24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪਿੰਡ ਕੱਦੋ ਦਾ ਰੋਜ਼ਾ ਕਬੱਡੀ ਕੱਪ 28 ਤੋਂ ਸਰਬੋਤਮ ਰੇਡਰ ਤੇ ਜਾਫੀ ਨੂੰ ਦਿੱਤੇ ਜਾਣਗੇ ਬੁਲਟ ਮੋਟਰਸਾਈਕਲ

Ad Position 21
No active advertisement
ਅਜੀਤ ਡੈਸਕ 27-02-2026
ਦੋਰਾਹਾ, 26 ਫਰਵਰੀ (ਮਨਜੀਤ ਸਿੰਘ ਗਿੱਲ)-ਮਾਂ ਖੇਡ ਕਬੱਡੀ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਬਾਬਾ ਸਿੱਧਸਰ ਸਪੋਰਟਸ ਕਲੱਬ ਪਿੰਡ ਕੱਦੋਂ ਵੱਲੋਂ ਸਵ. ਗੁਰਜੀਤ ਸਿੰਘ ਮੱਘਰ ਅਤੇ ਸਵ. ਜਗਤਾਰ ਸਿੰਘ ਮਾਨ (ਮੰਮੂ) ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਨਗਰ ਨਿਵਾਸੀ ਗ੍ਰਾਮ ਪੰਚਾਇਤ ਅਤੇ ਵਿਦੇਸ਼ਾਂ ਵਿਚ ਵੱਸਦੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ 38ਵਾਂ ਕਬੱਡੀ ਕੱਪ 28 ਫਰਵਰੀ ਅਤੇ ਇੱਕ ਮਾਰਚ ਨੂੰ ਪੂਰੇ ਧੂਮ ਧੜਕੇ ਨਾਲ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਮੁੰਡੀ, ਉਪ ਪ੍ਰਧਾਨ ਮਨਦੀਪ ਸਿੰਘ ਪੰਚ, ਸੋਨੀ ਪੰਚ, ਤਨਵੀਰ ਸਿੰਘ, ਠੇਕੇਦਾਰ ਕੁਲਵਿੰਦਰ ਸਿੰਘ ਕਾਲਾ, ਗੋਲਾ ਕਦੋ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਕਬੱਡੀ ਕੱਪ ਦੇ ਪਹਿਲੇ ਦਿਨ 28 ਫਰਵਰੀ ਨੂੰ ਲੁਧਿਆਣਾ ਮਲੇਰਕੋਟਲਾ ਕਬੱਡੀ ਕੱਪ ਦੀਆਂ 16 ਟੀਮਾਂ ਦੇ ਜ਼ਬਰਦਸਤ ਮੁਕਾਬਲੇ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੇ | ਰਾਜਵੀਰ ਸਿੰਘ ਰਾਜੂ, ਤਨਵੀਰ ਸਿੰਘ ਮੁੰਡੀ, ਗੁਰਦੀਪ ਸਿੰਘ ਦੀਪ, ਰਾਣਾ ਕਦੋਂ ਅਤੇ ਗਗਨ ਮੁੰਡੀ ਨੇ ਦੱਸਿਆ ਕਿ ਕਬੱਡੀ ਕੱਪ ਦੇ ਦੂਸਰੇ ਦਿਨ ਇੱਕ ਮਾਰਚ ਨੂੰ ਕਬੱਡੀ ਇਕ ਪਿੰਡ ਓਪਨ ਜਿਸ ਵਿਚ ਤਿੰਨ ਖਿਡਾਰੀ ਬਾਹਰਲੇ ਹੋਣਗੇ ਦੇ ਮੁਕਾਬਲਿਆਂ ਲਈ ਉੱਚ ਕੋਟੀ ਦੀਆਂ ਦਸ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਦੇਖਣ ਨੂੰ ਮਿਲਣਗੇ | ਉਨ੍ਹਾਂ ਦੱਸਿਆ ਕਿ ਕਬੱਡੀ ਇਕ ਪਿੰਡ ਓਪਨ ਦੇ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੀ ਟੀਮ ਨੂੰ ਇਕ ਲੱਖ 25 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਜਦਕਿ ਉਪ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕਬੱਡੀ ਖੇਡ ਮੁਕਾਬਲਿਆਂ ਵਿਚ ਸਰਵੋਤਮ ਜਾਫੀ ਤੇ ਰੇਡਰ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੋਨੇ ਦਾ ਤਗਮਾ ਜਿੱਤਣ ਵਾਲੇ ਅਥਲੀਟ ਮਨਤੇਜਵੀਰ ਸਿੰਘ ਦਾ ਪਿੰਡ ਵਾਸੀਆਂ ਨੇ ਕੀਤਾ ਸਨਮਾਨ ਅਗਲੀ ਖ਼ਬਰ ਸਮਰਾਲਾ ਰੈਲੀ 'ਚ ਬਲਾਕ ਮਾਛੀਵਾੜਾ ਤੋਂ ਭਾਰੀ ਗਿਣਤੀ ਲੋਕ ਪੁੱਜਣਗੇ-ਮਾਂਗਟ/ਖੇੜਾ
Ad Position 24