ਪਾਇਲ, 3 ਜਨਵਰੀ (ਨਿਜ਼ਾਮਪੁਰ)-ਐਸ. ਡੀ. ਓ ਪਾਇਲ ਪਾਵਰਕਾਮ ਨਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 4 ਜਨਵਰੀ ਨੂੰ ਜ਼ਰੂਰੀ ਮੁਰੰਮਤ ਕਰਕੇ 66 ਕੇ. ਵੀ. ਪਾਇਲ ਲਾਈਨ ਜੋ 220 ਦੋਰਾਹਾ ਕੇ. ਵੀ. ਤੋਂ ਚੱਲਦੀ ਹੈ, ਉਹ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਬੰਦ ਰਹੇਗੀ | ਜਿਸ ਨਾਲ 66 ਕੇ. ਵੀ. ਲੌਗੋਵਾਲੀਆ ਯਰਲਸ, ਕੱਦੋ ਰੋਡ, ਰਾੜਾ ਸਾਹਿਬ ਰੋਡ, ਧਮੋਟ ਰੋਡ ਪੂਰਾ ਸ਼ਹਿਰ ਪਾਇਲ ਅਤੇ 66 ਕੇ. ਵੀ. ਪਾਇਲ ਅਧੀਨ ਪੈਂਦੇ ਏਰੀਆ ਦੀ ਸਪਲਾਈ ਪ੍ਰਭਾਵਿਤ ਰਹੇਗੀ |