨੂੰ ਨਵੇਂ ਵਰ੍ਹੇ ਦੀ ਆਮਦ 'ਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਦੀ ਨਿੱਘੀ ਯਾਦ ਵਿੱਚ ਆਰੰਭ ਕੀਤੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਸਵੇਰੇ 9 ਤੋਂ 2 ਵਜੇ ਤੱਕ ਦੀਵਾਨ ਸਜਾਏ ਜਾਣਗੇ |