12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨੰਬਰਦਾਰ ਯੂਨੀਅਨ ਮਲੌਦ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 04-01-2026
ਮਲੌਦ, 3 ਜਨਵਰੀ (ਦਿਲਬਾਗ ਸਿੰਘ ਚਾਪੜਾ)-ਸਬ ਤਹਿਸੀਲ ਮਲੌਦ ਦੇ ਪਿੰਡਾਂ ਨਾਲ ਸਬੰਧਿਤ ਨੰਬਰਦਾਰ ਯੂਨੀਅਨ ਮਲੌਦ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਜਗਦੀਪ ਸਿੰਘ ਲਹਿਲ ਦੀ ਅਗਵਾਈ ਹੇਠ ਮਲੌਦ ਵਿਖੇ ਹੋਈ | ਇਸ ਮੌਕੇ ਸਮੂਹ ਨੰਬਰਦਾਰਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਸਮੇਤ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ | ਇਸ ਮੌਕੇ ਉਨ੍ਹਾਂ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਅਤੇ ਇਨ੍ਹਾਂ ਵਿੱਚ ਪਬਲਿਕ ਅਤੇ ਨੰਬਰਦਾਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਬਾਰੇ ਚਰਚਾ ਕੀਤੀ ਗਈ | ਇਸ ਮੌਕੇ ਉਨ੍ਹਾਂ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਮੌਜੂਦਾ ਸਰਕਾਰ ਦਾ ਇਹ ਆਖ਼ਰੀ ਸਾਲ ਹੈ, ਇਸ ਲਈ ਸਰਕਾਰ ਨੰਬਰਦਾਰਾਂ ਦੀਆਂ ਸਾਲਾ ਤੋਂ ਲੰਬਿਤ ਮੰਗਾਂ ਨੂੰ ਜ਼ਰੂਰ ਪੂਰਾ ਕਰੇਗੀ | ਇਸ ਮੌਕੇ ਸੈਕਟਰੀ ਰਾਮਦਾਸ ਸਿੰਘ ਸੋਮਲ ਖੇੜੀ, ਹਰਚੰਦ ਸਿੰਘ ਦੁਧਾਲ, ਤੇਜਿੰਦਰ ਸਿੰਘ ਪੰਮਾ ਮਲੌਦ, ਹਰਬੰਸ ਸਿੰਘ ਦੁਧਾਲ, ਰਛਪਾਲ ਸਿੰਘ ਜੀਰਖ, ਜੋਗਿੰਦਰ ਸਿੰਘ ਰੋਸ਼ੀਆਣਾ, ਗੁਰਪ੍ਰੀਤ ਸਿੰਘ ਪੰਧੇਰ ਖੇੜੀ, ਬਲਜਿੰਦਰ ਸਿੰਘ ਪੰਧੇਰ ਖੇੜੀ, ਆਤਮਾ ਸਿੰਘ ਚੋਮੋ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਬਦਲਾਅ' ਦੇ ਦਾਅਵਿਆਂ ਦੀ ਨਿਕਲੀ ਫੂਕ, ਕੰਪਿਊਟਰ ਅਧਿਆਪਕਾਂ ਨੇ ਸਰਕਾਰ ਵਿਰੁੱਧ ਖੋਲਿ੍ਹਆ ਮੋਰਚਾ, ਛੇੜਨਗੇ ਜਨ ਅੰਦੋਲਨ... ਅਗਲੀ ਖ਼ਬਰ ਪਾਇਲ ਵਿਚ ਅੱਜ ਬਿਜਲੀ ਬੰਦ ਰਹੇਗੀ
Ad Position 24