15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਮੰਡਿਆਣੀ 'ਚ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕੈਂਪ ਦਾ ਮਨਪ੍ਰੀਤ ਸਿੰਘ ਇਯਾਲੀ ਵਲੋਂ ਉਦਘਾਟਨ

Ad Position 21
No active advertisement
ਅਜੀਤ ਡੈਸਕ 05-01-2026
ਮੁੱਲਾਂਪੁਰ-ਦਾਖਾ, 4 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਐੱਨ.ਆਰ.ਆਈ ਮਾਨਵ ਸੇਵਾ ਸੁਸਾਇਟੀ ਵਲੋਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਅਪ੍ਰੇਸ਼ਨ ਕੈਂਪ ਡੇਰਾ ਗੰਗਾਪੁਰੀ ਪਿੰਡ ਮੰਡਿਆਣੀ (ਲੁਧਿ:) ਵਿਖੇ ਲਗਾਇਆ ਗਿਆ | ਮਰੀਜ਼ਾਂ ਦੇ ਚੈੱਕਅੱਪ ਲਈ ਸੁਪਰ ਸਪੈਸਲਟੀ ਆਈ ਐਂਡ ਲੇਂਜਰ ਸੈਂਟਰ ਲੁਧਿਆਣਾ ਦੇ ਮੁਖੀ ਡਾ. ਰਮੇਸ਼ ਆਈ ਸਪੈਸਲਿਸਟ ਦੀ ਟੀਮ ਪਹੁੰਚੀ | ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ., ਜਗਨ ਸਿੰਘ ਮੰਡਿਆਣੀ ਯੂ.ਐੱਸ.ਏ ਦੇ ਪਰਿਵਾਰ ਵਲੋਂ ਅੱਖਾਂ ਦੇ ਮੁਫ਼ਤ ਕੈਂਪ ਦਾ ਉਦਘਾਟਨ ਕੀਤਾ | ਮੁਫ਼ਤ ਕੈਂਪ ਦਾ ਲਾਭ ਲੈਣ ਪਹੁੰਚੇ ਮਰੀਜ਼ਾਂ ਨੂੰ ਸੰਬੋਧਨ ਸਮੇਂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਦੱਸਿਆ ਕਿ ਸਟੇਟ ਐਵਾਰਡੀ, ਅੱਖਾਂ ਦੇ ਸਪੈਸਲਿਸਟ ਡਾ: ਰਮੇਸ਼ ਮਨਸੂਰਾਂ ਦੇ ਭਾਈ ਰਣਧੀਰ ਸਿੰਘ ਲੁਧਿਆਣਾ ਵਿਖੇ ਅਪ੍ਰੇਸ਼ਨ ਡਾ: ਰਮੇਸ਼ ਵਲੋਂ ਖੁਦ ਕੀਤਾ ਜਾਂਦਾ | ਇਯਾਲੀ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮੱਦਦ ਲਈ ਜਗਨ ਸਿੰਘ ਯੂ.ਐੱਸ.ਏ ਦੇ ਪਰਿਵਾਰ ਦਾ ਵੱਡਾ ਉਪਰਾਲਾ ਹੈ | ਡਾ: ਅਕਰਸਨ ਅਨੁਸਾਰ ਚੈੱਕਅੱਪ ਉਪਰੰਤ ਅਪ੍ਰੇਸਨ ਯੋਗ ਮਰੀਜ਼ਾਂ ਦੇ ਮੁਪਤ ਅਪ੍ਰੇਸ਼ਨ ਡਾ: ਰਮੇਸ਼ ਸੁਪਰ ਸਪੈਸਲਟੀ ਆਈ ਐਂਡ ਲੇਂਜਰ ਸੈਂਟਰ ਲੁਧਿਆਣਾ ਵਿਖੇ ਹੋਣਗੇ | ਕੈਂਪ ਦੌਰਾਨ ਹਰ ਮਰੀਜ਼ ਦਾ ਸ਼ੂਗਰ, ਬਲੱਡ ਪ੍ਰੈੱਸਰ ਮੁਫ਼ਤ ਚੈੱਕਅੱਪ ਕੀਤਾ | ਚੈੱਕਅੱਪ ਲਈ ਪਹੁੰਚੇ ਸੈਂਕੜੇ ਮਰੀਜ਼ਾਂ 'ਚ ਆਪ੍ਰੈਸ਼ਨ ਲਈ ਯੋਗ ਮਰੀਜ਼ ਦਾ ਮੁਫ਼ਤ ਅਪ੍ਰੇਸ਼ਨ, ਮੁਫ਼ਤ ਦਵਾਈਆਂ, ਐੱਨਕਾਂ ਦਿੱਤੀਆਂ ਜਾਣਗੀਆਂ | ਅੱਖਾਂ ਦੇ ਮੁਫ਼ਤ ਕੈਂਪ ਦੀ ਸਫ਼ਲਤਾ ਲਈ ਹਰਿੰਦਰਪਾਲ ਸਿੰਘ, ਜਸਪ੍ਰੀਤ ਸਿੰਘ, ਬੱਬੀ ਬੇਅੰਤ ਸਿੰਘ, ਜਗਜੀਤ ਸਿੰਘ, ਜਗਤਾਰ ਸਿੰਘ, ਹਰਦੀਪ ਸਿੰਘ ਸਿੱਧੂ, ਰਣਭੂਰ ਸਿੰਘ, ਤੇਜਪਾਲ ਸਿੰਘ, ਮਨੀ ਸਿੱਧੂ, ਕਰਮਜੀਤ ਸਿੰਘ ਵਲੋਂ ਸਹਿਯੋਗ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਆਈ.ਏ.ਆਰ.ਆਈ. ਵਲੋਂ 150 ਨੈਸ਼ਨਲ ਐਵਾਰਡੀ ਕਿਸਾਨਾਂ ਦਾ ਦੋ ਦਿਨਾਂ ਸੰਮੇਲਨ ਕਰ... ਅਗਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਪੱਤਰਕਾਰਾਂ ਖ਼ਿਲਾਫ਼ ਦਰਜ ਮਾਮਲਿਆਂ ਦੀ ਕਰੜੀ ਨਿੰਦਾ
Ad Position 24