19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਾਬੀ ਗਲਪਕਾਰ ਅਵਤਾਰ ਬਿਲਿੰਗ ਕੈਨੇਡਾ ਨਾਲ ਰੂਬਰੂ ਸਮਾਗਮ 7 ਨੂੰ

Ad Position 21
No active advertisement
ਅਜੀਤ ਡੈਸਕ 06-03-2026
ਸਮਰਾਲਾ, 5 ਮਾਰਚ (ਗੋਪਾਲ ਸੋਫਤ)-ਕੈਨੇਡਾ ਵੱਸਦੇ ਢਾਹਾਂ ਪੁਰਸਕਾਰ ਨਾਲ ਸਮਾਨਿਤ ਪੰਜਾਬੀ ਦੇ ਉੱਘੇ ਗਲਪਕਾਰ ਅਵਤਾਰ ਸਿੰਘ ਬਿਲਿੰਗ ਨਾਲ ਲੇਖਕ ਮੰਚ ਸਮਰਾਲਾ ਵਲੋਂ 7 ਮਾਰਚ ਨੂੰ 3 ਵਜੇ ਰੂਬਰੂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਮੰਚ ਦੇ ਸਰਪ੍ਰਸਤ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਅਤੇ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਪੰਜਾਬੀ ਕਹਾਣੀ ਵਿਧਾ ਤੇ ਆਪਣੇ ਰਚਨਾ ਸੰਸਾਰ ਬਾਰੇ ਅਵਤਾਰ ਸਿੰਘ ਬਿਲਿੰਗ ਹਾਜ਼ਰ ਲੇਖਕਾਂ ਸੰਗ ਸੰਵਾਦ ਰਚਾਉਣਗੇ | ਇਸ ਮੌਕੇ ਜਿੱਥੇ ਹਾਜ਼ਰ ਲੇਖਕ ਅਵਤਾਰ ਬਿਲਿੰਗ ਵਲੋਂ ਰਚੇ ਗਏ ਨਾਵਲ, ਕਹਾਣੀ, ਬਾਲ ਸਾਹਿਤ ਅਤੇ ਵਾਰਤਕ ਰਚਨਾਵਾਂ ਬਾਰੇ ਚਰਚਾ ਕਰਨਗੇ, ਉੱਥੇ ਅਵਤਾਰ ਬਿਲਿੰਗ ਪਾਠਕਾਂ ਦੇ ਸਵਾਲਾਂ ਦੇ ਜਵਾਬ ਦਾ ਸੈਸ਼ਨ ਵੀ ਹੋਵੇਗਾ | ਇਸ ਤੋਂ ਇਲਾਵਾ ਹਾਜ਼ਰ ਲੇਖਕ ਆਪਣੀਆਂ ਰਚਨਾਵਾਂ ਪੇਸ਼ ਕਰਨਗੇ | ਇਸ ਮੌਕੇ ਉੱਘੇ ਕਹਾਣੀਕਾਰ ਮੁਖ਼ਤਿਆਰ ਸਿੰਘ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਇਲਾਕੇ ਦੇ ਕਵੀ, ਗ਼ਜ਼ਲਗੋ, ਕਹਾਣੀਕਾਰ ਅਤੇ ਪਾਠਕ ਸ਼ਾਮਲ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗਿਆਸਪੁਰਾ ਨੇ ਪਿੰਡ ਕਟਾਹਰੀ ਵਿਖੇ ਪਹੰੁਚ ਕੇ ਸਰਪੰਚ ਮਨਦੀਪ ਸਿੰਘ ਤੇ ਹਰਦੀਪ ਸਿੰਘ ਨਾਲ ਕੀਤਾ ਦੁੱਖ ਪ੍ਰਗਟ ਅਗਲੀ ਖ਼ਬਰ ਹਿਊਮਨ ਪੈਪੀਲੋਮਾ ਵਾਇਰਸ (ਐਚ. ਆਈ. ਵੀ.) ਵੈਕਸੀਨ ਮੁਹਿੰਮ ਦੀ ਸ਼ੁਰੂਆਤ
Ad Position 24