22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਗੁਰਮਤਿ ਗਿਆਨ ਪ੍ਰੀਖਿਆ ਵਿਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਦੇ 12 ਵਿਦਿਆਰਥੀਆਂ ਵਲੋਂ ਵਜ਼ੀਫ਼ੇ ਹਾਸਿਲ

Ad Position 21
No active advertisement
ਅਜੀਤ ਡੈਸਕ 12-03-2026
ਦੋਰਾਹਾ, 11 ਮਾਰਚ (ਮਨਜੀਤ ਸਿੰਘ ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਗਿਆਨ ਦੀ ਪ੍ਰੀਖਿਆ ਕਰਵਾਈ ਗਈ ਸੀ | ਇਸ ਵਿਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਦੇ 12 ਹੋਣਹਾਰ ਵਿਦਿਆਰਥੀਆਂ ਨੇ ਵਜ਼ੀਫ਼ੇ ਪ੍ਰਾਪਤ ਕੀਤੇ | ਜਿਨ੍ਹਾਂ ਵਿਚੋਂ ਗੁਰਪੁਨੀਤ ਕੌਰ, ਬਿਪਸਦੀਪ ਕੌਰ, ਜਸਮਨਪ੍ਰੀਤ ਕੌਰ, ਦਲਵੀਰ ਕੌਰ, ਬਲਜੋਤ ਸਿੰਘ ਨੇ ਇੱਕੀ-ਇੱਕੀ ਸੌ ਅਤੇ ਪ੍ਰਭਦੀਪ ਕੌਰ, ਹਰਲੀਨ ਕੌਰ, ਗੋਬਿੰਦ ਸਿੰਘ, ਪ੍ਰਤਾਪ ਸਿੰਘ, ਸਿਮਰਨਜੋਤ ਕੌਰ, ਏਕਮਪ੍ਰੀਤ ਕੌਰ, ਜਸਨੂਰ ਕੌਰ ਨੇ ਗਿਆਰ੍ਹਾਂ-ਗਿਆਰ੍ਹਾਂ ਸੌ ਦੇ ਵਜ਼ੀਫ਼ੇ ਪ੍ਰਾਪਤ ਕੀਤੇ | ਵਿਦਿਆਰਥੀਆਂ ਨੂੰ ਗੁਰਮਤਿ ਸਿੱਖਿਆ ਦੀ ਸਿਖਲਾਈ ਗੁਰਮੀਤ ਕੌਰ ਅਤੇ ਦੀਪਇੰਦਰ ਕੌਰ ਨੇ ਦਿੱਤੀ | ਸਕੂਲ ਦੇ ਪਿ੍ੰਸੀਪਲ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਵਿਚ ਏਡਜ਼ ਜਾਗਰੂਕਤਾ ਸੰਬੰਧੀ ਪ੍ਰੋਗਰਾਮ ਹੋਇਆ ਅਗਲੀ ਖ਼ਬਰ ਕੂੰਮਕਲਾਂ ਵਿਖੇ ਹੋਣ ਵਾਲੀ ਰੈਲੀ ਅਕਾਲੀ ਸਰਕਾਰ ਦਾ ਮੁੱਢ ਬੰਨੇ੍ਹਗੀ-ਲਾਲੀ ਗਰਚਾ
Ad Position 24