ਖੰਨਾ, 31 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿੱਚ 'ਟਰੈਫ਼ਿਕ ਨਿਯਮਾਂ ਅਤੇ ਸਾਈਬਰ ਕ੍ਰਾਈਮ' ਨਾਲ ਸੰਬੰਧਿਤ ਵਰਕਸ਼ਾਪ ਕਰਵਾਈ ਗਈ | ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਡੀ. ਐਸ. ਪੀ. ਹੈੱਡ ਕੁਆਟਰ ਖੰਨਾ ਪਿ੍ਤਪਾਲ ਸਿੰਘ ਅਤੇ ਇੰਸਪੈਕਟਰ ਕੁਲਜੀਤ ਸਿੰਘ ਟਰੈਫ਼ਿਕ ਇੰਚਾਰਜ ਖੰਨਾ, ਨਵਲ ਕਿਸ਼ੋਰ ਪੈ੍ਰਜ਼ੀਡੈਂਟ ਐਨ. ਜੀ. ਓ. 'ਸੇਫ਼ ਡਰਾਈਵ', 'ਸਟੇ ਅਲਾਈਵ' ਲੁਧਿਆਣਾ ਅਤੇ ਖੰਨਾ ਪੁਲਿਸ ਦਾ ਸਟਾਫ਼ ਵੀ ਪਹੁੰਚਿਆ | ਸਕੂਲ ਦੇ ਚੇਅਰਮੈਨ ਕੁਲਭੂਸ਼ਣ ਰਾਏ ਸੋਫਤ, ਪ੍ਰਧਾਨ ਮਿਸਟਰ ਅਸ਼ਵ ਸੋਫਤ, ਸੈਕਟਰੀ ਮਿਸਟਰ ਯੋਗੇਸ ਸੋਫਤ, ਡਾਕਟਰ ਮੰਜਲੀ ਮੈਨਨ ਪਿ੍ੰਸੀਪਲ (ਆਰ. ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ) ਖੰਨਾ ਸ਼ਾਮਿਲ ਸਨ | ਇੰਸਪੈਕਟਰ ਕੁਲਜੀਤ ਸਿੰਘ ਨੇ ਟਰੈਫਿਕ ਨਿਯਮਾਂ ਨਾਲ ਸੰਬੰਧਿਤ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜੋ ਕਿ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਈ | ਨਵਲ ਕਿਸ਼ੋਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੀ ਜ਼ਿੰਦਗੀ ਬਹੁਤ ਕੀਮਤੀ ਹੈ ਇਹ ਇਕ ਵਾਰ ਹੱਥੋਂ ਨਿਕਲ ਜਾਏ ਤਾਂ ਦੁਬਾਰਾ ਨਹੀਂ ਮਿਲਦੀ, ਇਸ ਕਰਕੇ ਸੜਕ 'ਤੇ ਚੱਲਣ ਵੇਲੇ ਹਮੇਸ਼ਾ ਟਰੈਫ਼ਿਕ ਨਿਯਮਾਂ ਦਾ ਪਾਲਣ ਕੀਤਾ ਜਾਏ | ਉਨ੍ਹਾਂ ਨੇ ਵੀਡੀਓਜ਼ ਰਾਹੀਂ ਬੱਚਿਆਂ ਨੂੰ ਟਰੈਫ਼ਿਕ ਰੂਲਸ ਬਾਰੇ ਸਮਝਾਇਆ | ਇਸ ਤੋਂ ਇਲਾਵਾ ਐਲ. ਸੀ. ਰਮਨੀਤ ਕੌਰ ਪੀ. ਐਸ. ਸਿਟੀ 2 ਖੰਨਾ ਵੱਲੋਂ ਲੜਕੀਆਂ ਅਤੇ ਮਹਿਲਾਵਾਂ ਦੀ ਸੇਫਟੀ ਬਾਰੇ ਜਾਣਕਾਰੀ ਦਿੱਤੀ ਗਈ | ਐਚ. ਸੀ. ਸਨੋਜ ਕੁਮਾਰ ਅਤੇ ਰੋਹਿਤ ਕੁਮਾਰ 'ਸਾਈਬਰ ਸੈਲ ਖੰਨਾ' ਵੱਲੋਂ ਲੋਕਾਂ ਨਾਲ ਹੋ ਰਹੀ ਆਨਲਾਈਨ ਧੋਖਾ ਧੜੀ ਬਾਰੇ ਜਾਣਕਾਰੀ ਦਿੱਤੀ ਗਈ | ਅਖੀਰ ਵਿੱਚ ਸਕੂਲ ਪਿ੍ੰਸੀਪਲ ਵੱਲੋਂ ਡੀ. ਐਸ. ਪੀ. ਹੈਡ ਕੁਆਰਟਰ ਖੰਨਾ ਅਤੇ ਬਾਕੀ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |