ਮਾਛੀਵਾੜਾ ਸਾਹਿਬ, 31 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਪਿੰਡ ਹੇਡੋਂ ਬੇਟ ਦੇ ਖ਼ਜ਼ਾਨਚੀ ਪ੍ਰਸ਼ੋਤਮ ਲਾਲ ਦੇ ਗ੍ਰਹਿ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਈ ਪ੍ਰਭਾਤ ਫੇਰੀ ਲਈ ਚਾਹ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਬਾਬਾ ਦੀਪਾ ਫਲਾਹੀ, ਬਾਬੂ ਸਤਪਾਲ, ਪ੍ਰਧਾਨ ਜਗਦੀਸ਼ ਸਿੰਘ, ਵਾਈਸ ਪ੍ਰਧਾਨ ਲਛਮਣ ਫ਼ੌਜੀ, ਖ਼ਜ਼ਾਨਚੀ ਪ੍ਰਸ਼ੋਤਮ ਲਾਲ, ਸੈਕਟਰੀ ਨਾਮਦੇਵ, ਮਨੋਹਰ ਚੰਦ, ਸੁਰਜੀਤ ਸਿੰਘ, ਬਲਵਿੰਦਰ ਬਿੰਦਾ, ਰਾਜ ਮੱਲ, ਸੋਹਣ ਲਾਲ, ਕੁਲਦੀਪ, ਲਾਲੀ ਜੰਜੂਆ, ਅਮਨਦੀਪ, ਅਜੇ, ਰੁਪਿੰਦਰ, ਸੁਖਵਿੰਦਰ ਸੁੱਖੀ, ਅਜੇ ਸਪੇਨ, ਕਰਮਜੀਤ, ਹਰਸ਼ਦੀਪ ਆਦਿ ਮੌਜੂਦ ਸਨ |