ਮਲੌਦ, 5 ਜਨਵਰੀ (ਸਹਾਰਨ ਮਾਜਰਾ)- ਸੰਤ ਬੇਅੰਤ ਸਿੰਘ ਬੇਰ ਕਲਾਂ (ਨਗਰਾਸੂ ਉੱਤਰਾਖੰਡ ਕਾਰ ਸੇਵਾ ਵਾਲੇ) ਅਤੇ ਸੰਤ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਦੇ ਉੱਦਮ ਸਦਕਾ ਨਿਰਮਲ ਡੇਰਾ ਬੇਰ ਕਲਾਂ (ਨੇੜੇ ਮਲੌਦ) ਦੇ ਬਾਨੀ ਮੁਖੀ ਸੰਤ ਠਾਕੁਰ ਗੁਲਾਬ ਸਿੰਘ ਜੀ ਦੇ 300ਵੇਂ ਜਨਮ ਦਿਨ ਨੂੰ ਸਮਰਪਿਤ ਅੱਜ ਸਾਲਾਨਾ ਜੋੜ ਮੇਲੇ ਲੜੀਵਾਰ ਪਾਠਾਂ ਦੀ ਆਰੰਭਤਾ ਨਾਲ ਸ਼ੁਰੂ ਹੋ ਚੁੱਕੇ ਹਨ | ਜਿਨ੍ਹਾਂ ਦੀ ਸਮਾਪਤੀ 26 ਜਨਵਰੀ ਨੂੰ ਹੋਵੇਗੀ | ਭਾਈ ਸਵਰਨਜੀਤ ਸਿੰਘ ਸੋਨੀ ਨੇ ਦੱਸਿਆ ਕਿ ਸਮਾਗਮਾਂ ਤਹਿਤ ਰੋਜ਼ਾਨਾ ਅੰਮਿ੍ਤ ਵੇਲੇ ਤੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ |