22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਵਿਧਾਇਕ ਗੱਜਣਮਾਜਰਾ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ

Ad Position 21
No active advertisement
ਅਜੀਤ ਡੈਸਕ 25-01-2026
ਅਹਿਮਦਗੜ੍ਹ, 24 ਜਨਵਰੀ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਵਿਚ ਸ਼ਹਿਰ ਅੰਦਰ ਵਿਸ਼ਾਲ ਪੈਦਲ ਮਾਰਚ ਕੱਢਿਆ ਗਿਆ | ਡਾ. ਅੰਬੇਦਕਰ ਚੌਕ ਤੋਂ ਸ਼ੁਰੂ ਹੋਏ ਪੈਦਲ ਮਾਰਚ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸਮੂਹ ਕੌਂਸਲਰ ਅਤੇ ਵੱਖ-ਵੱਖ ਸਮਾਜ ਸੰਸਥਾਵਾਂ ਦੇ ਆਗੂਆਂ ਨੇ ਭਾਗ ਲਿਆ | ਇਸ ਪੈਦਲ ਮਾਰਚ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਨਸ਼ਾ ਵਿਰੋਧੀ ਬੈਨਰ ਲੈ ਕੇ ਸ਼ਾਮਿਲ ਹੁੰਦੇ ਹੋਏ ਲੋਕਾਂ ਨੂੰ ਨਸ਼ਿਆਂ ਵਿਰੁੱਧ ਜੁੱਟ ਜਾਣ ਦੀ ਅਪੀਲ ਕੀਤੀ ਗਈ | ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸਰਕਾਰ ਵਲੋਂ ਨਸ਼ੇ ਕਰਨ ਅਤੇ ਨਸ਼ਿਆਂ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਵਿਰੁੱਧ ਵੱਡੇ ਪੱਧਰ 'ਤੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ | ਇਸ ਮੌਕੇ ਪ੍ਰਧਾਨ ਨਗਰ ਕੌਂਸਲ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਐੱਸ. ਐੱਮ. ਓ. ਡਾ. ਜੋਤੀ ਹਿੰਦ, ਡੀ. ਐੱਸ. ਪੀ. ਸੁਖਦੇਵ ਸਿੰਘ ਬਰਾੜ, ਐੱਸ. ਐੱਚ. ਓ. ਗੁਰਪ੍ਰੀਤ ਕੌਰ, ਡਾ. ਸੁਨੀਤ ਹਿੰਦ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਕੌਂਸਲਰ ਸੰਜੇ ਸੂਦ, ਸਾਬਕਾ ਕੌਂਸਲਰ ਦਿਲਸ਼ਾਦ ਮੁਹੰਮਦ, ਕੌਂਸਲਰ ਅਨੰਦੀ ਦੇਵੀ, ਸਾਬਕਾ ਪ੍ਰਧਾਨ ਜਤਿੰਦਰ ਭੋਲਾ, ਪ੍ਰਧਾਨ ਰਿੰਕੂ ਗਰਗ, ਜਗਤਾਰ ਸਿੰਘ ਚੀਮਾ, ਡਾ. ਚਰਨਜੀਤ ਸਿੰਘ ਪੰਧੇਰ, ਮਿੱਤਲ ਮੰਡੀ ਵਾਲਾ, ਵਿਸ਼ਾਲ ਸ਼ੁਰਲੀਆਂ, ਹਾਸ਼ਮ ਸੂਫ਼ੀ, ਸਰਪੰਚ ਸੌਦਾਗਰ ਅਲੀ, ਗੁਰਵਿੰਦਰ ਗੋਰਖਾ, ਨਿਸਾਰ ਅਹਿਮਦ, ਸੋਨੰੂ ਸ਼ਰਮਾ ਯੂਥ ਪ੍ਰਧਾਨ, ਹਰਕਮਲ ਧਾਲੀਵਾਲ, ਗੁਰਸੇਵਕ ਬਾਬਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਿੰਡਰਗਾਰਟਨ ਐਂਡ ਸੀ. ਸੈ. ਸਕੂਲ ਵਿਚ 77ਵਾਂ ਗਣਤੰਤਰ ਦਿਵਸ ਸਮਾਰੋਹ ਮਨਾਇਆ ਅਗਲੀ ਖ਼ਬਰ ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ 27 ਨੂੰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ
Ad Position 24