ਦੋਰਾਹਾ, 5 ਮਾਰਚ (ਪੱਤਰ ਪ੍ਰੇਰਕ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਪਾਇਲ ਵਿੱਚ ਆਪਣੀ ਇੱਕ ਨਿੱਜੀ ਫੇਰੀ ਤੇ ਆਏ | ਪਿਛਲੀ ਬਲਾਕ ਸੰਮਤੀ ਦੀਆਂ ਚੋਣਾਂ ਲੜੇ ਅਤੇ ਭਾਰੀ ਵੋਟਾਂ ਲੈ ਕੇ ਮੁਕਾਬਲੇ ਵਿੱਚ ਰਹੇ, ਪਿੰਡ ਬੁਆਣੀ ਦੇ ਵਾਸੀ ਪਿ੍ਤਪਾਲ ਸਿੰਘ ਝੱਜ ਨਾਲ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਅਤੇ ਹਲਕੇ ਦੀ ਸਥਿਤੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਲਈ | ਇਸ ਸਮੇਂ ਉਨ੍ਹਾਂ ਨਾਲ ਬੁਆਣੀ ਵਾਸੀ ਅਵਤਾਰ ਸਿੰਘ ਏ. ਟੀ. ਐਸ, ਨੰਬਰਦਾਰ ਬਲਜਿੰਦਰ ਸਿੰਘ ਬਿੱਲੂ, ਸਰਬਾ ਸ਼ੈਰੀ ਝੱਜ, ਪੰਚ ਅਜੀਤ ਸਿੰਘ ਕਾਲਾ, ਪੰਚ ਦਲਜੀਤ ਸਿੰਘ ਜੀਤ, ਜੱਥੇਦਾਰ ਗਮਦੂਰ ਸਿੰਘ, ਭਿੰਦਰ ਸਿੰਘ ਝੱਜ ਆਦਿ ਹਾਜ਼ਰ ਸਨ |