16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਭਾਰੀ ਬਾਰਿਸ਼ ਪੈਣ ਕਾਰਨ ਆਲੂਆਂ ਦੀ ਖੜ੍ਹੀ ਖੇਤ ਵਿਚ ਫ਼ਸਲ ਨੂੰ ਕਾਫੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਆਲੂਆਂ ਦੀ ਫ਼ਸਲ ਦਾ ਘੱਟ ਝਾੜ ਨਿਕਲਣ ਕਾਰਨ ਕਿਸਾਨਾਂ ਦਾ ਤੋੜਿਆ ਲੱਕ- ਕਿਸਾਨ ਨੇਤਾ ਪੂਰਬਾ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਬੀਜਾ, 27 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)- ਆਲੂ ਕਾਸ਼ਤਕਾਰਾਂ ਨੂੰ ਇਸ ਵਾਰ ਰੇਟ ਘੱਟ ਮਿਲਣ ਕਾਰਨ ਪਹਿਲਾਂ ਹੀ ਕਾਫ਼ੀ ਘਾਟਾ ਪੈ ਰਿਹਾ ਸੀ ਉੱਤੋਂ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਪੈਣ ਕਾਰਨ ਆਲੂਆਂ ਦੀ ਖੜ੍ਹੀ ਖੇਤ ਵਿਚ ਫ਼ਸਲ ਨੂੰ ਕਾਫੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਬਾਰਸ਼ ਜ਼ਿਆਦਾ ਪੈਣ ਕਾਰਨ ਆਲੂ ਵਾਲੇ ਖੇਤ ਨੱਕੋਂ ਨੱਕ ਭਰ ਚੁੱਕੇ ਹਨ, ਜਿਸ ਨਾਲ ਆਲੂ ਗਲਣ ਦਾ ਖ਼ਤਰਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹਲਕਾ ਸਮਰਾਲਾ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੂਰਬਾ ਨੇ ਦੱਸਿਆ ਕਿ ਕਿਸਾਨ ਨੂੰ ਝੋਨੇ ਦੇ ਝਾੜ ਘੱਟ ਨਿਕਲਣ ਕਰਕੇ ਬਹੁਤ ਘਾਟਾ ਝੱਲਣਾ ਪਿਆ ਸੀ ਹੁਣ ਆਲੂ ਦੀ ਫ਼ਸਲ ਦਾ ਰੇਟ ਕਾਫ਼ੀ ਘੱਟ ਮਿਲਣ ਕਰਕੇ ਘਾਟਾ ਪੈ ਰਿਹਾ ਹੈ | ਆਲੂ ਦੀ ਫ਼ਸਲ ਵਾਸਤੇ ਇਕ ਏਕੜ ਉਤੇ 50 ਤੋਂ 60 ਹਜਾਰ ਰੁਪਏ ਤੋਂ ਵੱਧ ਦਾ ਖ਼ਰਚ ਆ ਜਾਂਦਾ ਹੈ ਜ਼ਮੀਨ ਦਾ ਠੇਕਾ ਖ਼ਰਚ ਵੱਖਰਾ ਹੈ | ਮੌਜੂਦਾ ਸਰਕਾਰ ਨੇ ਅਪਣੀ ਸਰਕਾਰ ਬਣਨ ਤੇ ਸਾਰੀਆਂ ਫ਼ਸਲਾਂ ਉੱਤੇ ਐਮ. ਐਸ. ਪੀ ਦੇਣ ਵਾਅਦਾ ਕੀਤਾ ਸੀ ਅਤੇ ਮੌਸਮ ਦੀ ਮਾਰ ਨਾਲ ਖ਼ਰਾਬ ਹੋਈ ਫ਼ਸਲ ਦਾ ਬਿਨਾਂ ਗੁਦਾਵਰੀ ਕੀਤੇ ਤੁਰੰਤ ਮੁਆਵਜ਼ਾ ਦਿੱਤਾ ਜਾਵੇਗਾ, ਪਰ ਸਾਰੇ ਵਾਅਦੇ ਹਵਾ ਵਿੱਚ ਉੱਡਦੇ ਨਜ਼ਰ ਆਏ ਹਨ ਜਦੋਂ ਵੀ ਫ਼ਸਲ ਦਾ ਨੁਕਸਾਨ ਹੁੰਦਾ ਹੈ ਅਖ਼ਬਾਰ ਵਿੱਚ ਖ਼ਬਰ ਲੱਗਣ ਦੇ ਬਾਵਜੂਦ ਵੀ ਕੋਈ ਅਧਿਕਾਰੀ ਨਹੀਂ ਪਹੁੰਚਦਾ | ਕਿਸਾਨ ਭਰਾਵਾਂ ਨੇ ਹੁਣ ਪੱਕੇ ਆਲੂਆਂ ਦਾ ਜਿਹੜਾ ਬੀਜ ਰੱਖਣਾ ਸੀ, ਉਹ ਵੀ ਵੱਧ ਬਾਰਸ਼ ਕਰਕੇ ਖੇਤ ਵਿੱਚ ਖੜ੍ਹੇ ਪਾਣੀ ਕਰਕੇ ਖ਼ਰਾਬ ਹੋਣ ਦਾ ਖ਼ਦਸ਼ਾ ਹੈ ਜਿਸ ਨਾਲ ਕਿਸਾਨਾਂ ਉੱਤੇ ਹੋਰ ਬੋਝ ਪਵੇਗਾ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤਾਂ ਕਿ ਕਿਸਾਨ ਅਗਲੀ ਫ਼ਸਲ ਬੀਜਣ ਲਈ ਅਪਣਾ ਸਹੀ ਪ੍ਰਬੰਧ ਕਰ ਸਕੇ |
Ad Position 22
No active advertisement
ਪਿਛਲੀ ਖ਼ਬਰ ਖੰਨਾ, ਪਾਇਲ, ਸਮਰਾਲਾ ਸਬ ਡਵੀਜ਼ਨਾਂ 'ਚ ਗਣਤੰਤਰ ਦਿਵਸ ਦੇ ਮੁੱਖ ਸਮਾਰੋਹ ਮਨਾਏ ਅਗਲੀ ਖ਼ਬਰ ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਸਮਾਜ ਸੇਵੀਆਂ ਨੇ ਗਠਿਤ ਕੀਤੀ ਸੰਘਰਸ਼ ਕਮੇਟੀ-ਪਤੰਗਬਾਜ਼ੀ 'ਤੇ ਪਾਬੰਦੀ ਦੀ ਮੰਗ
Ad Position 24