22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਡੇਰਾ ਬੱਲਾਂ ਵਿਖੇ ਪ੍ਰਧਾਨ ਮੰਤਰੀ ਮੋਦੀ ਦੇ ਪੁੱਜਣ 'ਤੇ ਸਮੁੱਚੇ ਰਵਿਦਾਸ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ

Ad Position 21
No active advertisement
ਅਜੀਤ ਡੈਸਕ 01-02-2026
ਸਮਰਾਲਾ, 31 ਜਨਵਰੀ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਅੱਜ ਸ੍ਰੀ ਗੁਰੂ ਰਵੀਦਾਸ ਮੰਦਿਰ ਸਮਰਾਲਾ ਕਮੇਟੀ ਦੀ ਮੀਟਿੰਗ ਪ੍ਰਧਾਨ ਮੁਕੇਸ਼ ਕੁਮਾਰ ਤਨੂੰ ਅਤੇ ਕਮਲਜੀਤ ਸਿੰਘ ਬੰਗੜ ਸਾਬਕਾ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਬੰਗੜ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਰਤ ਸਰਕਾਰ ਵਲੋਂ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਮੁਖੀ ਸੰਤ ਨਿਰੰਜਣ ਦਾਸ ਮਹਾਰਾਜ ਨੂੰ ਪਦਮਸ਼੍ਰੀ ਐਵਾਰਡ ਨਾਲ ਨਿਵਾਜਣਾ ਸਮੁੱਚੇ ਰਵਿਦਾਸੀਆ ਕੌਮ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਇਸ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਲ੍ਹ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸੱਚ ਖੰਡ ਬੱਲਾਂ ਵਿਖੇ ਪੁੱਜ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ | ਜਿਸ ਦੀ ਪੰਜਾਬ ਦੇ ਸਮੁੱਚੇ ਰਵਿਦਾਸ ਭਾਈਚਾਰੇ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਮਰਾਲਾ ਇਲਾਕੇ ਦਾ ਸਮੁੱਚਾ ਰਵਿਦਾਸ ਭਾਈਚਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚਣ 'ਤੇ ਕੋਟਿ ਕੋਟਿ ਧੰਨਵਾਦ ਕਰਦੀ ਹੈ | ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਹਰਜੋਧ ਸਿੰਘ ਸਰਪੰਚ, ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਦੀਪ ਸਿੰਘ, ਕੈਪਟਨ ਬਲਜਿੰਦਰ ਸਿੰਘ, ਨਿਰਮਲ ਨਿੰਮ੍ਹਾ, ਬਹਾਦਰ ਸਿੰਘ, ਬੱਬੂ, ਮਨਦੀਪ ਟੀਨੂੰ, ਗੁਰਮੀਤ ਸਿੰਘ ਪੰਮੀ, ਲਵੀ, ਰੋਹਿਤ, ਅੰਮਿ੍ਤ, ਗੁਰਪ੍ਰੀਤ ਸਿੰਘ ਮਰਾੜ ਹੈੱਡ ਗ੍ਰੰਥੀ, ਮਨਪ੍ਰੀਤ ਸਿੰਘ ਮਨੀ, ਲਾਲੀ, ਗੁਰਪ੍ਰੀਤ ਸਿੰਘ ਗੋਗਾ, ਮਹੇਸ਼ ਕੁਮਾਰ ਮੋਨੂੰ, ਧਰਮ ਸਿੰਘ ਪੱਪੀ, ਸਰਬਜੀਤ ਸਰਬਾ, ਹਰਮਨ, ਸੁੱਖ, ਬੱਬੂ ਅਤੇ ਵਾਲਮੀਕ ਕਮੇਟੀ ਦੇ ਰਾਮ ਜੀ ਦਾਸ ਮੱਟੂ, ਤਰਸੇਮ ਕਲਿਆਣ, ਲਖਵੀਰ ਚੰਦ ਮੱਟੂ, ਰਾਜਿੰਦਰ ਸਿੰਘ ਮੱਟੂ, ਰਘਵੀਰ ਸਿੰਘ, ਮਿੰਟੂ ਸਿੰਘ, ਕੇਵਲ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਬਿੰਦਾ ਆਦਿ ਹਾਜ਼ਰ ਸਨ | ਅਖੀਰ ਵਿੱਚ ਕਮਲਜੀਤ ਬੰਗੜ ਨੇ ਮੀਟਿੰਗ ਵਿਚ ਭਾਗ ਲੈਣ ਆਏ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਗ਼ਲੀ ਕਲਾਂ ਵਿਖੇ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ੁਰੂ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24