ਮੁੱਲਾਂਪੁਰ-ਦਾਖਾ, 6 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪਿੰਡ ਮੁੱਲਾਂਪੁਰ (ਲੁਧਿ:) ਵਸਨੀਕ ਧਨੋਆ ਪਰਿਵਾਰ ਦੀ ਮਾਂ ਬੀਬੀ ਰਜਿੰਦਰ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਈ | ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਮਾਤਾ ਰਜਿੰਦਰ ਕੌਰ ਨਮਿੱਤ ਅੰਤਿਮ ਅਰਦਾਸ ਤੋਂ ਪਹਿਲਾਂ ਸ਼ਬਦ ਕੀਰਤਨ ਸਮੇਂ ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਦੇ ਜੱਥੇ ਵਲੋਂ ਮੌਤ ਦੇ ਵਿਸ਼ੇ ਦਾ ਵਰਣਨ ਕਰਦਿਆਂ ਗੁਰਬਾਣੀ ਦੀਆਂ ਪੰਗਤੀਆਂ ਰਾਹੀਂ ਪਰਿਵਾਰ ਨੂੰ ਢਾਰਸ ਦਿੱਤਾ | ਪਰਫੈਕਟ ਕੈਰੀਅਰ ਦੇ ਮਾਲਕ, ਨਾਮੀ ਟਰਾਂਸਪੋਰਟਰ ਅਤੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਅਹੁਦੇਦਾਰ ਬਲਵੰਤ ਸਿੰਘ ਧਨੋਆ, ਦਲਜੀਤ ਸਿੰਘ ਕੈਨੇਡਾ, ਜਸਪਾਲ ਕੌਰ ਗਿੱਲ ਦੀ ਮਾਂ ਰਜਿੰਦਰ ਕੌਰ ਧਨੋਆ ਨਮਿਤ ਅੰਤਿਮ ਅਰਦਾਸ ਬਾਅਦ ਪ੍ਰਮੁੱਖ ਆਗੂਆਂ ਮਾਤਾ ਨੂੰ ਸ਼ਰਧਾਂਜਲੀ ਭੇਟ ਕੀਤੀ | ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਕੌਮੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਵਲੋਂ ਬੀਬੀ ਰਜਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮੇਰਾ ਧਨੋਆ ਪਰਿਵਾਰ ਘਰ 30 ਵਰ੍ਹੇ ਪੁਰਾਣਾ ਆਉਣ-ਜਾਣ ਹੈ, ਮਾਤਾ ਰਜਿੰਦਰ ਕੌਰ, ਆਪਣੇ ਘਰ ਭਾਵ, ਅਭਾਵ, ਪ੍ਰਭਾਵ ਹੇਠ ਆਏ ਹਰ ਇਕ ਦਾ ਸਤਿਕਾਰ ਕਰਦੀ ਸੀ | ਕਿ੍ਸ਼ਨ ਕੁਮਾਰ ਬਾਵਾ ਦੱਸਿਆ ਕਿ ਬਲਵੰਤ ਸਿੰਘ ਧਨੋਆ ਨਾਲ ਜਿਥੇ ਭਰਾਵਾਂ ਵਾਲਾ ਰਿਸ਼ਤਾ ਬਣਿਆ ਹੋਇਆ, ਉਥੇ ਕੈਨੇਡਾ ਜਾਣ ਸਮੇਂ ਦਲਜੀਤ ਸਿੰਘ ਧਨੋਆ, ਭਰੋਵਾਲ ਖੁਰਦ ਵਸਨੀਕ ਸਤਨਾਮ ਸਿੰਘ ਗਿੱਲ, ਸਾਡੀ ਭੈਣ ਜਸਪਾਲ ਕੌਰ ਅਤੇ ਮਾਤਾ ਦੇ ਦੋਹਤਰੇ ਵਿਰਾਸਤੀ ਗੁਰੂ ਘਰ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਕੋਲ ਜਾਣ ਦਾ ਮੌਕਾ ਮਿਲਿਆ | ਕਾਂਗਰਸ ਪਾਰਟੀ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਮਾਤਾ ਰਜਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਸਾਡਾ ਧਨੋਆ ਪਰਿਵਾਰ ਇਕ ਹੋਣ ਕਰਕੇ ਮੇਰਾ ਬਚਪਨ ਇਨ੍ਹਾ ਮਾਤਾਵਾਂ ਕੋਲ ਗੁਜ਼ਰਿਆ | ਬੀਬੀ ਰਜਿੰਦਰ ਕੌਰ ਸੱਚ ਵਿਚ ਇਮਾਨਦਾਰ ਅਤੇ ਸੱਚ ਵਿਚ ਭਿੱਜੀ ਵਿਚ ਇਕ ਦਾਨੀ ਔਰਤ ਸੀ | ਸਾਬਕਾ ਚੇਅਰਮੈਨ, ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਮੇਜਰ ਸਿੰਘ ਭੈਣੀ ਵਲੋਂ ਬੀਬੀ ਰਜਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ | ਗੁਰਦੁਆਰਾ ਸਾਹਿਬ ਦੇ ਹਜ਼ੂਰੀ ਗ੍ਰੰਥੀ ਭਾਈ ਮਨਿੰਦਰ ਸਿੰਘ ਵਲੋਂ ਬੀਬੀ ਰਜਿੰਦਰ ਕੌਰ ਨਮਿੱਤ ਅੰਤਿਮ ਅਰਦਾਸ ਵਿਚ ਜੁੜੀ ਸੰਗਤ ਦਾ ਧੰਨਵਾਦ ਕੀਤਾ | ਪੰਜਾਬ ਕਾਂਗਰਸ ਦੇ ਪ੍ਰਧਾਨ/ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਜਨ: ਸਕੱਤਰ, ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵਲੋਂ ਭੇਜੇ ਸ਼ੋਕ ਸੰਦੇਸ਼ ਮੇਜਰ ਸਿੰਘ ਮੁੱਲਾਂਪੁਰ ਵਲੋਂ ਪੜ੍ਹੇ ਗਏ | ਐੱਸ.ਐੱਸ.ਪੀ ਮਨਜੀਤ ਸਿੰਘ ਢੇਸੀ, ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਜਸਕਰਨ ਸਿੰਘ ਤੇਜਾ (ਡੀ.ਸੀ.ਪੀ) ਵਲੋਂ ਵੀ ਮਾਤਾ ਰਜਿੰਦਰ ਕੌਰ ਦੀ ਮੌਤ 'ਤੇ ਧਨੋਆ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ੋਕ ਸੰਦੇਸ਼ ਭੇਜੇ | ਅੰਤਿਮ ਅਰਦਾਸ ਸਮੇਂ ਜਗਦੀਪ ਸਿੰਘ ਸਿੱਧੂ, ਅੰਕਿਤ ਬਾਂਸਲ, ਕਰਨੈਲ ਸਿੰਘ ਗਿੱਲ, ਸਾਧੂ ਸਿੰਘ ਮੁੱਲਾਂਪੁਰ, ਤੇਲੂ ਰਾਮ ਬਾਂਸਲ, ਸਿਕੰਦਰ ਸਿੰਘ ਧਨੋਆ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਨੰਬਰਦਾਰ ਜਸਪਾਲ ਸਿੰਘ ਗਿੱਲ, ਦਰਸ਼ਨ ਸਿੰਘ ਧਨੋਆ, ਕਰਮਜੀਤ ਸਿੰਘ ਗਿੱਲ, ਕਮਲਜੀਤ ਸਿੰਘ ਬਿੱਟੂ, ਸੁਖਜੀਤ ਸਿੰਘ ਗਿੱਲ, ਨੰਬਰਦਾਰ ਰਣਜੀਤ ਸਿੰਘ ਬੜੈਚ, ਚੰਦ ਸਿੰਘ ਬੜੈਚ, ਪਿ੍ੰਸੀਪਲ ਬਲਦੇਵ ਬਾਵਾ, ਬੂਟਾ ਸਿੰਘ ਧਨੋਆ, ਜਸਪ੍ਰੀਤ ਸਿੰਘ ਜੱਸੀ, ਨਰਿੰਦਰ ਸਿੰਘ ਬੜੈਚ, ਸਾਬਕਾ ਪ੍ਰਧਾਨ ਸੁਰਜੀਤ ਸਿੰਘ, ਸੁਖਦੇਵ ਸਿੰਘ ਹੈਪੀ, ਕਰਤਿੰਦਰਪਾਲ ਸਿੰਘ, ਪ੍ਰਧਾਨ ਜਗਦੇਵ ਸਿੰਘ, ਅਮਰਿੰਦਰ ਸਿੰਘ ਜੱਸੋਵਾਲ, ਭੁਪਿੰਦਰ ਸਿੰਘ ਗਿੱਲ, ਸਰਪੰਚ ਜਗਦੀਪ ਸਿੰਘ ਪੁੜੈਣ, ਉਮਰਾਉ ਸਿੰਘ, ਸਤਨਾਮ ਸਿੰਘ ਭਰੋਵਾਲ, ਗੁਰਬਖਸ਼ ਸਿੰਘ, ਗੁਰਨਾਮ ਸਿੰਘ ਭਰੋਵਾਲ ਕੈਨੇਡਾ, ਸੁਰਪਾਲ ਸਿੰਘ ਕੈਨੇਡਾ, ਦਵਿੰਦਰ ਸਿੰਘ ਬੁਰਜ, ਸਾਬਕਾ ਸਰਪੰਚ ਧਰਮ ਸਿੰਘ ਭਰੋਵਾਲ, ਕੌਂਸਲਰ ਤਰਸੇਮ ਕੌਰ ਮਾਨ, ਸੈਂਕੜੇ ਹੋਰ ਪਰਿਵਾਰ ਦੇ ਸਨੇਹੀ ਮੌਜੂਦ ਰਹੇ |