29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਨਵੀਂ ਕਮੇਟੀ ਦੀ ਪਹਿਲੀ ਮੀਟਿੰਗ

Ad Position 21
No active advertisement
ਅਜੀਤ ਡੈਸਕ 07-01-2026
ਜਗਰਾਉਂ, 6 ਜਨਵਰੀ (ਸ.ਰ.)-ਲੋਕ ਸੇਵਾ ਸੁਸਾਇਟੀ ਜਗਰਾਉਂ ਦੀ ਸਾਲ 2026 ਦੇ ਜਨਰਲ ਹਾਊਸ ਦੀ ਪਲੇਠੀ ਮੀਟਿੰਗ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਮਦਨ ਲਾਲ ਅਰੋੜਾ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ | ਇਸ ਜਰਨਲ ਹਾਊਸ ਦੀ ਪਹਿਲੀ ਮੀਟਿੰਗ ਵਿਚ ਆਉਣ ਵਾਲੇ ਸਮਾਜ ਸੇਵੀ ਕੰਮਾਂ ਦੀ ਸੂਚੀ ਬਣਾਉਣ ਤੋਂ ਇਲਾਵਾ ਪਿਛਲੇ ਸਾਲ ਦੇ ਹਿਸਾਬ-ਕਿਤਾਬ ਦਾ ਲੇਖਾ-ਜੋਖਾ ਵੀ ਕੀਤਾ ਗਿਆ | ਇਸ ਮੀਟਿੰਗ ਵਿਚ ਕੈਸ਼ੀਅਰ ਸੁਨੀਲ ਬਜਾਜ ਅਤੇ ਪ੍ਰੋਜੈਕਟ ਕੈਸ਼ੀਅਰ ਰਜੀਵ ਗੁਪਤਾ ਨੇ ਸਾਲ 2025 ਵਿਚ ਲੋਕ ਸੇਵਾ ਸੁਸਾਇਟੀ ਵਲੋਂ ਸਮਾਜ ਸੇਵਾ ਦੇ ਕੰਮਾਂ 'ਤੇ ਕੀਤੇ ਖ਼ਰਚ ਦਾ ਲੇਖਾ-ਜੋਖਾ ਬੜੇ ਵਿਸਥਾਰ ਨਾਲ ਮੀਟਿੰਗ ਵਿਚ ਪੇਸ਼ ਕੀਤਾ | ਜਿਸ 'ਤੇ ਹਾਜ਼ਰ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ਅਤੇ ਆਉਣ ਵਾਲੇ ਸਾਲ 2026 ਵਿਚ ਇਸ ਤੋਂ ਵੀ ਵੱਧ ਸਮਾਜ ਸੇਵਾ ਦੇ ਕੰਮ 'ਤੇ ਖ਼ਰਚਾ ਕਰਨ ਦੀ ਉਮੀਦ ਜਿਤਾਈ | ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਜਨਵਰੀ ਮਹੀਨੇ ਦਸ਼ਮ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸਬੰਧੀ ਕੱਢੇ ਨਗਰ ਕੀਰਤਨ ਸਮੇਂ ਲੱਡੂ ਵੰਡ ਕੇ ਸਮਾਜ ਸੇਵੀ ਕੰਮਾਂ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਸੁਸਾਇਟੀ ਵਲੋਂ ਹੋਣ ਵਾਲੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਐੱਮ.ਸੀ ਦੇ ਡਾਕਟਰਾਂ ਦੇ ਸਹਿਯੋਗ ਨਾਲ ਮੈਡੀਕਲ ਕੈਂਪ, ਰਿਕਸ਼ਾ ਚਾਲਕਾਂ ਨੂੰ ਗਰਮ ਕੱਪੜੇ ਵੰਡਣ, ਲੋਹੜੀ ਮੌਕੇ ਸਿਵਲ ਹਸਪਤਾਲ ਵਿਚ ਨਵ-ਜੰਮੀਆਂ ਬੱਚੀਆਂ ਨੂੰ ਗਰਮ ਕੰਬਲ, 31 ਜਨਵਰੀ ਨੂੰ ਅੱਖਾਂ ਕੈਂਪ, ਵਾਲਮੀਕੀ ਮੰਦਰ ਨੂੰ ਲੋੜੀਂਦਾ ਸਮਾਨ, ਫਰਵਰੀ ਮਹੀਨੇ ਗੌਰਮਿੰਟ ਪ੍ਰਾਇਮਰੀ ਸਕੂਲ ਨੂੰ ਲੋੜੀਂਦਾ ਸਾਮਾਨ, ਮੈਡੀਕਲ ਚੈੱਕਅੱਪ ਕੈਂਪ ਕੰਨਿਆ ਪਾਠ ਦਾ ਸਕੂਲ ਨੂੰ ਪਾਠਸ਼ਾਲਾ ਸਕੂਲ ਦੇ ਦਫ਼ਤਰ ਲਈ ਸਮਾਨ, ਅਖੀਰਲੇ ਫਰਵਰੀ ਦੇ ਅਖੀਰਲੇ ਐਤਵਾਰ ਨੂੰ ਅੱਖਾਂ ਦਾ ਕੈਂਪ, ਮਾਰਚ ਮਹੀਨੇ ਸਿੱਧਵਾਂ ਬੇਟ ਦੇ ਮੰਦਰ ਮੈਡੀਕਲ ਕੈਂਪ, 22 ਮਾਰਚ ਨੂੰ ਕੰਨਿਆ ਦਾਨ ਮਹਾਂ ਦਾਨ ਯੱਗ, ਆਈ ਕੈਂਪ ਮਾਰਚ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਲਗਾਇਆ ਜਾਵੇਗਾ | ਉਨ੍ਹਾਂ ਮੈਂਬਰਾਂ ਤੋਂ ਹੋਰ ਸਮਾਜ ਸੇਵਾ ਦੇ ਕੰਮਾਂ ਲਈ ਸੁਝਾਅ ਮੰਗਦੇ ਹੋਏ ਅਪੀਲ ਕੀਤੀ ਕਿ ਉਹ ਸਮਾਜ ਸੇਵੀ ਪ੍ਰੋਜੈਕਟਾਂ ਵਿਚ ਆਪਣੀ ਹਾਜ਼ਰੀ ਜ਼ਰੂਰ ਲਗਾਉਣ | ਇਸ ਮੌਕੇ ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਪ੍ਰੋਜੈਕਟ ਕੈਸ਼ੀਅਰ ਰਜੀਵ ਗੁਪਤਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਕੰਵਲ ਕੱਕੜ, ਪੀ.ਆਰ.ਓ ਨੀਰਜ ਮਿੱਤਲ, ਸੁਖਦੇਵ ਗਰਗ, ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ, ਮੁਕੇਸ਼ ਗੁਪਤਾ, ਪ੍ਰੇਮ ਬਾਂਸਲ, ਸੁਮਿਤ ਕੁਮਾਰ, ਸੰਜੇ ਬਾਂਸਲ, ਸੰਜੂ ਬਾਂਸਲ, ਯੋਗਰਾਜ ਗੋਇਲ, ਦਿਵਾਕਰ ਜੈਨ, ਇਕਬਾਲ ਸਿੰਘ ਕਟਾਰੀਆ, ਵਿਕਾਸ ਕਪੂਰ, ਬਿਕਰਮ ਬਾਂਸਲ, ਡਾ. ਗੁਰਦਰਸ਼ਨ ਮਿੱਤਲ, ਰਜੀਵ ਮਿੱਤਲ, ਮਨੋਜ ਮਿੱਤਲ, ਡਾ. ਭਾਰਤ ਭੂਸ਼ਣ ਬਾਂਸਲ, ਸਤੀਸ਼ ਕਟਾਰੀਆ, ਜਗਦੀਪ ਸਿੰਘ, ਗੋਪਾਲ ਗੁਪਤਾ, ਲੋਕੇਸ਼ ਟੰਡਨ, ਕਪਿਲ ਸ਼ਰਮਾ, ਆਰ.ਕੇ. ਗੋਇਲ ਆਦਿ ਸੁਸਾਇਟੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੋ ਪਿੰਡਾਂ ਦੇ ਚਿੱਪ ਵਾਲੇ ਸਮਾਰਟ ਮੀਟਰ ਲਾਹ ਕੇ ਪਾਵਰਕਾਮ ਦਫ਼ਤਰ ਜਗਰਾਉਂ ਜਮ੍ਹਾਂ ਕਰਵਾਏ ਅਗਲੀ ਖ਼ਬਰ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਮਾਤਾ ਰਜਿੰਦਰ ਕੌਰ ਧਨੋਆ ਨਮਿਤ ਅੰਤਿਮ ਅਰਦਾਸ
Ad Position 24