ਮਲੌਦ, 11 ਮਾਰਚ (ਕੁਲਵਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਗਈ ਮੁਹਿੰਮ ਤਹਿਤ ਐਸ. ਐਸ. ਪੀ ਖੰਨਾ ਡਾ: ਦਰਪਣ ਆਹਲੂਵਾਲੀਆ ਦੀਆਂ ਹਦਾਇਤਾਂ 'ਤੇ ਥਾਣਾ ਮੁਖੀ ਮਲੌਦ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਕਰਮ ਸਿੰਘ ਉਰਫ ਕਾਕਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਉਕਸੀ ਥਾਣਾ ਮਲੌਦ ਦੇ ਬਰਿਖ਼ਲਾਫ਼ ਮੁਕੱਦਮਾ ਨੰਬਰ 47 ਮਿਤੀ 11.03.2026 ਯੂ/ਐਸ 15/61/85 ਐਨ. ਡੀ. ਪੀ. ਸੀ ਐਕਟ ਤਹਿਤ ਥਾਣਾ ਮਲੌਦ ਵਿਖੇ ਦਰਜ ਕੀਤਾ ਗਿਆ | ਉਕਤ ਦੋਸ਼ੀ ਨੇ ਆਪਣੇ ਘਰ ਦੀ ਛੱਤ ਉੱਪਰ 350 ਡੋਡਿਆਂ ਦੇ ਪੌਦਿਆਂ ਦੀ ਖੇਤੀ ਕੀਤੀ ਹੋਈ ਸੀ ਜਿਸਦਾ ਵਜ਼ਨ ਕਰਨ ਉਪਰੰਤ 1 ਕਿੱਲੋ 970 ਗ੍ਰਾਮ ਹੋਇਆ | ਇਸ ਮੌਕੇ ਚੌਂਕੀ ਇੰਚਾਰਜ ਸਿਆੜ ਹਰਜਿੰਦਰ ਸਿੰਘ, ਮੁੱਖ ਮੁਨਸ਼ੀ ਹਰਮਿੰਦਰ ਸਿੰਘ, ਹੌਲਦਾਰ ਸਪਨਪ੍ਰੀਤ ਕੌਰ ਸ਼ਾਮਿਲ ਸਨ |