ਮਾਛੀਵਾੜਾ ਸਾਹਿਬ, 2 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਬਲਾਕ ਕਾਂਗਰਸ ਮਾਛੀਵਾੜਾ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਦਾ 4 ਦਿਨ ਪਹਿਲਾਂ ਬੇਰਹਿਮੀ ਨਾਲ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਪਰਿਵਾਰ ਵਲੋਂ ਅੰਤਿਮ ਸੰਸਕਾਰ ਕੀਤਾ ਗਿਆ | ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਮਿੰਦਰ ਤਿਵਾੜੀ ਦੀ ਮਿ੍ਤਕ ਦੇਹ ਉਨ੍ਹਾਂ ਦੇ ਘਰ ਪੁੱਜੀ ਤਾਂ ਉੱਥੇ ਛੋਟੇ ਛੋਟੇ ਬੱਚਿਆਂ ਅਤੇ ਪਤਨੀ ਕੁਸਮ ਤਿਵਾੜੀ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਵਿਚ ਚੀਕ ਚਿਹਾੜਾ ਮੱਚ ਗਿਆ | ਅਚਨਚੇਤ ਵਾਪਰੀ ਇਸ ਘਟਨਾ ਕਾਰਨ ਜਿੱਥੇ ਪਰਿਵਾਰ ਗਹਿਰੇ ਸਦਮੇ ਵਿਚ ਸੀ, ਉੱਥੇ ਪਿੰਡ ਤੱਖਰਾਂ ਵਿਚ ਵੀ ਸੋਗ ਦੀ ਲਹਿਰ ਦੇਖਣ ਨੂੰ ਮਿਲੀ | ਐੈੱਮ. ਪੀ. ਅਮਰ ਸਿੰਘ ਦੇ ਸਪੁੱਤਰ ਕਾਮਲ ਬੋਪਾਰਾਏ, ਕਾਂਗਰਸ ਪਾਰਟੀ ਵਲੋਂ ਪੁੱਜੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ, ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਪਾਰਟੀ ਦਾ ਝੰਡਾ ਆਪਣੇ ਜੁਝਾਰੂ ਆਗੂ ਦੀ ਮਿ੍ਤਕ ਦੇਹ 'ਤੇ ਚੜ੍ਹਾਇਆ ਅਤੇ ਉਸ ਨੰੂ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ | ਉਕਤ ਆਗੂਆਂ ਨੇ ਕਿਹਾ ਕਿ ਕੂੰਮਕਲਾਂ ਪੁਲਿਸ ਵਲੋਂ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਦੋਵੇਂ ਕਾਤਲਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਉਹ ਪਾਰਟੀ ਆਗੂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਕਾਨੂੰਨੀ ਲੜਾਈ ਲੜਨਗੇ | ਸ਼ਮਸ਼ਾਨਘਾਟ ਵਿਚ ਛੋਟੇ ਬੱਚੇ ਦਕਸ਼ ਤਿਵਾੜੀ ਤੇ ਅਭੀਵੰਸ਼ ਤਿਵਾੜੀ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ | ਇਸ ਮੌਕੇ ਹਲਕਾ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ, ਜ਼ਿਲ੍ਹਾ ਉਪ ਪ੍ਰਧਾਨ ਜੇ. ਪੀ. ਮੱਕੜ, ਡਾ. ਸੁਨੀਲ ਦੱਤ, ਹੁਸਨ ਲਾਲ ਮੜਕਨ, ਸੁਖਵਿੰਦਰ ਸਿੰਘ ਭੱਟੀਆਂ, ਸ਼ਹਿਰੀ ਪ੍ਰਧਾਨ ਐਡਵੋਕੇਟ ਕਪਿਲ ਆਨੰਦ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਟਹਿਲ ਸਿੰਘ ਅÏਜਲਾ, ਕੌਂਸਲਰ ਸੁਰਿੰਦਰ ਛਿੰਦੀ, ਭਾਜਪਾ ਮੰਡਲ ਪ੍ਰਧਾਨ ਸੁੱਖੀ ਸ਼ਰਮਾ, ਰਾਜੇਸ਼ ਲੀਹਲ, ਜਗਜੀਤ ਸਿੰਘ ਪਿ੍ਥੀਪੁਰ, ਬਲਵਿੰਦਰ ਰਾਏ ਚੌਧਰੀ, ਪਿ੍ੰਸੀਪਲ ਦਰਸ਼ਨ ਲਾਲ ਜੈਨ, ਅਰੁਣ ਲੂਥਰਾ, ਚੇਤਨ ਕੁਮਾਰ, ਪਰਵੀਨ ਮੱਕੜ, ਯੁਵਰਾਜਜੀਤ ਰਾਏ, ਨੰਦ ਕਿਸ਼ੋਰ, ਭੁਪਿੰਦਰ ਸਿੰਘ ਕਾਹਲੋਂ, ਕੁਲਦੀਪ ਸਿੰਘ ਸੇਖੋਂ, ਲਾਭ ਸਿੰਘ ਤੱਖਰਾਂ ਵਾਲੇ, ਸੁਖਦੀਪ ਸਿੰਘ ਸੋਨੀ, ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਪਵਾਤ, ਹਰਚੰਦ ਸਿੰਘ, ਗੁਰਮੁਖ ਸਿੰਘ, ਵਿਨੀਤ ਕੁਮਾਰ ਝੜੌਦੀ, ਸੁਭਾਸ਼ ਬੀਟਨ, ਬਲਜਿੰਦਰ ਸਿੰਘ ਤੂਰ, ਸੰਜੀਵ ਲੀਹਲ, ਐਡਵੋਕੇਟ ਗਗਨਦੀਪ ਸ਼ਰਮਾ, ਰਮੇਸ਼ ਸ਼ਰਮਾ, ਅਸ਼ਵਨੀ ਸਿੰਗਲਾ ਹਾਜ਼ਰ ਸਨ |