ਮਲੌਦ, 5 ਮਾਰਚ (ਸਹਾਰਨ ਮਾਜਰਾ)-ਆਪ ਦੇ ਸੀਨੀਅਰ ਨੇਤਾ ਤੇ ਨਗਰ ਪੰਚਾਇਤ ਮਲੌਦ ਦੇ ਉੱਪ ਪ੍ਰਧਾਨ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ, ਕੌਂਸਲਰ ਬਲਪ੍ਰੀਤ ਕੌਰ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਸੋਮਲ ਵਲੋਂ ਸਾਂਝੇ ਤੌਰ ਅੱਜ ਪਿੰਡ ਸੋਮਲਖੇੜੀ ਵਿਖੇ ਆਉਂਦੇ ਵੱਖ ਵੱਖ ਵਾਰਡ ਵਾਸੀਆਂ ਨੂੰ ਵੱਡੀ ਸਿਹਤ ਸਹੂਲਤ ਦੇਣ ਲਈ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਏ ਗਏ | ਇਸ ਮੌਕੇ ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਹੁਕਮਾਂ ਅਨੁਸਾਰ ਪਿਛਲੇ ਕੁੱਝ ਦਿਨਾਂ ਤੋਂ ਖ਼ੁਦ ਨਿੱਜੀ ਨਿਗਰਾਨੀ ਹੇਠ ਵਾਰਡਾਂ ਵਿਚ ਸਿਹਤ ਬੀਮਾ ਯੋਜਨਾ ਕਾਰਡ ਬਣਵਾਏ ਜਾ ਰਹੇ ਹਨ | ਜਿਸ ਦਾ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਜਿਹੜੇ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਸਨ | ਉਨ੍ਹਾਂ ਨੂੰ ਤਾਂ ਪੂਰਿਆਂ ਕਰਨ ਤੋਂ ਇਲਾਵਾ ਵਾਧੂ ਜਿਹੜੀਆਂ ਜਨਤਾ ਦੀ ਮੰਗ ਵੀ ਨਹੀਂ ਸਨ | ਉਨ੍ਹਾਂ ਨੂੰ ਵੀ ਸਮੇਂ ਦੀ ਲੋੜ ਸਮਝਦਿਆਂ ਖ਼ੁਦ ਹੀ ਪੂਰਾ ਕਰਨ ਲਈ ਸੁਹਿਰਦਤਾ ਨਾਲ ਰੋਲ ਨਿਭਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀਆਂ ਨੂੰ ਦਿੱਤੀ ਜਾ ਰਹੀ 10 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਬੀਮਾ ਸਹੂਲਤ ਅੱਜ ਮਹਿੰਗਾਈ ਦੇ ਦੌਰ ਵਿੱਚ ਬਹੁਤ ਵੱਡੀ ਰਾਸ਼ੀ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਹੜਾ ਪਹਿਲੀਆਂ ਕਿਸੇ ਵੀ ਸਰਕਾਰਾਂ ਵਲੋਂ ਸੋਚਿਆ ਵੀ ਨਹੀਂ ਗਿਆ ਸੀ | ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ ਕੋਈ ਮਰੀਜ਼ ਆਪਣੀ ਬਿਮਾਰੀ ਦਾ ਇਲਾਜ਼ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਕਰਵਾ ਸਕਦੇ ਹਨ | ਇਸ ਲਈ ਕੋਈ ਕਾਗ਼ਜ਼ੀ ਕਾਰਵਾਈ 'ਚ ਉਲਝਣਾ ਨਹੀਂ ਪਏਗਾ | ਮੌਕੇ 'ਤੇ ਅਧਾਰ ਕਾਰਡ ਜਾਂ ਵੋਟਰ ਕਾਰਡ ਦਿਖਾ ਕੇ ਇਲਾਜ ਕਰਵਾਇਆ ਜਾ ਸਕੇਗਾ | ਇਹ ਸਹੂਲਤ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਿਚੋਂ ਵੀ ਮਿਲੇਗੀ | ਸਰਕਾਰੀ ਕਰਮਚਾਰੀ, ਆਂਗਣਵਾੜੀ, ਆਸ਼ਾ ਵਰਕਰ ਵੀ 100 ਪ੍ਰਤੀਸ਼ਤ ਲਾਭ ਉਠਾ ਸਕਣਗੇ | ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬੀਆਂ ਲਈ ਬਹੁਤ ਸੁਹਿਰਦ ਹਨ ਅਤੇ ਨਿੱਤ ਨਵੀਆਂ ਨੀਤੀਆਂ ਤਿਆਰ ਕਰਕੇ ਰਾਹਤਾਂ ਦੇਣ ਦੇ ਉਪਰਾਲੇ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਮਲੌਦ ਦੇ ਸਾਰੇ ਵਾਰਡਾਂ ਵਿੱਚ ਮੁੱਖ ਮੰਤਰੀ ਸਿਹਤ ਕਾਰਡ ਬਣਾਏ ਜਾ ਰਹੇ ਹਨ | ਹਰੇਕ ਪਰਿਵਾਰ ਨੂੰ ਪਹਿਲ ਦੇ ਆਧਾਰ ਤੇ ਬਣਵਾਉਣੇ ਚਾਹੀਦੇ ਹਨ |