23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਔਰਤਾਂ ਪ੍ਰਤੀ ਮੁੱਖ ਮੰਤਰੀ ਦੇ ਬਿਆਨ 'ਤੇ 'ਆਪ' ਆਗੂ ਖਾਮੋਸ਼ ਕਿਉਂ- ਹਲਕਾ ਇੰਚਾਰਜ ਮਦਨੀਪੁਰ

Ad Position 21
No active advertisement
ਅਜੀਤ ਡੈਸਕ 12-03-2026
ਮਲੌਦ, 11 ਮਾਰਚ (ਦਿਲਬਾਗ ਸਿੰਘ ਚਾਪੜਾ)- ਹਲਕਾ ਪਾਇਲ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਜਥੇਦਾਰ ਜਗਜੀਤ ਸਿੰਘ ਦੌਲਤਪੁਰ, ਜਥੇਦਾਰ ਜਸਵੀਰ ਸਿੰਘ ਨਿਜ਼ਾਮਪੁਰ ਅਤੇ ਜਥੇਦਾਰ ਜਗਦੇਵ ਸਿੰਘ ਦਬੁਰਜੀ ਦੀ ਹਾਜਰੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਦੋਹਰੇ ਮਾਪ ਦੰਡ ਤੇ ਚੱਲਦੀ ਹੈ | ਜਦੋਂ ਆਮ ਆਦਮੀ ਪਾਰਟੀ ਦਾ ਕੋਈ ਆਗੂ ਗ਼ਲਤੀ ਕਰਦਾ ਹੈ ਤਾਂ ਉਸ ਉੱਪਰ ਪਰਦਾ ਪਾਇਆ ਜਾਂਦਾ ਹੈ ਅਤੇ ਜੇਕਰ ਦੂਸਰੀ ਪਾਰਟੀ ਦੇ ਕਿਸੇ ਆਗੂ ਵੱਲੋਂ ਭਾਵੇ ਕਿਸੇ ਹੋਰ ਭਾਵਨਾ ਨਾਲ ਗੱਲ ਕੀਤੀ ਗਈ ਹੋਵੇ ਪਰ ਉਸ ਨੂੰ ਇਕ ਬੱਜਰ ਗ਼ਲਤੀ ਬਣਾ ਕੇ ਆਪ ਦੀ ਟਰੋਲ ਆਰਮੀ ਛੱਜ ਵਿੱਚ ਪਾ ਕੇ ਭੰਡਣ ਲੱਗਦੀ ਹੈ | ਹੁਣ ਜਦੋਂ ਅੰਤਰਰਾਸ਼ਟਰੀ ਔਰਤ ਦਿਵਸ ਸਮਾਗਮ ਵਿੱਚ ਆਪਣੀਆਂ ਧੀਆਂ ਸਮਾਨ ਬੱਚੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜੀ ਸ਼ਬਦਾਵਲੀ ਔਰਤਾਂ ਪ੍ਰਤੀ ਵਰਤੀ ਗਈ ਹੈ, ਉਸ ਸਬੰਧੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ, ਵਰਕਰ ਜਾਂ ਵਿਧਾਨ ਸਭਾ ਵਿੱਚ ਬਤੌਰ ਮੰਤਰੀ ਤੇ ਵਿਧਾਇਕ ਚੁਣੀਆਂ ਹੋਈਆ ਬੀਬੀਆਂ ਦਾ ਕੋਈ ਪ੍ਰਤੀਕਰਮ ਨਹੀਂ ਆਇਆ | ਕੀ ਮੁੱਖ ਮੰਤਰੀ ਦੇ ਸ਼ਬਦਾਂ ਅਨੁਸਾਰ ਭਾਬੀ, ਭਰਿੰਡ, ਪਾਕਿਸਤਾਨੀ ਝੰਡਾ ਆਦਿ ਨਾਮ ਇਕ ਔਰਤ ਲਈ ਵਰਤ ਕੇ ਔਰਤਾਂ ਦੀ ਮੁੱਖ ਮੰਤਰੀ ਸਾਹਿਬ ਪ੍ਰਸੰਸਾ ਕਰਦੇ ਸਨ | ਜਥੇਦਾਰ ਮਦਨੀਪੁਰ ਨੇ ਕਿਹਾ ਕਿ ਭਾਵੇ ਪੰਜਾਬੀ ਖ਼ਾਸਕਰ ਸਿੱਖ ਸਮਾਜ ਵਿੱਚ ਔਰਤ ਨੂੰ ਜੱਗ ਜਨਣੀ ਦਾ ਦਰਜਾ ਦੇ ਕਿ ਆਪਣੇ ਤੋਂ ਵੱਡੀ ਨੂੰ ਮਾਤਾ, ਬਰਾਬਰ ਦੀ ਨੂੰ ਭੈਣ ਅਤੇ ਛੋਟੀ ਨੂੰ ਧੀ ਸਮਝਿਆ ਜਾਂਦਾ ਹੈ | ਪਰ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਆਪਣੀ ਸਕੀ ਧੀ ਨੂੰ ਬਤੌਰ ਬਾਪ ਅਪਣਾਉਣ ਦੀ ਥਾ ਆਪਣੀ ਧੀ ਦੇ ਬਰਾਬਰ ਦੀ ਲੜਕੀ ਨਾਲ ਵਿਆਹ ਕਰਵਾਇਆ ਹੋਵੇ ਅਤੇ ਹੁਣ ਇੱਕ ਹੋਰ ਧੀ ਦਾ ਬਾਪ ਹੋਵੇ | ਕੀ ਉਹ ਆਪਣੇ ਪਰਿਵਾਰ ਦੀ ਕਿਸੇ ਔਰਤ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਸਕਦਾ ਹੈ, ਜਿਹੜੇ ਸ਼ਬਦ ਆਪਣੇ ਲੰਘ ਚੁੱਕੇ ਸਮੇਂ ਦੀ ਯਾਦ ਨੂੰ ਤਾਜ਼ਾ ਕਰਕੇ ਉਨ੍ਹਾਂ ਨੇ ਪੰਜਾਬ ਦੀਆਂ ਉਨ੍ਹਾਂ ਧੀਆਂ ਦੇ ਸਾਹਮਣੇ ਕਹੇ |
Ad Position 22
No active advertisement
ਪਿਛਲੀ ਖ਼ਬਰ ਡੋਡਿਆਂ ਦੀ ਪੈਦਾਵਾਰ ਕਰਨ ਵਾਲਾ ਦੋਸੀ ਮਲੌਦ ਪੁਲਿਸ ਨੇ ਦਬੋਚਿਆ ਅਗਲੀ ਖ਼ਬਰ ਸਰਕਾਰੀ ਕਾਲਜ ਵਿਚ ਏਡਜ਼ ਜਾਗਰੂਕਤਾ ਸੰਬੰਧੀ ਪ੍ਰੋਗਰਾਮ ਹੋਇਆ
Ad Position 24