29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸ਼੍ਰੋਮਣੀ ਕਮੇਟੀ ਦੱਸੇ, ਪਾਵਨ ਸਰੂਪ ਕਿੱਥੇ ਗਏ - ਧਮੋਟ, ਲੰਢਾ, ਰਾਮਪੁਰ

Ad Position 21
No active advertisement
ਅਜੀਤ ਡੈਸਕ 07-01-2026
ਦੋਰਾਹਾ, 6 ਜਨਵਰੀ (ਜਸਵੀਰ ਝੱਜ)-ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਡੇ ਹਾਜ਼ਰ ਨਾਜ਼ਰ ਸਤਿਗੁਰੂ ਹਨ | ਜਿਹੜੇ ਕੇਵਲ ਸਿੱਖਾਂ ਦੇ ਹੀ ਨਹੀਂ, ਸਗੋਂ, ਸਾਰੀ ਮਨੁੱਖਤਾ ਦੇ ਬਰਾਬਰ ਰਹਿਬਰ ਹਨ | ਉਹਨਾਂ ਦੀ ਸ਼ਾਨ ਵਿੱਚ ਕੀਤੀ ਬੇਅਦਬੀ ਗੰਭੀਰ ਅਪਰਾਧ ਹੈ | ਇਹਨਾਂ ਭਾਵਨਾਵਾਂ ਦਾ ਪ੍ਰਗਟਾਵਾ ਟਕਸਾਲੀ ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਧਮੋਟ, ਇੰਸਪੈਕਟਰ ਚਰਨ ਸਿੰਘ ਲੰਢਾ ਪ੍ਰਧਾਨ ਸਰਕਲ ਦੋਰਾਹਾ ਦਿਹਾਤੀ ਅਤੇ ਜਤਿੰਦਰ ਸਿੰਘ ਮਾਂਗਟ ਰਾਮਪੁਰ ਪ੍ਰਧਾਨ ਸਰਕਲ ਦੋਰਾਹਾ ਸ਼ਹਿਰੀ ਨੇ ਕਿਹਾ ਕਿ ਇਸ ਬਜ਼ਰ ਗੁਨਾਹ ਦਾ ਹਿਸਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਹਾਲ ਦੇਣਾ ਪਵੇਗਾ | ਕਿਉਂਕਿ ਇਹ ਕੋਈ ਸਰਸਰੀ ਗ਼ਲਤੀ ਨਹੀਂ | ਜਾਣ ਬੁੱਝ ਕੇ ਕੀਤਾ ਗਿਆ ਗੁਨਾਹ ਹੈ | ਨੈਤਿਕਤਾ ਪਸੰਦ ਕਰਨ ਵਾਲੇ ਲੋਕ, ਇਸ ਗੁਨਾਹ ਖ਼ਿਲਾਫ਼, ਜਲਦ ਵੱਡਾ ਸੰਘਰਸ਼ ਵਿੱਢਣਗੇ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਿਤਾ ਜੀ ਦਾ ਆਗਮਨ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਮਾਛੀਵਾੜਾ ਸਾਹਿਬ ਵਿਖੇ 11 ਨੂੰ ਪੁੱਜਣਗੇ ਮੁੱਖ ਮੰਤਰੀ ਨਾਇਬ ਸੈਣੀ
Ad Position 24