ਦੋਰਾਹਾ, 5 ਮਾਰਚ ਮਨਜੀਤ ਸਿੰਘ ਗਿੱਲ)-ਪੰਜਾਬ ਦੀ ਸਭ ਤੋਂ ਪਹਿਲੀ ਅਤੇ ਇਤਿਹਾਸਕ ਸਭਾ ਪੰਜਾਬੀ ਲਿਖਾਰੀ ਸਭਾ ਰਾਮਪੁਰ ਸਾਹਿਤ ਜਗਤ ਵਿਚ ਬਹੁਤ ਉੱਚਾ ਮੁਕਾਮ ਰੱਖਦੀ ਹੈ | ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਪਿੰਡ ਰਾਮਪੁਰ ਦੀ ਹੁਸ਼ਿਆਰਾ ਪੱਤੀ ਧਰਮਸ਼ਾਲਾ ਵਿਚ ਪੰਜਵਾਂ ਗੁਰਚਰਨ ਰਾਮਪੁਰੀ ਯਾਦਗਾਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮਾਛੀਵਾੜਾ ਸਾਹਿਬ ਦੇ ਰਹਿਣ ਵਾਲ਼ੇ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਐੱਸ. ਨਸੀਮ ਨੂੰ ਸਨਮਾਨਿਤ ਕੀਤਾ ਗਿਆ | ਸਭਾ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸੋਹਲ ਅਤੇ ਜਨਰਲ ਸਕੱਤਰ ਪ੍ਰਭਜੋਤ ਰਾਮਪੁਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਕਰਕੇ ਇਸ ਸਮਾਗਮ ਨੂੰ ਹਾਜ਼ਰੀਨ ਵੱਲੋਂ ਇਕ ਸਾਹਿਤਕ ਉਤਸਵ ਦਾ ਨਾਂ ਦਿੱਤਾ ਗਿਆ | ਇਸ ਵਿਚ ਪੰਜਾਬ ਦੇ ਕੋਨੇ-ਕੋਨੇ ਤੋਂ ਨਾਮਵਰ ਸਾਹਿਤਕਾਰਾਂ ਨੇ ਬੜੇ ਉਤਸ਼ਾਹ ਨਾਲ ਹੰੁਮ-ਹੰੁਮਾ ਕੇ ਸ਼ਿਰਕਤ ਕੀਤੀ | ਇਸ ਉਤਸਵ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ (ਸਾਬਕਾ ਪ੍ਰੋਫ਼ੈਸਰ ਤੇ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ) ਨੇ ਕੀਤੀ | ਇਸ ਸਮਾਗਮ ਦੇ ਮੁੱਖ ਮਹਿਮਾਨ ਡਾ ਸਤੀਸ਼ ਵਰਮਾ (ਪ੍ਰਸਿੱਧ ਨਾਟਕਕਾਰ ਅਤੇ ਸਾਬਕਾ ਮੁਖੀ, ਪੰਜਾਬੀ ਵਿਭਾਗ ਪਟਿਆਲ਼ਾ) ਸਨ | ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਗ਼ਜ਼ਲ ਗਾਇਕ ਗੁਰਦੀਪ ਸਿੰਘ ਨੇ ਸ਼ਿਰਕਤ ਕੀਤੀ | ਪੰਜਾਬੀ ਗ਼ਜ਼ਲ ਅਤੇ ਐੱਸ. ਨਸੀਮ ਦੀ ਸ਼ਾਇਰੀ ਬਾਰੇ ਉੱਘੇ ਸ਼ਾਇਰ ਡਾ. ਜਗਵਿੰਦਰ ਜੋਧਾ ਅਤੇ ਡਾ. ਸ਼ਮਸ਼ੇਰ ਮੋਹੀ ਨੇ ਬੜੇ ਭਾਵਪੂਰਤ ਪਰਚੇ ਪੜ੍ਹੇ | ਉਨ੍ਹਾਂ ਆਖਿਆ ਕਿ ਮੌਜੂਦਾ ਦੌਰ ਵਿਚ ਪੰਜਾਬੀ ਗ਼ਜ਼ਲ ਆਪਣੀਆਂ ਵਿਲੱਖਣ ਖ਼ੂਬੀਆਂ ਕਰਕੇ ਆਪਣੇ ਅਹਿਮ ਮੁਕਾਮ 'ਤੇ ਪਹੁੰਚ ਗਈ ਹੈ | ਪਹਿਲੇ ਸ਼ੈਸ਼ਨ ਵਿਚ ਐੱਸ. ਨਸੀਮ ਦਾ ਸਨਮਾਨ ਪੱਤਰ ਲੈਕਚਰਾਰ ਗੁਰਦਾਸ ਸਿੰਘ ਨੇ ਪੜਿਆ | ਐੱਸ. ਨਸੀਮ ਨੂੰ ਸਨਮਾਨਿਤ ਕਰਨ ਦੀ ਰਸਮ ਵੇਲ਼ੇ ਡਾ. ਜਸਵਿੰਦਰ ਸਿੰਘ, ਸਤੀਸ਼ ਕੁਮਾਰ ਵਰਮਾ, ਗੁਰਦੀਪ ਸਿੰਘ, ਅਮਰਿੰਦਰ ਸੋਹਲ, ਪ੍ਰਭਜੋਤ ਰਾਮਪੁਰ, ਅਮਨ ਧੂਰੀ, ਮਨਦੀਪ ਮਾਂਗਟ, ਗੁਲਜ਼ਾਰ ਪੰਧੇਰ, ਸਿਕੰਦਰ ਰਾਮਪੁਰੀ, ਤਰਨ ਰਾਮਪੁਰ, ਦਲਜਿੰਦਰ ਸਿੰਘ ਮਾਂਗਟ ਆਦਿ ਹਾਜ਼ਰ ਸਨ | ਦੂਜੇ ਸੈਸ਼ਨ ਦੇ ਕਵੀ ਦਰਬਾਰ ਦੀ ਪ੍ਰਧਾਨਗੀ ਤਰਸੇਮ ਨੂਰ, ਹਰਮੀਤ ਵਿਦਿਆਰਥੀ, ਜਗਵਿੰਰ ਜੋਧਾ, ਸ਼ਮਸ਼ੇਰ ਮੋਹੀ ਨੇ ਕੀਤੀ | ਰਚਨਾਵਾਂ ਪੜ੍ਹਨ ਵਾਲ਼ਿਆਂ ਵਿਚ ਕੁਲਵਿੰਦਰ ਕੁੱਲ੍ਹਾ, ਸੁਨੀਲ ਚੰਦਿਆਣਵੀ, ਅਵਤਾਰਜੀਤ, ਰੂਹੀ ਸਿੰਘ, ਤਲਵਿੰਦਰ ਸ਼ੇਰਗਿੱਲ, ਅਨੀ ਕਾਠਗੜ੍ਹ, ਰਾਣੀ ਸ਼ਰਮਾ, ਹਰਸਿਮਰਤ ਕੌਰ, ਨਿਰੰਜਨ ਸੂਖਮ, ਸ਼ੇਰ ਰਾਣਵਾਂ, ਗੋਪੀ ਜਾਤੀਵਾਲ਼, ਬਲਜਿੰਦਰ ਮਾਛੀਵਾੜਾ, ਸਾਹਿਲ ਚੰਡੀਗੜ੍ਹ, ਮੀਤ ਗੁਰਮੀਤ, ਜਗਤਾਰ ਸੇਖਾ ਆਦਿ ਸਮੇਤ ਤੀਹ ਕਵੀਆਂ ਨੇ ਕਲਾਮ ਪੜਿਆ | ਇਸ ਸਮੇਂ ਸੁਖਮਿੰਦਰ ਬਰਾੜ ਗੁੰਮਟੀ, ਡਾ. ਸੰਦੀਪ ਸ਼ਰਮਾ, ਗੁਰਵੀਰ ਸਿੰਘ ਸ਼ਾਹੀ ਡਾਇਰੈਕਟਰ ਸਪੋਰਟਸ ਕਾਲਜ ਝਕੜੌਦੀ, ਹਰਨਾਮ ਸਿੰਘ ਡੱਲਾ, ਸੰਤ ਸੋਹਲ, ਜਸਦੇਵ ਜੱਸ, ਸੁਰਜੀਤ ਮੰਡ, ਕਮਲਜੀਤ ਕੌਰ, ਹਰਬੰਸ ਰਾਏ, ਰਮਨਿੰਦਰ ਚੌਹਾਨ, ਜਸਵਿੰਦਰ ਸਿੱਧੂ, ਧਰਮਿੰਦਰ ਸ਼ਾਹਿਦ, ਉਰਮਿਲਾ, ਸੁਮੇਲ, ਮਨੂ, ਚੇਤਨਾ, ਰਾਕੇਸ਼ ਕੁਮਾਰ, ਸੰਤੋਸ਼, ਸਿੰਮੀ, ਪਿ੍ੰਸ,ਦਲਜੀਤ ਸਿੰਘ ਸ਼ਾਹੀ, ਰਾਜਵਿੰਦਰ ਸਮਰਾਲਾ, ਡਾ. ਹਰਨੇਕ ਕਲੇਰ, ਭਗਵੰਤ ਲਿੱਟ, ਤੇਜਾ ਤਲਵੰਡੀ, ਪੰਮੀ ਹਬੀਬ, ਦਲਬੀਰ ਕਲੇਰ, ਸੁਖਵਿੰਦਰ ਸਿੰਘ ਵਿਰਕ, ਹਰੀ ਸਿੰਘ ਜਾਚਕ, ਹਰਿੰਦਰ ਮਾਂਗਟ, ਸ਼ੇਰ ਰਾਮਪੁਰੀ, ਸੁਰਜੀਤ ਸੀਤ, ਵਿਸ਼ਵਿੰਦਰ ਰਾਮਪੁਰ, ਗੁਰਜੀਤ ਸਿੰਘ ਰਾਮਪੁਰ, ਸੁਖਵਿੰਦਰ ਸਿੰਘ ਰਾਮਪੁਰ, ਸਨੇਹਇੰਦਰ ਮੀਲੂ, ਸ਼ਮਸ਼ੇਰ ਸਿੰਘ ਸ਼ੇਰ, ਪ੍ਰਦੀਪ ਕੁਮਾਰ, ਪਾਲੀ ਖ਼ਾਦਿਮ, ਰਵਿੰਦਰ ਰਵੀ, ਪ੍ਰਭਜੋਤ ਸੋਹੀ, ਭਗਵਾਨ ਢਿੱਲੋਂ, ਸੋਮਪਾਲ ਹੀਰਾ, ਨਿਰਵੈਰ ਕੌਰ, ਕੁਲਵਿੰਦਰ ਸਿੰਘ ਬਹਿਰਾਮਪੁਰ, ਨੇਤਰ ਸਿੰਘ ਨੇਤਰ, ਪਰਮਿੰਦਰ ਸਿੰਘ ਬੈਨੀਪਾਲ, ਗੁਰਭਗਤ ਸਿੰਘ, ਸੁਖਵਿੰਦਰ ਭੀਖੀ, ਅਰਵਿੰਦਰ ਕੌਰ ਭੀਖੀ, ਜਰਨੈਲ ਲੋਪੋਂ, ਦਵਿੰਦਰ ਬਗਲੀ, ਸੁਰਜੀਤ ਨੀਲੋਂ, ਅਨਾਹਤ ਗਿੱਲ, ਸੁਰਿੰਦਰ ਰਸੂਲਪੁਰ, ਜੋਬਨ ਖਹਿਰਾ, ਸਤਵਿੰਦਰ ਖਹਿਰਾ, ਜਤਿੰਦਰ ਕੌਰ ਸੰਧੂ, ਬਲਕਾਰ ਮਾਂਗਟ, ਨਵਨੀਤ ਮਾਂਗਟ, ਜਸਵੀਰ ਕੌਰ ਚੰਡੀਗੜ੍ਹ, ਹਰਿੰਦਰ ਸਿੰਘ ਕੱਦੋਂ, ਜਸਵੰਤ ਸਿੰਘ ਕਾਲ਼ਾ, ਬਲਜੀਤ ਸਿੰਘ, ਸ਼ਾਦੀ ਰਾਮਪੁਰ, ਨਾਜਰ ਸਿੰਘ, ਮਲਕੀਤ ਸਿੰਘ ਰਾਮਪੁਰ ਆਦਿ ਸਾਹਿਤਕਾਰਾਂ ਸਮੇਤ 170 ਦੇ ਕਰੀਬ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸ਼ਾਇਰ ਨਿਰੰਜਨ ਸੂਖਮ ਆਪਣੇ ਵਿਸ਼ੇਸ਼ ਅੰਦਾਜ਼ ਨਾਲ ਬਾਖ਼ੂਬੀ ਨਿਭਾਈ |