22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਲਾਕ ਕੋਆਡੀਨੇਟਰ ਨਿਯੁਕਤ ਹੋਏ ਹਰਪਾਲ ਸਿੰਘ ਧੌਲ ਖ਼ੁਰਦ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 01-02-2026
ਮਲੌਦ, 31 ਜਨਵਰੀ (ਦਿਲਬਾਗ ਸਿੰਘ ਚਾਪੜਾ)- ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਸਿਫ਼ਾਰਿਸ਼ 'ਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਪੰਚਾਇਤ ਮੈਂਬਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਕਿਸਾਨ ਸੈੱਲ ਹਲਕਾ ਪਾਇਲ ਦਾ ਬਲਾਕ ਕੋਆਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਸੀਨੀਅਰ ਆਗੂ ਅਤੇ ਹਲਕਾ ਕੋਆਰਡੀਨੇਟਰ ਪ੍ਰਗਟ ਸਿੰਘ ਸਿਆੜ੍ਹ ਅਤੇ ਪਿੰਡ ਵਾਸੀਆਂ ਵਲੋਂ ਹਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪੰਚ ਜਸਵੰਤ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਬਹਾਦਰ ਸਿੰਘ, ਪ੍ਰਧਾਨ ਹਰਜੀਤ ਸਿੰਘ ਭੋਲਾ, ਸਾਬਕਾ ਪ੍ਰਧਾਨ ਹੰਸ ਰਾਜ, ਮੀਤ ਪ੍ਰਧਾਨ ਮੁਖਤਿਆਰ ਸਿੰਘ, ਭਰਭੂਰ ਸਿੰਘ ਕੈਨੇਡਾ, ਸਾਬਕਾ ਸਰਪੰਚ ਜਸਵੰਤ ਸਿੰਘ, ਪ੍ਰਧਾਨ ਨਗਿੰਦਰ ਸਿੰਘ, ਚਰਨ ਸਿੰਘ, ਅਮਰ ਸਿੰਘ, ਰਵਿੰਦਰਦੀਪ ਸਿੰਘ ਧੌਲ ਖੁਰਦ, ਸੁਸਾਇਟੀ ਮੈਂਬਰ ਕੁਲਦੀਪ ਸਿੰਘ ਸਿਆੜ੍ਹ, ਬਖਤੌਰ ਸਿੰਘ, ਜੋਰਾ ਸਿੰਘ, ਹਰਵੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਪਿੰਡ ਹਾੜੀਆਂ ਪੁੱਜੇ ਕੈਬਨਿਟ ਮੰਤਰੀ ਮੁੰਡੀਆਂ ਅਗਲੀ ਖ਼ਬਰ ਪਿੰਡ ਹੇਡੋਂ ਬੇਟ ਵਿਖੇ ਪ੍ਰਭਾਤ ਫੇਰੀ ਲਈ ਲੰਗਰ ਲਗਾਇਆ
Ad Position 24