22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਲੁਧਿਆਣਾ 'ਚ ਦਾਖ਼ਲਾ ਮੁਹਿੰਮ ਦਾ ਆਗਾਜ਼, ਵਿਦਿਆਰਥੀਆਂ ਨੂੰ ਸਕੂਲਾਂ ਵੱਲ ਆਉਣ ਦੀ ਅਪੀਲ

Ad Position 21
No active advertisement
ਅਜੀਤ ਡੈਸਕ 01-02-2026
ਖੰਨਾ, 31 ਜਨਵਰੀ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਨਵੇਂ ਅਕਾਦਮਿਕ ਸੈਸ਼ਨ ਲਈ ਦਾਖਲਾ ਮੁਹਿੰਮ ਦੀ ਸ਼ੁਰੂਆਤ ਡੀ. ਈ. ਓ. (ਸੀ.ਸੈ.) ਡਿੰਪਲ ਮਦਾਨ ਦੁਆਰਾ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਦਿਵਾਉਣਾ ਹੈ | ਇਸ ਮੌਕੇ ਉਨ੍ਹਾਂ ਨਾਲ ਡਿਪਟੀ ਡੀ. ਈ. ਓ. (ਸੀ.ਸੈ.) ਅਮਨਦੀਪ ਸਿੰਘ ਅਤੇ ਡੀ. ਈ. ਓ. (ਪ੍ਰਾਇਮਰੀ) ਮਨੋਜ ਕੁਮਾਰ ਦੀ ਅਗਵਾਈ ਵਿਚ ਇੱਕ ਵੈਨ ਜੋ ਕਿ ਸਰਕਾਰੀ ਸਕੂਲਾਂ 'ਚ ਦਾਖ਼ਲੇ ਦਾ ਪ੍ਰਚਾਰ ਕਰ ਰਹੀ ਸੀ | ਉਹ ਅੱਜ ਸ. ਸ. ਸ. ਸ. ਲਲਹੇੜੀ ਪੁੱਜੀ | ਨੋਡਲ ਇੰਚਾਰਜ ਪਿ੍ੰਸੀਪਲ ਨਵਤੇਜ ਸ਼ਰਮਾ, ਪਿ੍ੰਸੀਪਲ ਵੰਦਨਾ, ਬੀ. ਐੈੱਨ. ਓ. ਖੰਨਾ-1 ਪਿ੍ੰਸੀਪਲ ਬਲਜੀਤ ਸਿੰਘ, ਬੀ. ਐੈੱਨ. ਓ. ਖੰਨਾ-2 ਪਿ੍ੰਸੀਪਲ ਵਿਸ਼ਾਲ ਵਿਸ਼ਿਸ਼ਟ, ਬੀ. ਐੈੱਨ. ਓ. ਸਮਰਾਲਾ ਰਜਿੰਦਰ ਸਿੰਘ, ਬੀ. ਪੀ. ਈ. ਓ. ਰਣਜੋਧ ਸਿੰਘ ਅਤੇ ਸਮਰਾਲਾ ਬੀ. ਪੀ. ਈ. ਓ. ਇੰਦੂ ਸੂਦ ਤੋਂ ਇਲਾਵਾ ਤਿੰਨਾਂ ਬਲਾਕਾਂ ਦੇ ਪ੍ਰਾਇਮਰੀ ਅਤੇ ਸੈਕੰਡਰੀ ਦੇ ਬੀ. ਆਰ. ਸੀ. ਅਤੇ ਸਕੂਲਾਂ ਦੇ 150 ਦੇ ਕਰੀਬ ਪਿ੍ੰਸੀਪਲ, ਮੁੱਖ ਅਧਿਆਪਕ ਅਤੇ ਸੀ. ਐੱਚ. ਟੀ. ਸ਼ਾਮਿਲ ਸਨ | ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਮੁਤਾਬਿਕ ਮੁਹਿੰਮ ਦੌਰਾਨ ਸਕੂਲਾਂ ਵਿਚ ਜਾਗਰੂਕਤਾ ਰੈਲੀਆਂ, ਮੀਟਿੰਗਾਂ ਅਤੇ ਘਰ-ਘਰ ਸੰਪਰਕ ਕਰ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਸਕੂਲਾਂ ਵਿਚ ਮੁਫ਼ਤ ਕਿਤਾਬਾਂ, ਯੂਨੀਫ਼ਾਰਮ, ਮਿਡ-ਡੇ ਮੀਲ ਅਤੇ ਸਮਾਰਟ ਕਲਾਸ-ਰੂਮ ਵਰਗੀਆਂ ਸਹੂਲਤਾਂ ਉਪਲਬਧ ਹਨ | ਸਿੱਖਿਆ ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖਲਾ ਨੇੜਲੇ ਸਰਕਾਰੀ ਸਕੂਲਾਂ ਵਿਚ ਕਰਵਾਉਣ ਤਾਂ ਜੋ ਹਰ ਬੱਚੇ ਨੂੰ ਗੁਣਵੱਤਾ ਭਰੀ ਸਿੱਖਿਆ ਮਿਲ ਸਕੇ | ਮੁਹਿੰਮ ਅਗਲੇ ਕੁੱਝ ਹਫ਼ਤਿਆਂ ਤੱਕ ਜਾਰੀ ਰਹੇਗੀ | ਇਸ ਮੁਹਿੰਮ ਦਾ ਸੰਚਾਲਨ ਬੀ. ਆਰ. ਸੀ. ਸੈਕੰਡਰੀ ਅਤੇ ਪ੍ਰਾਇਮਰੀ ਵਲੋਂ ਕੀਤਾ ਗਿਆ | ਜਿਸ ਵਿਚ ਮੁਹਿੰਮ ਦੇ ਨੋਡਲ ਇੰਚਾਰਜ ਪਿ੍ੰਸੀਪਲ ਨਵਤੇਜ ਸ਼ਰਮਾ ਨੇ ਆਪਣੇ ਬਹੁਮੁੱਲੇ ਵਿਚਾਰਾਂ ਨਾਲ਼ ਸਾਰੇ ਇਕੱਠ ਨੂੰ ਸੰਬੋਧਨ ਕੀਤਾ | ਇਸ ਤੋਂ ਬਾਅਦ ਇਹ ਮੁਹਿੰਮ ਤਹਿਸੀਲ ਸਮਰਾਲਾ ਆਪਣੇ ਅਗਲੇ ਪੜਾਵ ਵੱਲ ਵੱਧ ਗਈ | ਸਾਰੇ ਬਲਾਕ ਨੇ ਆਪਣੇ ਸਕੂਲਾਂ ਵਿਚ ਵੱਧ ਤੋਂ ਵੱਧ ਗਿਣਤੀ ਵਧਾਉਣ ਦਾ ਪ੍ਰਣ ਵੀ ਲਿਆ |
Ad Position 22
No active advertisement
ਪਿਛਲੀ ਖ਼ਬਰ ਪਿੰਡ ਹੇਡੋਂ ਬੇਟ ਵਿਖੇ ਪ੍ਰਭਾਤ ਫੇਰੀ ਲਈ ਲੰਗਰ ਲਗਾਇਆ ਅਗਲੀ ਖ਼ਬਰ ਬਗ਼ਲੀ ਕਲਾਂ ਵਿਖੇ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ੁਰੂ
Ad Position 24