22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਐੱਸ. ਕੇ. ਐੱਮ. ਵਲੋਂ 26 ਜਨਵਰੀ ਨੂੰ ਜ਼ਿਲੇ੍ਹ 'ਚ 8 ਥਾਵਾਂ 'ਤੇ ਟਰੈਕਟਰ ਮਾਰਚ ਤੇ ਟਰੇਡ ਯੂਨੀਅਨਾਂ ਵਲੋਂ ਗੇਟ ਰੈਲੀਆਂ ਕੀਤੀਆਂ ਜਾਣਗੀਆਂ-ਘੁਡਾਣੀ/ਕੁਲਾਹੜ

Ad Position 21
No active advertisement
ਅਜੀਤ ਡੈਸਕ 25-01-2026
ਪਾਇਲ, 24 ਜਨਵਰੀ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ ਯੂਨੀਅਨ ਤੇ ਟਰੇਡ ਯੂਨੀਅਨ ਵਲੋਂ ਬਿਜਲੀ ਬਿਲ 2025, ਮਨਰੇਗਾ ਕਾਨੂੰਨ ਲਾਗੂ ਰਹਿਣ ਬਾਰੇ, ਬੀਜ ਬਿਲ ਤੇ ਲੇਬਰ ਕੋਡ ਕਾਨੂੰਨ ਰੱਦ ਕਰਾਉਣ ਬਾਰੇ ਤੇ ਹੋਰ ਮੰਗਾਂ ਲਈ 26 ਜਨਵਰੀ ਨੂੰ ਉਲੀਕੇ ਪ੍ਰੋਗਰਾਮ ਤਹਿਤ ਟਰੈਕਟਰ ਮਾਰਚ ਕੀਤੇ ਜਾਣਗੇ | ਸੰਯੁਕਤ ਕਿਸਾਨ ਮੋਰਚਾ ਦੀ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕੁਲਾਹੜ ਦੱਸਿਆ ਕਿ ਸਰਕਾਰ ਵਲੋਂ ਕਾਰਪੋਰੇਟ ਪੱਖੀ ਬਿੱਲ ਲਿਆ ਕੇ ਸਾਡੇ ਸਹੂਲਤੀ ਅਦਾਰਿਆਂ ਦਾ ਭੋਗ ਪਾ ਕੇ ਨਿੱਜੀ ਹੱਥਾਂ ਵਿਚ ਦਿੱਤਾ ਜਾ ਰਿਹਾ ਹੈ ਅਤੇ ਸਾਡੇ 'ਤੇ ਨਵੀਆਂ ਨਵੀਆਂ ਸ਼ਰਤਾਂ ਮੜ੍ਹੀਆਂ ਜਾ ਰਹੀਆਂ ਹਨ ਮਜ਼ਦੂਰਾਂ ਦੇ ਪੱਕੇ ਕੰਮ ਦੀ ਗਰੰਟੀ ਖ਼ਤਮ ਕੀਤੀ ਜਾ ਰਹੀ ਹੈ ਤੇ ਬਿਜਲੀ ਬਿੱਲ ਲਿਆ ਕੇ ਸਸਤੀ ਬਿਜਲੀ ਵੀ ਖੋਹੀ ਜਾ ਰਹੀ ਹੈ, ਲੇਬਰ ਕੋਰਟ ਬਿੱਲ ਲਿਆ ਕੇ ਕੰਮ ਜ਼ਿਆਦਾ ਤਨਖ਼ਾਹ ਘੱਟ ਨਾਲ ਕਿਰਤੀਆਂ ਦਾ ਹੋਰ ਕਚੂੰਬਰ ਕੱਢਿਆ ਜਾਵੇਗਾ | ਇਸ ਮੁਹਿੰਮ ਅਧੀਨ ਸਮਰਾਲਾ, ਦੋਰਾਹਾ, ਮਲੌਦ, ਪੱਖੋਵਾਲ ਬਲਾਕ, ਰਾਏਕੋਟ, ਮੁੱਲਾਂਪੁਰ, ਜਗਰਾਵਾਂ, ਹੰਬੜਾਂ ਆਦਿ ਪਿੰਡਾਂ ਵਿਚ ਟਰੈਕਟਰ ਮਾਰਚ ਕੀਤੇ ਜਾਣਗੇ, ਜਿਸ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਅਤੇ 12 ਫਰਵਰੀ ਨੂੰ ਟਰੇਡ ਯੂਨੀਅਨ ਵਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੇ ਵਿਚ ਵੀ ਐੱਸ. ਕੇ. ਐੱਮ. ਤੇ ਉਨ੍ਹਾਂ ਦੀਆਂ ਸਹਿਯੋਗ ਜਥੇਬੰਦੀਆਂ ਵਲੋਂ ਹਮਾਇਤ ਕੀਤੀ ਜਾਵੇਗੀ | ਟਰੈਕਟਰ ਮਾਰਚ ਵਿਚ ਜਿੱਥੇ ਕਿਸਾਨ ਜਥੇਬੰਦੀਆਂ ਟਰੈਕਟਰ ਮਾਰਚ ਕਰਨਗੀਆਂ, ਉੱਥੇ ਟਰੇਡ ਯੂਨੀਅਨ ਮਜ਼ਦੂਰ ਯੂਨੀਅਨ ਦੀ ਆਪਣੇ ਆਪਣੇ ਸੰਸਥਾਵਾਂ ਤੇ ਗੇਟ ਰੈਲੀਆਂ ਕਰ ਕੇ ਰੋਸ ਪ੍ਰਦਰਸ਼ਨ ਵੀ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ਸਚਦੇਵਾ ਸਕੂਲ ਸਾਹਨੇਵਾਲ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਵਿਸ਼ਾਲ ਮੀਟਿੰਗ ਦੀ ਤਿਆਰੀ ਲਈ ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਦੀ ਮੀਟਿੰਗ
Ad Position 24