ਖੰਨਾ, 2 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸ਼ੋ੍ਰਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਆਪ ਦੇ ਵਲੰਟੀਅਰ ਵਾਰਡ ਨੰਬਰ 26 ਤੋਂ ਬਲਵਿੰਦਰ ਸ਼ਰਮਾ ਫ਼ੌਜੀ ਅਤੇ 'ਚ ਅਕਾਸ਼ ਕੁਮਾਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਵਾਰਡ ਨੰਬਰ 32 ਖੰਨਾ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਆਪਣੇ ਸਾਥੀਆਂ ਸਮੇਤ ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਦੀ ਅਗਵਾਈ 'ਚ ਅਕਾਲੀ ਦਲ 'ਚ ਸ਼ਾਮਲ ਹੋਏ | ਬਲਵਿੰਦਰ ਸ਼ਰਮਾ ਹਲਕਾ ਖੰਨਾ 'ਚ ਆਮ ਆਦਮੀ ਪਾਰਟੀ ਦੇ ਪਹਿਲੇ ਦਫ਼ਤਰ ਇੰਚਾਰਜ ਰਹੇ | ਹੁਣ ਤੱਕ ਹਲਕੇ 'ਚ ਹੋਈ ਵੱਖ ਵੱਖ ਚੋਣਾਂ ਨੂੰ ਬਲਵਿੰਦਰ ਸ਼ਰਮਾ ਵੱਲੋਂ ਦਿਨ ਰਾਤ ਮਿਹਨਤ ਕਰਦੇ ਪਾਰਟੀ ਦੀ ਸੇਵਾ ਕੀਤੀ ਗਈ | ਜਦੋਂ ਕਿ ਯਾਦੂ ਵਲੋਂ ਅਕਾਸ਼ ਕੁਮਾਰ, ਉਸਦੇ ਸਾਥੀ ਰਵੀ ਤੇ ਸ਼ਿਵਮ ਦਾ ਸਵਾਗਤ ਕੀਤਾ ਤੇ ਸਨਮਾਨ ਵੀ ਕੀਤਾ ਗਿਆ | ਅਕਾਸ਼ ਕੁਮਾਰ ਨੇ ਕਿਹਾ ਕਿ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਵੱਡਾ ਫ਼ਤਵਾ ਦਿੱਤਾ ਗਿਆ ਸੀ ਪਰ ਸਰਕਾਰ ਨੇ ਪੰਜਾਬ ਤੇ ਲੋਕਾਂ ਦੇ ਹਿੱਤਾਂ ਲਈ ਕੁੱਝ ਨਹੀਂ ਕੀਤਾ | ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਬਲਵਿੰਦਰ ਸ਼ਰਮਾ ਅਤੇ ਅਕਾਸ਼ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਦਾ ਅਕਾਲੀ ਦਲ 'ਚ ਪੂਰਾ ਮਾਣ ਸਤਿਕਾਰ ਹੋਵੇਗਾ ਕਿਉਂਕਿ ਅਕਾਲੀ ਦਲ ਹੀ ਇੱਕ ਅਜਿਹੀ ਸਿਆਸੀ ਜਮਾਤ ਹੈ, ਜੋ ਆਪਣੇ ਵਰਕਰਾਂ ਦਾ ਪੂਰਾ ਖ਼ਿਆਲ ਰੱਖਦੀ ਹੈ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਨਿੱਜੀ ਤੌਰ 'ਤੇ ਵਰਕਰਾਂ ਦੀ ਗੱਲਬਾਤ ਸੁਣਦੇ ਹਨ | ਇਸ ਮੌਕੇ ਸੀਨੀਅਰ ਅਕਾਲੀ ਆਗੂ ਰਣਬੀਰ ਸਿੰਘ ਖੱਟੜਾ, ਸੀਨੀਅਰ ਅਕਾਲੀ ਆਗੂ ਸਤੀਸ਼ ਕੁਮਾਰ, ਕੌਂਸਲਰ ਸਰਬਦੀਪ ਸਿੰਘ ਕਾਲੀਰਾਓ, ਜਗਦੀਪ ਸਿੰਘ ਦੀਪੀ, ਗੁਰਦੀਪ ਸਿੰਘ ਦੀਪਾ ਸਾਬਕਾ ਕੌਂਸਲਰ, ਵਕੀਲ ਜਤਿੰਦਰਪਾਲ ਸਿੰਘ, ਪਰਮਿੰਦਰ ਸਿੰਘ ਸੋਨੂੰ ਨਾਗਰਾ ਬਲਾਕ ਸੰਮਤੀ ਮੈਂਬਰ, ਪਵਨਜੋਤ ਸਿੰਘ ਮਾਂਗਟ ਹਰਿਓ ਸਰਕਲ ਪ੍ਰਧਨ ਦਿਹਾਤੀ, ਜਗਦੀਪ ਸਿੰਘ ਦੀਪੀ, ਤਲਵਿੰਦਰ ਸਿੰਘ ਮੋਹਨਪੁਰ, ਬਲਜੀਤ ਸਿੰਘ ਭੁੱਲਰ ਆਦਿ ਹਾਜ਼ਰ ਸਨ |