22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਰਕਾਰੀ ਕਾਲਜ ਵਿਚ ਏਡਜ਼ ਜਾਗਰੂਕਤਾ ਸੰਬੰਧੀ ਪ੍ਰੋਗਰਾਮ ਹੋਇਆ

Ad Position 21
No active advertisement
ਅਜੀਤ ਡੈਸਕ 12-03-2026
ਰਾੜਾ ਸਾਹਿਬ,11 ਮਾਰਚ (ਪ੍ਰੀਤਮ ਸਿੰਘ ਮੁਕੰਦਪੁਰੀ)-ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ ਵਿਖੇ ਪਿ੍ੰਸੀਪਲ ਡਾ. ਮੁਹੰਮਦ ਇਰਫ਼ਾਨ ਦੀ ਅਗਵਾਈ ਹੇਠ ਕਾਲਜ ਦੇ ਰੈੱਡ ਰਿਬਨ, ਰੈੱਡ ਕਰਾਸ ਕਮੇਟੀ ਅਤੇ ਯੂਥ ਕਲੱਬ ਵਲੋਂ ਏਡਜ ਜਾਗਰੂਕਤਾ ਸਬੰਧੀ ਲੈਕਚਰ ਕਰਵਾਇਆ ਗਿਆ | ਵਿਭਾਗ ਵਲੋਂ ਸਾਲ 2026 ਲਈ ਨਿਰਧਾਰਿਤ ਥੀਮ 'ਮੁੜ ਸੋਚਣਾ, ਮੁੜ ਨਿਰਮਾਣ ਅਤੇ ਅੱਗੇ ਵਧਣਾ' ਨੂੰ ਮੁੱਖ ਰੱਖਦਿਆਂ ਹੋਇਆ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਲਈ ਆਯੋਜਿਤ ਪ੍ਰੋਗਰਾਮ ਦੌਰਾਨ ਪ੍ਰੋ. ਅਮਨਦੀਪ ਕੌਰ, ਮੈਂਬਰ ਰੈੱਡ ਕਰਾਸ ਕਮੇਟੀ ਨੇ ਬੋਲਦਿਆਂ ਏਡਜ਼ ਮਹਾਂਮਾਰੀ ਬਾਰੇ ਦੱਸਿਆ | ਉਨ੍ਹਾਂ ਇਸ ਦੇ ਕਾਰਨਾਂ, ਲੱਛਣਾਂ, ਉਪਾਅ, ਸਾਵਧਾਨੀਆਂ ਅਤੇ ਰੋਕਥਾਮ ਦੇ ਢੰਗਾਂ ਅਤੇ ਇਲਾਜ ਬਾਰੇ ਅਹਿਮ ਜਾਣਕਾਰੀ ਵੀ ਦਿੱਤੀ | ਪ੍ਰੋ. ਗਗਨਦੀਪ ਕੌਰ, ਮੈਂਬਰ ਰੈੱਡ ਰਿਬਨ ਕਲੱਬ ਅਤੇ ਪ੍ਰੋ. ਰਮਨਦੀਪ ਕੌਰ ਨੇ ਸਿਹਤ ਸੁਰੱਖਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਔਰਤਾਂ ਪ੍ਰਤੀ ਮੁੱਖ ਮੰਤਰੀ ਦੇ ਬਿਆਨ 'ਤੇ 'ਆਪ' ਆਗੂ ਖਾਮੋਸ਼ ਕਿਉਂ- ਹਲਕਾ ਇੰਚਾਰਜ ਮਦਨੀਪੁਰ ਅਗਲੀ ਖ਼ਬਰ ਗੁਰਮਤਿ ਗਿਆਨ ਪ੍ਰੀਖਿਆ ਵਿਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਦੇ 12 ਵਿਦਿਆਰਥੀਆਂ ਵਲੋਂ ਵਜ਼ੀਫ਼ੇ...
Ad Position 24