ਪਾਇਲ, 24 ਜਨਵਰੀ (ਨਿਜ਼ਾਮਪੁਰ)-ਅਜੀਤ ਅਖ਼ਬਾਰ ਦੇ ਪਾਇਲ ਤੋਂ ਪੱਤਰਕਾਰ ਰਜਿੰਦਰ ਸਿੰਘ ਨੂੰ ਉਸ ਸਮੇਂ ਅਸਹਿ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਪਰਮਜੀਤ ਕੌਰ (72) ਪਤਨੀ ਸੇਵਾ ਮੁਕਤ ਇੰਸਪੈਕਟਰ ਕਰਨੈਲ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਗਏ | ਮਾਤਾ ਪਰਮਜੀਤ ਕੌਰ ਦੇ ਅੰਤਿਮ ਸੰਸਕਾਰ ਅੱਜ ਮੌਕੇ ਵੱਖ ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਆਗੂਆਂ, ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜਸਵੀਰ ਸਿੰਘ ਨਿਜ਼ਾਮਪੁਰ, ਆੜ੍ਹਤੀਆ ਹਰੀਸ਼ ਕੁਮਾਰ ਨੋਨਾ, ਡਾ. ਤਿਰਲੋਚਨ ਸਿੰਘ ਪਾਇਲ, ਨਿਰਮਲ ਸਿੰਘ ਧਾਲੀਵਾਲ, ਬਲਦੇਵ ਸਿੰਘ ਮਠਾੜੂ, ਨਿਰਮਲ ਸਿੰਘ ਪਾਇਲ, ਕੌਂਸਲਰ ਬਲਬੀਰ ਸਿੰਘ ਪਾਇਲ, ਵਿਜੈ ਕੁਮਾਰ ਨੇਤਾ, ਅਧਿਆਪਕ ਆਗੂ ਗੁਰਤੇਗ ਸਿੰਘ, ਜੰਗ ਰਣਯੋਧ ਸਿੰਘ, ਜੰਗਸ਼ਮਸ਼ੇਰ ਸਿੰਘ, ਗਿਆਨ ਸਿੰਘ, ਜਸਵੰਤ ਸਿੰਘ, ਤਰੁਨ ਕੁਮਾਰ ਸੋਨੀ ਪਾਇਲ, ਜਥੇਦਾਰ ਰਣਜੀਤ ਸਿੰਘ, ਮਾ. ਬਲਬੀਰ ਸਿੰਘ, ਕੁਲਦੀਪ ਸਿੰਘ, ਪ੍ਰੇਮ ਸਿੰਘ, ਕਰਨੈਲ ਸਿੰਘ ਜੱਲਾ, ਰਾਮਪਾਲ ਸੱਚਦੇਵਾ, ਰਵਿੰਦਰ ਸਿੰਘ ਢਿੱਲੋ, ਹਰਵਿੰਦਰ ਸਿੰਘ ਚੀਮਾ, ਜੰਟੀ ਮਾਨ, ਕਸ਼ਮੀਰਾ ਸਿੰਘ, ਨਰਿੰਦਰ ਸਿੰਘ, ਬਿੱਟੂ ਘੁਡਾਣੀ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਰਣਧੀਰ ਸਿੰਘ ਸਮੇਤ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ | ਉਨ੍ਹਾਂ ਦੀ ਮੌਤ 'ਤੇ ਅਜੀਤ ਸਬ ਆਫ਼ਿਸ ਇੰਚਾਰਜ ਅਤੇ ਪੰਜਾਬ ਯੂਨੀਅਨ ਆਫ਼ ਜਰਨਾਲਿਸਟਸ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਲਾਲ, ਸਾਬਕਾ ਵਿਧਾਇਕ ਲਖਵੀਰ ਸਿੰਘ ਪਾਇਲ, ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਮਨਜੀਤ ਸਿੰਘ ਮਦਨੀਪੁਰ, ਹਰਪਾਲ ਸਿੰਘ ਜੱਲਾ, ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਅਵਤਾਰ ਸਿੰਘ ਧਮੋਟ ਨੇ ਪਰਿਵਾਰ ਨਾਲ ਦੁੱਖ ਦਾ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |