22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਲੰਗਰ ਦਾ ਟਰੱਕ ਰਵਾਨਾ

Ad Position 21
No active advertisement
ਅਜੀਤ ਡੈਸਕ 01-02-2026
ਰਾਏਕੋਟ, 31 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰੂ ਰਵਿਦਾਸ ਜੀ ਕਾਸ਼ੀ ਬਨਾਰਸ ਲੰਗਰ ਕਮੇਟੀ ਹਲਕਾ ਰਾਏਕੋਟ ਵਲੋਂ ਜੌਹਲਾਂ ਰੋਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਦਾ ਟਰੱਕ ਕਾਸ਼ੀ (ਬਨਾਰਸ) ਲਈ ਰਵਾਨਾ ਕੀਤਾ | ਇਸ ਮੌਕੇ ਟਰੱਕ ਨੂੰ ਰਵਾਨਾ ਕਰਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਭਗਤ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਕਮੇਟੀ ਤੇ ਸੰਗਤਾਂ ਦੇ ਵਡਮੁੱਲੇ ਸਹਿਯੋਗ ਨਾਲ ਟਰੱਕ ਕਾਸ਼ੀ ਵਿਖੇ ਲਗਾਏ ਲੰਗਰਾਂ ਲਈ ਰਵਾਨਾ ਕੀਤਾ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਗੁਰੂਆਂ ਜੀ ਨਾਲ ਸਬੰਧਿਤ ਦਿਹਾੜਿਆਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ, ਜਿਸ ਨਾਲ ਸਾਡਾ ਜੀਵਨ ਸਫ਼ਲਾ ਹੁੰਦਾ ਹੈ | ਇਸ ਮੌਕੇ ਭਰਪੂਰ ਸਿੰਘ ਲੰਗਰ ਕਮੇਟੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਰਾਏਕੋਟ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਲੰਗਰ ਦਾ ਟਰੱਕ ਕਾਸੀ ਲਈ ਭੇਜਿਆ ਜਾਂਦਾ ਹੈ ਤਾਂ ਜੋ ਗੁਰੂ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਨਤਮਸਕ ਹੋਣ ਪੁੱਜੀਆਂ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਜਾ ਸਕਣ | ਇਸ ਮੌਕੇ ਪੀ.ਏ. ਕਮਲ ਸਿੰਘ ਸੁਖਾਣਾ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਯਸ਼ਪਾਲ ਬਿੱਟੂ ਜੈਨ, ਪ੍ਰਧਾਨ ਈਸ਼ੂ ਪਾਸੀ, ਗੁਰਜੀਤ ਸਿੰਘ ਗਿੱਲ, ਮਨਿੰਦਰ ਸਿੰਘ, ਜੱਸ ਸਿੰਘ ਹਲਵਾਰਾ, ਜਗਰੂਪ ਸਿੰਘ, ਪਰਮਜੀਤ ਸਿੰਘ, ਬਚਿੱਤਰ ਸਿੰਘ, ਮੱਘਰ ਸਿੰਘ, ਗੁਲਾਬ ਸਿੰਘ, ਮੰਗਾ ਸਿੰਘ, ਪ੍ਰੀਤ ਸਿੰਘ ਰਾਏਕੋਟ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਦਲੀਪ ਸਿੰਘ ਸੱਭਿਆਚਾਰਕ ਮੰਚ ਬੱਸੀਆਂ ਦੇ ਸਾਲਾਨਾ ਸਮਾਗਮਾਂ ਸੰਬੰਧੀ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਮੁਹੱਲਾ ਬਲੋਚਾਂ ਵਾਸੀ ਸਫ਼ਾਈ ਸੇਵਕ ਤੋਂ ਡਾਢੇ ਪ੍ਰੇਸ਼ਾਨ, ਕਾਰਜਕਾਰੀ ਪ੍ਰਧਾਨ ਨੂੰ ਦਿੱਤਾ ਮੰਗ ਪੱਤਰ
Ad Position 24