17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਾਲਾ ਜੀ ਦੀ ਸ਼ੋਭਾ ਯਾਤਰਾ ਧੂਮਧਾਮ ਨਾਲ ਕੱਢੀ

Ad Position 21
No active advertisement
ਅਜੀਤ ਡੈਸਕ 28-03-2026
ਅਹਿਮਦਗੜ੍ਹ, 27 ਮਾਰਚ (ਰਵਿੰਦਰ ਪੁਰੀ)-ਸ਼੍ਰੀ ਸਾਲਾਸਰ ਸੇਵਾ ਮੰਡਲ ਅਤੇ ਯੁਵਕ ਮੰਡਲ ਵਲੋਂ 21ਵੀਂ ਸਾਲਾਨਾ ਸ਼ੋਭਾ ਯਾਤਰਾ ਅੱਜ ਧੂਮਧਾਮ ਨਾਲ ਕੱਢੀ ਗਈ | ਇਸ ਵਾਰ ਵਿਸ਼ਾਲ ਸ਼ੋਭਾ ਯਾਤਰਾ ਵਿਚ ਉੱਤਰੀ ਭਾਰਤ ਤੋਂ ਵੱਡੀ ਗਿਣਤੀ 'ਚ ਪਹੁੰਚੇ ਇੱਕ ਧਾਰਮਿਕ ਕਲਾਕਾਰ ਨੇ ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ | ਗਊਸ਼ਾਲਾ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਸ਼ਹਿਰ ਦੇ ਸਾਰੇ ਬਾਜ਼ਾਰਾਂ ਚੋਂ ਹੁੰਦੀ ਹੋਈ ਗਾਂਧੀ ਸਕੂਲ ਵਿਖੇ ਸਮਾਪਤ ਹੋਈ | ਸੰਸਥਾ ਦੇ ਮੁੱਖ ਪ੍ਰਬੰਧਕ ਆਨੰਦ ਮਿੱਤਲ, ਸੋਨੰੂ ਰਾਮਾਨੰਦ, ਜੈ ਗੋਪਾਲ ਗੋਇਲ, ਜਗਦੀਸ਼ ਗੋਇਲ, ਅਨਿਲ ਗੋਇਲ, ਬੱਗਾ ਡਾਂਗੋ, ਮਹਿੰਦਰ ਪਾਲ, ਵਿਕਾਸ ਗੋਇਲ, ਟੀਟੂ ਤਾਇਲ, ਸੰਜੀਵ ਗੋਇਲ ਪੱਖੋਵਾਲੀਏ, ਪਰਵੀਨ ਜੈਨ ਆਦਿ ਦੀ ਨਿਗਰਾਨੀ ਹੇਠ ਸ਼ੁਰੂ ਹੋਈ ਇਸ ਯਾਤਰਾ ਦਾ ਆਰੰਭ ਸੰਜੀਵ ਤੇ ਰਾਜੀਵ ਰਾਜਾ ਗਰੁੱਪ ਨੇ ਕੀਤਾ | ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਲੱਗੀਆਂ ਸਟੇਜਾਂ 'ਤੇ ਲੰਗਰ, ਸਟਾਲਾਂ ਤੇ ਸ਼ਾਮਿਲ ਹੋ ਕੇ ਪ੍ਰਮੁੱਖ ਸ਼ਖਸ਼ੀਅਤਾ ਨੇ ਸ਼ਾਮਿਲ ਹੋ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ | ਇਸ ਮੌਕੇ ਵਿਸ਼ੇਸ਼ ਕਰ ਕੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਭਾਜਪਾ ਆਗੂ ਹੀਰਾ ਸਿੰਘ ਅਮਰਗੜ੍ਹ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਕਾਂਗਰਸੀ ਆਗੂ ਕਮਲ ਧਾਲੀਵਾਲ, ਸੁਮਿਤ ਸਿੰਘ ਮਾਨ, ਨਗਰ ਕੌਂਸਲ ਪ੍ਰਧਾਨ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਨਗਰ ਕੌਂਸਲ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਗਊਸ਼ਾਲਾ ਦੇ ਮੁੱਖ ਪ੍ਰਬੰਧਕ ਸੁਰਿੰਦਰ ਕੁਰੜਛਾਪਾ, ਸੰਜੇ ਮਿੱਤਲ, ਐਡਵੋਕੇਟ ਕਲਿਆਣ ਗਰਗ, ਡਾ. ਸੁਨੀਤ ਹਿੰਦ, ਨਰੇਸ਼ ਭੁੱਟਾ, ਤਰਸੇਮ ਗਰਗ, ਧਰਮਵੀਰ ਗਰਗ, ਸ਼ੀਬੂ ਕੰਗਣਵਾਲ, ਹੈਪੀ ਜਿੰਦਲ, ਅਸ਼ੋਕ ਡੱਬੀ, ਆੜ੍ਹਤੀ ਐਸੋ. ਪ੍ਰਧਾਨ ਸ਼ੇਰੂ ਝਨੇਰੀਆ, ਸੋਮੀ ਘਲੋਟੀ, ਰਿਸ਼ੂ ਗੋਇਲ, ਗੋਪਾਲ ਕਿ੍ਸ਼ਨ ਟੋਨੀ, ਸੁਭਾਸ਼ ਸੇਖਾ, ਕਰਨ ਕਰੀਰ, ਮੋਹਿਤ ਗੁਪਤਾ, ਰੋਹਿਤ ਗੁਪਤਾ, ਪ੍ਰਧਾਨ ਰਾਕੇਸ਼ ਗਰਗ, ਕੌਂਸਲਰ ਵਿੱਕੀ ਟੰਡਨ, ਦੀਪਕ ਸ਼ਰਮਾ, ਰਾਕੇਸ਼ ਸ਼ਾਹੀ, ਭਾਜਪਾ ਆਗੂ ਰਾਜਨ ਘਈ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਸਕਰੀਨਿੰਗ ਪੇਪਰ ਮਾਰਕਿੰਗ ਨੂੰ ਰੱਦ ਕਰ ਕੇ ਆਫਲਾਈਨ ਪ੍ਰਕਿਰਿਆ ਰਾਹੀਂ ਪੇਪਰਾਂ ਦੀ ਕਰਵਾਈ ਜਾਵੇ ਮਾਰਕਿੰਗ-ਜਗਜੀਤ... ਅਗਲੀ ਖ਼ਬਰ ਸਫ਼ਾਈ ਸੇਵਕਾ ਸੁਨੀਤਾ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਰੋਹ
Ad Position 24