19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਵਿਧਾਇਕ ਗਿਆਸਪੁਰਾ ਨੇ ਪਿੰਡ ਕਟਾਹਰੀ ਵਿਖੇ ਪਹੰੁਚ ਕੇ ਸਰਪੰਚ ਮਨਦੀਪ ਸਿੰਘ ਤੇ ਹਰਦੀਪ ਸਿੰਘ ਨਾਲ ਕੀਤਾ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 06-03-2026
ਰਾੜਾ ਸਾਹਿਬ, 5 ਮਾਰਚ (ਸੁਖਵੀਰ ਸਿੰਘ ਚਣਕੋਈਆਂ)-ਆਮ ਆਦਮੀ ਪਾਰਟੀ ਦੇ ਸੀਨੀ. ਆਗੂ ਪਿੰਡ ਕਟਾਹਰੀ ਦੇ ਸਰਪੰਚ ਮਨਦੀਪ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਪੰਨੂੰ ਦੇ ਪਿਤਾ ਡਾ. ਕਿ੍ਪਾਲ ਸਿੰਘ ਪੰਨੂੰ (ਸੇਵਾ ਮੁਕਾਤ ਵੈਟਰਨਰੀ ਇੰਸਪੈਕਟਰ) ਪਿਛਲੇ ਦਿਨੀ ਪਰਿਵਾਰ ਨੂੰ ਅਚਾਨਕ ਸਦੀਵੀ ਵਿਛੋੜਾ ਗਏ ਸਨ | ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਹੰੁਚ ਕੇ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਡਾ. ਕਿ੍ਪਾਲ ਸਿੰਘ ਦੇ ਸਦੀਵੀਂ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਹਲਕਾ ਵਿਧਾਇਕ ਗਿਆਸਪੁਰਾ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਡਾ. ਕਿ੍ਪਾਲ ਸਿੰਘ ਦੇ ਵਿਛੋੜੇ ਦਾ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਵੀ ਘਾਟਾ ਪਿਆ ਹੈ, ਕਿਉਂਕਿ ਉਨ੍ਹਾਂ ਦੀ ਅਜੇ ਜਾਣ ਦੀ ਉਮਰ ਨਹੀ ਸੀ | ਇਸ ਮੌਕੇ ਚੇਅਰਮੈਨ ਬੂਟਾ ਸਿੰਘ ਗਿੱਲ, ਆੜ੍ਹਤੀ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ ਸਮੇਤ ਸਰਪੰਚ ਗੁਰਮੋਹਣ ਸਿੰਘ ਲੱਖਾ ਗਿੱਦੜੀ, ਸਰਪੰਚ ਹਰਵਿੰਦਰ ਸਿੰਘ ਘਣਗਸ, ਸਰਪੰਚ ਦਵਿੰਦਰ ਸਿੰਘ ਪਿੰਡ ਰਾੜਾ, ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲ੍ਹਾਂ, ਸਰਪੰਚ ਸੁਖਵਿੰਦਰ ਸਿੰਘ ਨਵਾਂਪਿੰਡ, ਸਾਬਕਾ ਸਰਪੰਚ ਦਲਵਿੰਦਰ ਸਿੰਘ ਝਾਬੇਵਾਲ, ਕਮਿੱਕਰ ਸਿੰਘ ਕਾਲਾ, ਸਵਰਨ ਸਿੰਘ, ਲਾਲੀ ਪੰਨੂੰ ਟੈਲੀਸਾਪ ਆਦਿ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਡਾ. ਕਿ੍ਪਾਲ ਸਿੰਘ ਪੰਨੂੰ ਦੇ ਸਦੀਵੀਂ ਵਿਛੋੜੇ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਅਕਾਲ ਸਹਾਏ ਪਾਤਿਸ਼ਾਹੀ 6ਵੀਂ ਪਿੰਡ ਰਾੜਾ ਸਾਹਿਬ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੰਜਾਬੀ ਗਲਪਕਾਰ ਅਵਤਾਰ ਬਿਲਿੰਗ ਕੈਨੇਡਾ ਨਾਲ ਰੂਬਰੂ ਸਮਾਗਮ 7 ਨੂੰ
Ad Position 24