26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜੰਡਿਆਲੀ ਵਿਖੇ ਆਮ ਆਦਮੀ ਮੁਹੱਲਾ ਕਲੀਨਿਕ ਦਾ ਰਸਮੀ ਉਦਘਾਟਨ

Ad Position 21
No active advertisement
ਅਜੀਤ ਡੈਸਕ 29-03-2026
ਕੁਹਾੜਾ, 28 ਮਾਰਚ (ਸੰਦੀਪ ਸਿੰਘ ਕੁਹਾੜਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਮੁਹੱਲਾ ਕਲੀਨਿਕਾਂ ਸ਼ੁਰੂ ਕੀਤੀਆ ਗਈਆਂ | ਜਿਸ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵਲੋਂ ਸੂਬੇ ਵਿਚ ਅੱਜ ਕੁੱਲ 109 ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਆਨਲਾਈਨ ਉਦਘਾਟਨ ਕੀਤਾ ਗਿਆ | ਜਿਸ ਤਹਿਤ ਹਲਕਾ ਸਾਹਨੇਵਾਲ ਦੇ ਪਿੰਡ ਜੰਡਿਆਲੀ ਵਿਖੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਹਿਨੁਮਾਈ ਹੇਠ ਮੁਹੱਲਾ ਕਲੀਨਿਕ ਦੀ ਰਸਮੀ ਸ਼ੁਰੂਆਤ ਕਰਵਾਈ ਗਈ ਹੈ | ਇਸ ਮੌਕੇ ਡਾ. ਸ਼ੀਨਾ ਚੋਪੜਾ ਜ਼ਿਲ੍ਹਾ ਨੋਡਲ ਅਫ਼ਸਰ, ਡਾ. ਗੁਰਦੀਪ ਸਿੰਘ ਨੋਡਲ ਅਫ਼ਸਰ ਸਾਹਨੇਵਾਲ, ਡਾ. ਸਿਮਰਨਜੀਤ ਸਿੰਘ, ਖੁਸ਼ਪ੍ਰੀਤ ਕੌਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਨੰਬਰਦਾਰ ਮਲਕੀਤ ਸਿੰਘ ਗਿੱਲ ਨੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਹੱਲਾ ਕਲੀਨਿਕ ਵਿਚ ਇੱਕ ਡਾਕਟਰ ਦੀ ਸੁਵਿਧਾ ਹੋਵੇਗੀ ਅਤੇ ਪਿੰਡ ਵਾਸੀਆਂ ਦੇ ਮੁਫ਼ਤ ਟੈੱਸਟ, ਇਲਾਜ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਮਿਲਣਗੀਆਂ | ਇਸ ਮੌਕੇ ਵਕੀਲ ਹਰਬਾਗ ਸਿੰਘ ਗਿੱਲ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਕਿਹਾ ਕਿ ਪਿੰਡ ਵਲੋਂ ਆਪਣੇ ਤੌਰ 'ਤੇ ਵੀ ਇਸ ਮੁਹੱਲਾ ਕਲੀਨਿਕ ਵਿਚ ਦਵਾਈਆਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਤਹਿਤ ਮੁਹੱਲਾ ਕਲੀਨਿਕ ਵਿਚ ਦਵਾਈਆਂ ਦੇ ਲੰਗਰ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ | ਇਸ ਮੌਕੇ ਪਿੰਡ ਵਾਸੀਆਂ ਵਲੋਂ ਜਿੱਥੇ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਧੰਨਵਾਦ ਕੀਤਾ | ਉਸ ਦੇ ਨਾਲ ਹੀ ਪਿੰਡ ਦੇ ਸਰਪੰਚ ਗਗਨਦੀਪ ਸਿੰਘ ਗੋਨੀ ਗਿੱਲ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ, ਜਿਨ੍ਹਾਂ ਦੇ ਯਤਨਾਂ ਸਦਕਾ ਮੰਤਰੀ ਮੰਡੀਆਂ ਵਲੋਂ ਜੰਡਿਆਲੀ ਪਿੰਡ ਵਿਚ ਰਿਕਾਰਡ ਤੋੜ ਵਿਕਾਸ ਕਾਰਜਾਂ ਹਰੀ ਝੰਡੀ ਦਿੱਤੀ ਗਈ | ਇਸ ਮੌਕੇ ਸਰਪੰਚ ਗਗਨਦੀਪ ਸਿੰਘ ਗੋਨੀ ਗਿੱਲ, ਇਕਬਾਲ ਸਿੰਘ ਜੰਡਿਆਲੀ ਪੀ. ਏ., ਗੁਰਚਰਨ ਸਿੰਘ ਬੈਂਕ ਮੈਨੇਜਰ, ਈਰਿੰਦਰ ਸਿੰਘ ਜੌਲੀ ਪ੍ਰਧਾਨ, ਕੁਲਵਿੰਦਰ ਸਿੰਘ, ਰਜਿੰਦਰ ਸਿੰਘ ਸੋਖੀ, ਸ਼ਿੰਗਾਰਾ ਸਿੰਘ ਸਾਬਕਾ ਸਰਪੰਚ, ਬਲਾਕ ਸੰਮਤੀ ਮੈਂਬਰ ਰਾਜ ਕੁਮਾਰ, ਪੰਚ ਮਨਮੋਹਨ ਸਿੰਘ ਕਾਕੂ, ਜਸਪ੍ਰੀਤ ਸਿੰਘ ਪੰਚ, ਪੰਚਾਇਤ ਮੈਂਬਰ ਜੱਗਾ ਸਿੰਘ, ਪੰਚਾਇਤ ਮੈਂਬਰ ਮੇਜਰ ਸਿੰਘ ਫੈਟੀ, ਪੰਚ ਜਸਪਾਲ ਸਿੰਘ, ਬੀਰਮਪਾਲ ਸਿੰਘ ਭੋਲਾ, ਐੱਸ. ਪੀ. ਸਿੰਘ, ਮਾਸਟਰ ਸਾਧੂ ਸਿੰਘ, ਪੰਚ ਮੇਜਰ ਸਿੰਘ ਨਵਾਂ ਪਿੰਡ, ਹਰਦੀਪ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਵਲੋਂ ਸ਼ਮੂਲੀਅਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਮਾਈ ਭਾਗੋ ਸਹਿ ਸਿੱਖਿਆ ਕਾਲਜ ਰਾਮਗੜ੍ਹ ਵਿਖੇ ਗਰੀਨ ਭਾਰਤ ਵੀਕ ਚੈਲੇਂਜ ਅਧੀਨ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਬੀਬੀ ਖੱਟੜਾ ਸ਼੍ਰੋ. ਅਕਾਲੀ ਦਲ ਸਰਕਲ ਘਵੱਦੀ ਇਸਤਰੀ ਵਿੰਗ ਦੇ ਪ੍ਰਧਾਨ ਬਣੇ
Ad Position 24