16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸਰਕਾਰੀ ਕਾਲਜ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਮਾਛੀਵਾੜਾ ਸਾਹਿਬ, 27 ਜਨਵਰੀ (ਮਨੋਜ ਕੁਮਾਰ)-ਪਿ੍ੰਸੀਪਲ ਡਾ ਗੁਰਸ਼ਰਨਜੀਤ ਸਿੰਘ ਦੀ ਯੋਗ ਅਗਵਾਈ ਅਤੇ ਐਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਕਮਲਜੀਤ ਕੌਰ ਬਾਂਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਕਾਲਜ ਵਿੱਚ ਐਨ. ਐੱਸ. ਐੱਸ. ਵਲੰਟੀਅਰਾਂ ਵਲੋਂ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਖ਼ੁਸ਼ੀ ਭਰੇ ਮਾਹੌਲ ਵਿਚ ਮਨਾਇਆ ਗਿਆ ਅਤੇ ਇਸ ਮੌਕੇ ਵਲੰਟੀਅਰਾਂ ਵਲੋਂ ਖ਼ਾਸ ਤੌਰ 'ਤੇ ਪੀਲੇ ਰੰਗ ਦੇ ਮਿੱਠੇ ਚੌਲਾਂ ਦਾ ਲੰਗਰ ਵੀ ਲਗਾਇਆ ਗਿਆ | ਸਹਾਇਕ ਪ੍ਰੋਫੈਸਰ ਦੀਕਸ਼ਾ ਸਿੰਧਵਾਨੀ, ਰਿਸੋਰਸ ਪਰਸਨ ਦੀਪਿਕਾ ਨਾਗਪਾਲ, ਨੇਹਾ ਚੋਪੜਾ, ਹੇਮ ਲਤਾ ਤੇ ਮਨਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ |
ਸਰਕਾਰੀ ਬੈਂਕਾਂ ਦੀ ਇਕ ਦਿਨਾਂ ਹੜਤਾਲ ਨਾਲ ਆਮ ਲੋਕ ਹੋਏ ਪ੍ਰੇਸ਼ਾਨ
ਮਾਛੀਵਾੜਾ ਸਾਹਿਬ, 27 ਜਨਵਰੀ (ਮਨੋਜ ਕੁਮਾਰ)-ਆਲ ਇੰਡੀਆ ਬੈਂਕ ਕਰਮਚਾਰੀ ਯੂਨੀਅਨ ਦੇ ਸੱਦੇ 'ਤੇ ਪੂਰੇ ਦੇਸ਼ ਵਿਚ ਇੱਕ ਦਿਨਾਂ ਹੜਤਾਲ ਅਧੀਨ ਸਰਕਾਰੀ ਬੈਂਕ ਬੰਦ ਰਹੇ ਤੇ ਸਾਰਾ ਦਿਨ ਕੰਮਕਾਜ ਠੱਪ ਰਿਹਾ | ਸਮਰਾਲਾ ਰੋਡ 'ਤੇ ਸਥਿਤ ਵੱਖ-ਵੱਖ ਸਰਕਾਰੀ ਬੈਂਕ ਜਿਨ੍ਹਾਂ ਵਿਚ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਤੋਂ ਇਲਾਵਾ ਹੋਰ ਬੈਂਕਾਂ ਦੀਆਂ ਕਈ ਸ਼ਾਖਾਵਾਂ ਬੰਦ ਰਹੀਆਂ | ਇਸ ਹੜਤਾਲ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਹੜਤਾਲ ਦਾ ਕਾਰਨ ਬੈਂਕ ਮੁਲਾਜ਼ਮਾਂ ਦੀ ਉਹ ਮੰਗ ਹੈ, ਜਿਸ ਵਿਚ ਹੁਣ ਹਫ਼ਤੇ ਵਿਚ ਸਿਰਫ਼ 5 ਦਿਨ ਕੰਮਕਾਜ ਰੱਖਣ ਦੀ ਗੱਲ ਕਹੀ ਗਈ ਹੈ | ਜਦੋਂ ਕਿ ਪਹਿਲਾਂ ਹਫ਼ਤੇ ਦੇ ਦੂਸਰੇ ਤੇ ਆਖ਼ਰੀ ਸ਼ਨੀਵਾਰ ਨੂੰ ਬੈਂਕਾਂ ਵਿਚ ਕੰਮਕਾਜ ਦੀ ਛੁੱਟੀ ਹੁੰਦੀ ਸੀ |


Ad Position 22
No active advertisement
ਪਿਛਲੀ ਖ਼ਬਰ ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਸਮਾਜ ਸੇਵੀਆਂ ਨੇ ਗਠਿਤ ਕੀਤੀ ਸੰਘਰਸ਼ ਕਮੇਟੀ-ਪਤੰਗਬਾਜ਼ੀ 'ਤੇ ਪਾਬੰਦੀ ਦੀ ਮੰਗ ਅਗਲੀ ਖ਼ਬਰ ਸੁਖਦੇਵ ਸਿੰਘ ਵਾਸੀ ਦੋਰਾਹਾ ਦੀ ਹੋਈ ਮੌਤ ਦੇ ਮੁਆਵਜ਼ੇ ਲਈ ਪਰਿਵਾਰਕ ਮੈਂਬਰਾਂ ਨੇ ਲਾਇਆ ਗੁਦਾਮ ਮੂਹਰੇ ਧਰਨਾ
Ad Position 24