ਮਾਛੀਵਾੜਾ ਸਾਹਿਬ, 11 ਮਾਰਚ (ਮਨੋਜ ਕੁਮਾਰ)-ਸੂਬੇ ਦੀ ਮਾਨ ਸਰਕਾਰ ਦਾ ਹੁਣ ਤੱਕ ਦਾ ਕਾਰਜਕਾਲ ਨਾ ਸਿਰਫ਼ ਇਤਿਹਾਸਿਕ ਪੰਨਿਆਂ ਤੇ ਸੁਸ਼ੋਭਿਤ ਹੈ ਬਲਕਿ ਇੱਕ ਅਜਿਹਾ ਮੀਲ ਦਾ ਪੱਥਰ ਹੈ ਜਿਸ ਵਿੱਚ ਜਿਹੜੇ ਵੀ ਵਾਅਦੇ ਕੀਤੇ ਗਏ ਉਨ੍ਹਾਂ ਨੂੰ ਪੂਰਾ ਵੀ ਕੀਤਾ ਗਿਆ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪ ਦੀ ਸੀਨੀਅਰ ਲੀਡਰਸ਼ਿਪ ਦਾ ਜਾਣਿਆ ਪਹਿਚਾਣਿਆ ਨਾਮ ਤੇ ਜ਼ਿਲ੍ਹਾ ਲੁਧਿਆਣਾ ਦੇ ਬੀ. ਸੀ. ਵਿੰਗ ਦੇ ਇੰਚਾਰਜ ਭੁਪਿੰਦਰ ਸਿੰਘ ਰਾਠੌਰ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਗੱਲਬਾਤ ਦੌਰਾਨ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ ਹਰ ਮਹੀਨੇ ਸਨਮਾਨ ਦੇ ਰੂਪ ਵਿਚ ਦਿੱਤੀ ਜਾਣ ਵਾਲੀ ਰਾਸ਼ੀ ਚੋਣ ਵਾਅਦੇ ਦਾ ਮੁੱਖ ਤੇ ਵੱਡਾ ਕੇਂਦਰ ਸੀ, ਜਿਸ ਨੰੂ ਆਪਣੇ ਬਜਟ ਵਿਚ ਪੂਰਾ ਕੀਤਾ ਗਿਆ | ਸੂਬੇ ਦੇ ਲੋਕਾਂ ਦੀ ਸਿਹਤ ਲਈ ਹਰ ਪਰਿਵਾਰ ਨੂੰ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਹੋਰ ਕਿਸੇ ਰਾਜਨੀਤਿਕ ਦਲ ਨੇ ਕਦੇ ਸੋਚਿਆ ਵੀ ਨਹੀਂ | ਅਸਲ ਵਿਚ ਵਿਰੋਧੀ ਧਿਰਾਂ ਦਾ ਕੰਮ ਦਾ ਬੇਮਤਲਬ ਦੀ ਨੁਕਤਾਚੀਨੀ ਕਰਨਾ ਹੁੰਦਾ ਹੀ ਹੈ | ਪਰ ਆਪ ਦੀ ਸਰਕਾਰ ਆਮ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਬਰਾਬਰ ਦੀ ਸ਼ਰੀਕ ਹੋਈ ਹੈ ਤੇ ਸਿੱਖਿਆ, ਰੁਜ਼ਗਾਰ ਤੇ ਹਰ ਪੰਜਾਬੀ ਦੀ ਸੁਰੱਖਿਆ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿੱਜੀ ਸੋਚ ਪੰਜਾਬ ਦੇ ਉੱਜਵਲ ਭਵਿੱਖ ਵਿਚ ਸਹਾਈ ਹੋਵੇਗੀ |