22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਿੰਡ ਭੁਮੱਦੀ ਦੇ ਢਾਡੀ ਦਰਬਾਰ ਵਿਚ ਨਾਮਵਰ ਜਥੇ ਅਤੇ ਦੇਸ਼ ਵਿਦੇਸ਼ ਤੋਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ ਕੈਨੇਡਾ ਦੇ ਤਿੰਨ ਮੈਂਬਰ ਪਾਰਲੀਮੈਂਟਾਂ ਅਤੇ ਵਿਦੇਸ਼ਾਂ ਵਿਚ ਢਾਡੀ ਕਲਾ ਨੂੰ ਸੰਭਾਲਣ ਵਾਲਿਆਂ ਦਾ ਹੋਇਆ ਸਨਮਾਨ

Ad Position 21
No active advertisement
ਅਜੀਤ ਡੈਸਕ 22-02-2026
ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)-ਨਜ਼ਦੀਕੀ ਪਿੰਡ ਭੁਮੱਦੀ ਦੇ ਇਤਿਹਾਸਿਕ ਗੁਰਦੁਆਰਾ ਡੇਹਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ 11 ਵਾਂ ਸਲਾਨਾ ਢਾਡੀ ਦਰਬਾਰ ਕੈਨੇਡਾ ਨਿਵਾਸੀ ਸਰ ਕੁਲਦੀਪ ਸਿੰਘ ਬੈਂਸ ਅਤੇ ਅਮਰਪ੍ਰੀਤ ਸਿੰਘ ਬੈਂਸ ਕੈਲਗਰੀ ਦੀ ਦੇਖਰੇਖ ਹੇਠ ਕਰਵਾਇਆ ਗਿਆ | ਜਿਸ ਵਿਚ ਪੰਥ ਦੇ ਨਾਮਵਰ ਢਾਡੀ ਜਥਿਆਂ ਨੇ ਢਾਡੀ ਵਾਰਾਂ, ਸਿੱਖ ਇਤਿਹਾਸ, ਸਿੱਖੀ ਸਿਧਾਂਤਾਂ ਤੇ ਚਾਨਣਾ ਪਾਇਆ | ਇਸ ਮੌਕੇ ਅੰਤਰਰਾਸ਼ਟਰੀ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਸਿੱਖੀ ਸਿਧਾਂਤਾਂ ਅਤੇ ਸਿੱਖ ਫ਼ਲਸਫ਼ੇ ਤੇ ਵਿਦਵਤਾ ਭਰਪੂਰ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਜਦੋਂ ਸਮੁੱਚਾ ਸੰਸਾਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350ਵੇਂ ਸ਼ਹੀਦੀ ਸ਼ਤਾਬਦੀ ਮਨਾ ਰਿਹਾ ਹੈ ਤਾਂ ਇਸ ਵੇਲੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕੁਰਬਾਨੀਆਂ ਕਰਕੇ ਅਮਲ ਵਿੱਚ ਲਿਆਂਦੇ ਸ਼ਬਦ ਸਿਧਾਂਤ ਤੇ ਸਿੱਖ ਸੰਸਥਾਵਾਂ ਦੀ ਰਾਖੀ ਕੀਤੀ ਜਾਵੇ | ਮੰਚ ਦਾ ਸੰਚਾਲਨ ਕਰਦਿਆਂ ਅੰਤਰਰਾਸ਼ਟਰੀ ਢਾਡੀ ਗਿਆਨੀ ਤਰਲੋਚਨ ਸਿੰਘ ਭੁਮੱਦੀ ਦੱਸਿਆ ਕਿ ਕੁਲਦੀਪ ਸਿੰਘ ਬੈਂਸ ਅਤੇ ਅਮਰਪ੍ਰੀਤ ਸਿੰਘ ਬੈਂਸ ਪਰਿਵਾਰ ਦੇ ਸਹਿਯੋਗ ਸਦਕਾ ਹਰ ਸਾਲ ਢਾਡੀ ਦਰਬਾਰ ਕਰਵਾਉਣਾ ਇੱਕ ਨੇਕ ਉਪਰਾਲਾ ਹੈ | ਢਾਡੀ ਦਰਬਾਰ 'ਚ ਪੁੱਜਣ ਵਾਲੇ ਢਾਡੀ ਜਥਿਆਂ ਵਿਚ ਅੰਤਰਰਾਸ਼ਟਰੀ ਢਾਡੀ ਭਾਈ ਮਨਵਿੰਦਰ ਮਿੰਟੂ ਸੁਨਾਮ, ਅੰਤਰਰਾਸ਼ਟਰੀ ਢਾਡੀ ਬੀਬੀ ਕਿਰਨਜੀਤ ਕੌਰ ਖ਼ਾਲਸਾ ਦਾ ਜਥਾ, ਅੰਤਰਰਾਸ਼ਟਰੀ ਢਾਡੀ ਬਲਵੀਰ ਸਿੰਘ ਭੁੱਲਾਰਾਈ ਦਾ, ਅੰਤਰਰਾਸ਼ਟਰੀ ਢਾਡੀ ਲਖਬੀਰ ਸਿੰਘ ਕੋਮਲ ਦਾ ਜਥਾ, ਅੰਤਰਰਾਸ਼ਟਰੀ ਗੋਲਡ ਮੈਡਲਿਸਟ ਢਾਡੀ ਗਿਆਨੀ ਗੁਰਿੰਦਰ ਸਿੰਘ ਬੈਂਸ ਦਾ ਜਥਾ, ਅੰਤਰਰਾਸ਼ਟਰੀ ਗੋਲਡ ਮੈਡਲਿਸਟ ਢਾਡੀ ਗਿਆਨੀ ਅਮਨਦੀਪ ਸਿੰਘ ਫਰਵਾਲਾ ਜੇ ਤੁਹਾਡੀ ਜਥਿਆਂ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ ਜਿਨਾਂ ਵਿੱਚ ਪ੍ਰਮੁੱਖ ਤੌਰ 'ਤੇ ਮਹਿੰਦਰ ਸਿੰਘ ਚਕੋਹੀ ਰਿਟਾਇਰਡ ਆਈ. ਏ. ਐਸ. ਚੀਫ ਸੈਕਟਰੀ ਯੂ. ਪੀ., ਸੱਤਪਾਲ ਸਿੰਘ ਗਰਚਾ ਆਸਟਰੀਆ, ਚਮਕੌਰ ਸਿੰਘ ਝੱਜ ਪ੍ਰਧਾਨ, ਪਵਿੱਤਰ ਸਿੰਘ ਸਹੋਤਾ ਪ੍ਰਧਾਨ, ਅੰਤਰਰਾਸ਼ਟਰੀ ਰਾਗੀ ਭਾਈ ਰਾਜਿੰਦਰ ਸਿੰਘ ਕਰਤਾਰਪੁਰ, ਪਵਨਦੀਪ ਸਿੰਘ ਭੁਮੱਦੀ ਮੈਂਬਰ ਬਲਾਕ ਸੰਮਤੀ, ਬਾਬਾ ਗੁਰਦੇਵ ਸਿੰਘ ਬਨੂੜ, ਜਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਸ੍ਰੋਮਣੀ ਕਮੇਟੀ, ਦਲਮੇਘ ਸਿੰਘ ਖੱਟੜਾ, ਚੇਅਰਮੈਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਜੁਝਾਰ ਸਿੰਘ ਭੁਮੱਦੀ ਸਾਬਕਾ ਮੈਂਬਰ ਬਲਾਕ ਸੰਮਤੀ, ਪ੍ਰਧਾਨ ਗੁਰਮੇਲ ਸਿੰਘ, ਕਿਸਾਨ ਆਗੂ ਪ੍ਰਗਟ ਸਿੰਘ ਪਨੈਚ, ਪ੍ਰਧਾਨ ਦਵਿੰਦਰ ਸਿੰਘ ਘੁੰਗਰਾਲੀ, ਨੰਬਰਦਾਰ ਕੌਰ ਸਿੰਘ ਗੱਗੜਮਾਜਰਾ, ਪ੍ਰਧਾਨ ਅਮਰੀਕ ਸਿੰਘ, ਪ੍ਰੇਮ ਸਿੰਘ ਪਦਮ, ਅਮਰਜੀਤ ਸਿੰਘ ਰੁਪਾਲੋਂ, ਸੁਖਨਿਰੰਜਨ ਸਿੰਘ ਸੁੰਮਨ, ਸ਼ਮਸ਼ੇਰ ਸਿੰਘ ਖਡੂਰ, ਇੰਦਰਜੀਤ ਸਿੰਘ ਬਜੂਹਾ, ਸੁਰਜੀਤ ਸਿੰਘ ਡੱਲਾ, ਜੋਰਾਵਰ ਸਿੰਘ ਬਾਲਮ, ਕਰਮਜੀਤ ਸਿੰਘ ਮਾਣੇਵਾਲ, ਦਲਜਿੰਦਰ ਸਿੰਘ ਪਾਸਲਾ, ਗੁਰਪ੍ਰੀਤ ਸਿੰਘ ਨੂਰ, ਪਰਮਜੀਤ ਸਿੰਘ ਰਾਣਵਾਂ, ਰੁਪਿੰਦਰ ਕੌਰ ਇਕੋਲਾਹਾ, ਦਲਜੀਤ ਕੌਰ ਇਕੋਲਾਹਾ, ਬਲਦੀਪ ਕੌਰ ਇਕੋਲਾਹਾ, ਬਲਦੇਵ ਸਿੰਘ ਕਾਕਾ, ਸੈਕਟਰੀ ਜੋਰਾ ਸਿੰਘ, ਸੈਕਟਰੀ ਬੂਟਾ ਸਿੰਘ ਆਦਿ ਹਾਜ਼ਰ ਸਨ |
ਵਿਦੇਸ਼ਾਂ ਵਿੱਚ ਢਾਡੀ ਕਲਾ ਨੂੰ ਸੰਭਾਲਣ ਵਾਲਿਆਂ ਦਾ ਹੋਇਆ ਸਨਮਾਨ
ਪਿੰਡ ਭਮੱਦੀ ਦੇ ਢਾਡੀ ਦਰਬਾਰ ਵਿੱਚ ਉਨ੍ਹਾਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਦੇਸ਼ਾਂ ਵਿੱਚ ਢਾਡੀ ਕਲਾ ਨੂੰ ਸੰਭਾਲਣ ਲਈ ਸਮੇਂ ਸਮੇਂ ਤੇ ਵੱਡਾ ਯੋਗਦਾਨ ਪਾਇਆ | ਗਿਆਨੀ ਭੁਮੱਦੀ ਅਨੁਸਾਰ ਇਨ੍ਹਾਂ ਸ਼ਖ਼ਸੀਅਤਾਂ ਵਿਚ ਇੰਗਲੈਂਡ ਨਿਵਾਸੀ ਗਿਆਨੀ ਮਲਕੀਤ ਸਿੰਘ ਮਸਤ, ਗਿਆਨੀ ਗੁਰਦੇਵ ਸਿੰਘ ਗਰਚਾ, ਗਿਆਨੀ ਗੁਰਦੇਵ ਸਿੰਘ ਲੱਲੀ ਅਤੇ ਸਤਪਾਲ ਸਿੰਘ ਗਰਚਾ ਆਸਟਰੀਆ ਆਦਿ ਸ਼ਖ਼ਸੀਅਤਾਂ ਸ਼ਾਮਿਲ ਹਨ | ਸਨਮਾਨਿਤ ਸ਼ਖ਼ਸੀਅਤਾਂ ਬਾਬਤ ਬੋਲਦਿਆਂ ਗਿਆਨੀ ਭੁਮੱਦੀ ਨੇ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਖ਼ਸ਼ੀ ਹੋਈ ਢਾਡੀ ਕਲਾ ਦੇ ਪ੍ਰਚਾਰ ਅਤੇ ਪਸਾਰ ਲਈ ਉਪਰੋਕਤ ਸ਼ਖ਼ਸੀਅਤਾਂ ਵੱਖ ਵੱਖ ਦੇਸ਼ਾਂ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ ਅਤੇ ਅੱਜ ਗੁਰਦੁਆਰਾ ਡੇਹਰਾ ਸਾਹਿਬ ਭਮੱਦੀ ਦੀ ਧਰਤੀ ਤੇ ਇਹਨਾਂ ਦਾ ਸਨਮਾਨ ਕਰਦਿਆਂ ਸਿੱਖ ਸੰਗਤਾਂ ਖ਼ੁਸ਼ੀ ਮਹਿਸੂਸ ਕਰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਡਾ. ਰਣਜੀਤ ਨੇ ਏ. ਆਈ. ਪਾਵਰਡ ਥਰੀ ਡੀ ਰੋਬੋਲੈਸ ਤਕਨੀਕ ਨਾਲ ਸਰਜਰੀ ਕਰਕੇ ਬਣਾਇਆ ਰਿਕਾਰਡ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਰਾਜ 'ਚ ਗੈਂਗਸਟਰਾਂ ਦਾ ਬੋਲਬਾਲਾ-ਗਿੱਲ ਬੇਰਕਲਾਂ
Ad Position 24